5 Dariya News

'ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017' ਦਾ ਹੋਇਆ ਗ੍ਰੈੰਡ ਫਿਨਾਲੇ

ਦਿਲਕਸ਼ ਅੰਦਾਜ਼ ਵਿੱਚ ਪ੍ਰਤੀਯੋਗੀਆਂ ਨੇ ਕੀਤਾ ਰੈਂਪ ਵਾਕ, ਵਰਨਿਕਾ ਜੈਨ ਬਣੀ ਵਿਜੇਤਾ

5 Dariya News

ਚੰਡੀਗੜ੍ਹ 13-May-2017

ਇਹ ਦਿਨ ਇੱਕ ਯਾਦਗਾਰ ਦਿਨ ਬਣ ਗਿਆ ਉਨ੍ਹਾਂ ਸੱਭ ਪ੍ਰਤੀਯੋਗੀਆਂ ਦੇ ਲਈ ਜਿਨ੍ਹਾਂ ਨੇ 'ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017' ਦੇ ਗ੍ਰੈੰਡ ਫਿਨਾਲੇ ਵਿੱਚ ਆਪਣੀ ਜਗ੍ਹਾ ਬਣਾਈ। ਇਹ ਦਿਨ ਸੱਭ ਪ੍ਰਤੀਯੋਗੀਆਂ ਦੇ ਲਈ ਸੱਚ ਵਿੱਚ ਖੁਸ਼ੀ, ਉਤਸ਼ਾਹ ਅਤੇ ਤਣਾਅ ਨਾਲ ਭਰਪੂਰ ਰਿਹਾ।ਇਸ ਪੂਰੇ ਈਵੈਂਟ ਨੂੰ ਆਯੋਜਿਤ ਕੀਤਾ ਦਕਸ਼ਾ।ਡਿਜੀਟਾਜ ਅਤੇ ਹਰਦੀਪ ਅਰੋੜਾ ਇਨੋਵੇਟਰ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਲੇਟਫਾਰਮ ਨੇ ਉਨ੍ਹਾਂ ਸੱਭ ਲੜਕੀਆਂ ਦਾ ਸਵਾਗਤ ਕੀਤਾ ਜਿਨ੍ਹਾਂ ਦੇ ਲਈ ਇਸ ਤਰ੍ਹਾਂ ਦੀ ਬਿਊਟੀ ਪੇਜੰਟ ਇੱਕ ਸੁਪਨਾ ਹੈ ਅਤੇ ਉਨ੍ਹਾਂ ਨੂੰ ਇਸ ਦੌਰਾਨ ਪੂਰਾ ਅਨੁਭਵ ਮਿਲਿਆ ਜਿਸ ਤੋਂ ਉਹ ਸਿੱਖ ਸਕਣ ਅਤੇ ਐਕਸਪਲੋਰ ਕਰ ਸਕਣ।ਇਸ ਦੇ ਆਡੀਸ਼ਨ ਸ਼ਹਿਰ ਦਿੱਲੀ, ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਹੋਏ। ਇਨ੍ਹਾਂ ਸੱਭ ਸ਼ਹਿਰਾਂ ਵਿੱਚ ਸਫਲ ਤਰੀਕੇ ਨਾਲ ਆਡੀਸ਼ਨ ਕਰਨ ਤੋਂ ਬਾਅਦ, 40 ਪ੍ਰਤੀਯੋਗੀਆਂ ਨੂੰ ਗ੍ਰੈੰਡ ਫਿਨਾਲੇ ਲਈ ਚੁਣਿਆ ਗਿਆ ਜੋ ਕਿ 12 ਮਈ ਨੂੰ ਬੇਲਾ ਵਿਸਟਾ, ਪੰਚਕੂਲਾ ਵਿੱਚ ਆਯੋਜਿਤ ਕੀਤਾ ਗਿਆ।ਇਸ ਗ੍ਰੈੰਡ ਫਿਨਾਲੇ ਨੂੰ ਜੱਜ ਕੀਤਾ ਬਿਸ਼ੰਬਰ ਦਾਸ (ਬ੍ਰਿਟਿਸ਼-ਏਸ਼ੀਆ ਦੀ ਪਹਿਲੀ ਪਲੱਸ ਸਾਈਜ਼ ਮਾਡਲ ਅਤੇ ਮਿਸ ਪਲੱਸ ਸਾਈਜ਼ ਈਵੈਂਟ ਦੀ ਬ੍ਰਾਂਡ ਅੰਬੈਸਡਰ), ਅਮਨ ਗਰੇਵਾਲ (ਮਿਸਿਜ ਇੰਡੀਆ ਵਰਲਡਵਾਈਡ 2014 ਦੀ ਵਿਜੇਤਾ), ਮਹਿਰੀਨ ਕਾਲਿਕਾ (ਪੰਜਾਬੀ ਐਕਟਰਸ) ਅਤੇ ਅਮਨ ਧਾਲੀਵਾਲ (ਐਕਟਰ) ਨੇ।

ਪੇਜੰਟ ਦੀ ਵਿਜੇਤਾ ਵਰਨਿਕਾ ਜੈਨ ਨੇ ਕਿਹਾ ਕਿ, ਮੈਂ ਬੇਹੱਦ ਖੁਸ਼ ਹਾਂ ਕਿ ਮੈਂ 'ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017' ਦਾ ਖਿਤਾਬ ਜਿੱਤ ਲਿਆ। ਮੇਰੇ ਕੋਲ ਸ਼ਬਦ ਨਹੀਂ ਹਨ ਆਪਣੀ ਖੁਸ਼ੀ ਬਿਆਨ ਕਰਨ ਦੇ ਲਈ ਅਤੇ ਇਹ ਸੱਭ ਮੁਮਕਿਨ ਹੋਇਆ ਹੈ ਪੇਜੰਟ ਦੇ ਆਯੋਜਕਾਂ ਦੇ ਸਹਿਯੋਗ ਨਾਲ ਅਤੇ ਮਾਡਲ ਬਿਸ਼ੰਬਰ ਦਾਸ ਦੀ ਵਜ੍ਹਾ ਨਾਲ ਜੋ ਸਾਡੇ ਸੱਭ ਦੇ ਲਈ ਪ੍ਰੇਰਣਾ ਰਹੀ ਇਸ ਪੂਰੇ ਈਵੈਂਟ ਦੇ ਦੌਰਾਨ। ਮੇਰੇ ਪਰਿਵਾਰ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਮੇਰੇ ਇਸ ਪੂਰੇ ਸਫ਼ਰ ਵਿੱਚ। ਸੱਭ ਕੁਝ ਬਹੁਤ ਚੰਗਾ ਸੀ ਅਤੇ ਮੈਂ ਸਾਰੇ ਜੱਜ ਸਾਹਿਬਾਨ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ। ਇਹ ਪੇਜੰਟ ਸਾਡੇ ਸੱਭ ਦੇ ਲਈ ਇੱਕ ਬੇਹੱਦ ਸੁਖਦ ਅਨੁਭਵ ਰਿਹਾ ਹੈ, ਜਿਸ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲਿਆ ਅਤੇ ਜਦੋਂ ਮੈਂ ਇਸ ਮੰਚ ਤੋਂ ਬਾਹਰ ਕਦਮ ਰੱਖਾਂਗੀ ਤਾਂ ਮੈਂ ਇੱਕ ਅਲੱਗ ਸ਼ਖ਼ਸੀਅਤ ਦੇ ਰੂਪ ਵਿੱਚ ਬਾਹਰ ਆਵਾਂਗੀ।ਪੇਜੰਟ ਵਿੱਚ ਪਹਿਲੀ ਰਨਰ ਅਪ ਰਹੀ ਆਕਾਂਕਸ਼ਾ ਅਤੇ ਦੂਸਰੀ ਰਨਰ ਅਪ ਰਹੀ ਅਵਨੀਤ। ਦੀ ਡਾਈਟ ਐਕਸਪਰਟ ਦੀ ਮਾਲਿਕ ਸਿਮਰਤ ਕਥੂਰੀਆ ਨੇ ਵੀ ਪੇਜੰਟ ਦਾ ਹਿੱਸਾ ਬਣ ਕੇ ਇਸਦੀ ਰੌਣਕ ਵਧਾਈ। ਪ੍ਰਤੀਯੋਗੀਆਂ ਦੇ ਆਊਟਫਿਟ ਡਿਜ਼ਾਈਨ ਕੀਤੇ ਗਏ ਕ੍ਰਿਸ ਡਿਜਾਇਨਰ ਵਲੋਂ।ਇਸ ਈਵੈਂਟ ਦੀ ਸ਼ਾਨ ਹੋਰ ਵਧਾਉਣ ਦੇ ਲਈ, ਸ਼ੋਅ ਦੇ ਪਾਵਰਡ ਸਪਾਂਸਰ 'ਮਿਫਕੋ' ਅਤੇ ਇਸਦੇ ਕੋ-ਸਪਾਂਸਰ 'ਦੀ ਡਾਈਟ ਐਕਸਪਰਟ' ਅਤੇ ਕਿਟੀਬੀ' ਨੇ 'ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017' ਦੇ ਨਾਲ ਆਪਣਾ ਹੱਥ ਮਿਲਾਇਆ ਅਤੇ ਅਲੱਗ-ਅਲੱਗ ਤਰੀਕੇ ਨਾਲ ਈਵੈਂਟ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਈਵੈਂਟ ਦੀ ਆਫੀਸ਼ਲ ਵੈਬਸਾਈਟ ਹੈ www.msplussi੍ਰenorthindia.com