ਬਿਊਟੀ ਅਤੇ ਟੈਲੇੰਟ ਇੱਕ ਹੀ ਪਲੇਟਫਾਰਮ ਤੇ
'ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017' ਦੀ ਬ੍ਰਾਂਡ ਅੰਬੈਸਡਰ ਬਿਸ਼ੰਬਰ ਦਾਸ ਨੇ ਕੀਤੀ ਪ੍ਰਤਿਯੋਗੀਆਂ ਨਾਲ ਮੁਲਾਕਾਤ, ਕੱਲ ਹੋਵੇਗਾ ਗ੍ਰੈੰਡ ਫਿਨਾਲੇ
5 Dariya News
ਚੰਡੀਗੜ੍ਹ 11-May-2017
ਅਗਰ ਤੁਸੀਂ ਆਤਮਵਿਸ਼ਵਾਸੀ ਹੋ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਹਮੇਸ਼ਾ ਬੈਸਟ ਹੋਣਾ ਜ਼ਰੂਰੀ ਨਹੀਂ ਹੈ। ਲੇਕਿਨ ਇਹ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਤੋਂ ਬੇਹਤਰ ਬਣੀਏ। ਬਿਊਟੀ ਸਿਰਫ ਪਤਲੇ ਸ਼ਰੀਰ ਵਿੱਚ ਨਹੀਂ ਹੁੰਦੀ ਬਲਕਿ ਉਹ ਹਰ ਇੱਕ ਔਰਤ ਵਿੱਚ ਹੁੰਦੀ ਹੈ ਚਾਹੇ ਉਹ ਪਲੱਸ ਸਾਈਜ਼ ਹੀ ਕਿਉਂ ਨਾ ਹੋਵੇ। ਇਸ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਦਕਸ਼ਾ।ਡਿਜੀਟਾਜ ਅਤੇ ਹਰਦੀਪ ਅਰੋੜਾ ਇਨੋਵੇਟਰ ਨੇ 'ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017' ਬਿਊਟੀ ਪੇਜੰਟ ਦਾ ਆਯੋਜਨ ਕੀਤਾ ਜਿਸ ਵਿੱਚ ਪਲੱਸ ਸਾਈਜ਼ ਔਰਤਾਂ ਰੈਂਪ ਵਾਕ ਕਰਨਗੀਆਂ ਅਤੇ ਬਿਊਟੀ ਪੇਜੰਟ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨਗੀਆਂ।ਬ੍ਰਿਟਿਸ਼-ਏਸ਼ੀਆ ਦੀ ਪਹਿਲੀ ਪਲੱਸ ਸਾਈਜ਼ ਮਾਡਲ ਅਤੇ 'ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017' ਦੀ ਬ੍ਰਾਂਡ ਅੰਬੈਸਡਰ ਬਿਸ਼ੰਬਰ ਦਾਸ ਚੰਡੀਗੜ੍ਹ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਰਹੀ। ਪ੍ਰਤੀਯੋਗੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਮਾਡਲ ਬਿਸ਼ੰਬਰ ਦਾਸ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਪ੍ਰੈਕਟਿਸ ਸੈਸ਼ਨ ਅਤੇ ਡ੍ਰੇਸ ਰਿਹਰਸਲ ਦੇਖਿਆ। ਬਿਸ਼ੰਬਰ ਦਾਸ ਨੇ ਕਿਹਾ ਕਿ, ਤੁਹਾਡੀ ਬਾਡੀ ਦਾ ਸਾਈਜ਼ ਤੁਹਾਡੀ ਬਿਊਟੀ ਅਤੇ ਆਤਮਵਿਸ਼ਵਾਸ ਨੂੰ ਸਪੱਸ਼ਟ ਨਹੀਂ ਕਰਦਾ। ਬਿਊਟੀ ਦਾ ਮਤਲਬ ਆਪਣੇ ਆਪ ਵਿੱਚ ਆਰਾਮਦਾਇਕ ਹੋਣਾ ਅਤੇ ਖ਼ੁਦ ਤੇ ਵਿਸ਼ਵਾਸ ਕਰਨਾ ਹੁੰਦਾ ਹੈ। ਔਰਤਾਂ ਨੂੰ ਆਪਣੀ ਬਾਡੀ ਨੂੰ ਲੈ ਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੈਂ ਇਹ ਮੰਨਦੀ ਹਾਂ ਕਿ ਉਨ੍ਹਾਂ ਨੂੰ ਆਪਣੀ ਬਾਡੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਦਬਾਅ ਅਤੇ ਡਿਪ੍ਰੈਸ਼ਨ ਤੋਂ ਨਹੀਂ ਗੁਜ਼ਰਨਾ ਚਾਹੀਦਾ।
ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਵਿਵਾਹਿਤ, ਅਵਿਵਾਹਿਤ ਅਤੇ ਪਲੱਸ ਸਾਈਜ਼ ਔਰਤਾਂ ਬਿਊਟੀ ਪੇਜੰਟ ਨੂੰ ਜਿੱਤਣ ਦਾ ਸੁਪਨਾ ਪੂਰਾ ਕਰ ਸਕਦੀਆਂ ਹਨ। ਇਹ ਪਲੇਟਫਾਰਮ ਯਕੀਨਨ ਉਨ੍ਹਾਂ ਨੂੰ ਹੋਰ ਆਤਮਵਿਸ਼ਵਾਸੀ ਬਣਾਏਗਾ।ਦਕਸ਼ਾ।ਡਿਜੀਟਾਜ ਦੇ ਮਲਿਕ ਬਿਨੋਦ ਕੁਮਾਰ ਅਤੇ ਹਰਦੀਪ ਅਰੋੜਾ ਇਨੋਵੇਟਰ ਦੇ ਮਾਲਿਕ ਹਰਦੀਪ ਅਰੋੜਾ ਨੇ ਕਿਹਾ ਕਿ, ਹਰ ਔਰਤ ਆਪਣੇ ਅੰਦਾਜ਼ ਵਿੱਚ ਅਲੱਗ ਅਤੇ ਖਾਸ ਹੈ ਅਤੇ ਅੱਜ-ਕਲ ਕਰਵ ਟਰੇਂਡ ਵਿੱਚ ਹੈ। ਅਸੀਂ ਕਈ ਸ਼ਹਿਰਾਂ ਵਿੱਚ ਆਡੀਸ਼ਨ ਕੀਤੇ ਅਤੇ ਅਸੀਂ ਸੱਭ ਔਰਤਾਂ ਦਾ ਰਿਸਪਾਂਸ ਅਤੇ ਟੈਲੇੰਟ ਦੇਖ ਕੇ ਬੇਹੱਦ ਖੁਸ਼ ਹਾਂ। ਅਸੀਂ ਇਸ ਭ੍ਰਮ ਨੂੰ ਕਿ ਪਤਲੀ ਔਰਤਾਂ ਹੀ ਬਿਊਟੀ ਪੇਜੰਟ ਜਿੱਤ ਸਕਦੀਆਂ ਹਨ ਉਸਨੂੰ ਖਤਮ ਕਰਨ ਦੀ ਤਰਫ ਇੱਕ ਕਦਮ ਵਧਾਇਆ ਹੈ।'ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017' ਇੱਕ ਕੋਸ਼ਿਸ਼ ਹੈ ਕਿ ਅੰਦਰ ਦੀ ਛੁਪੀ ਹੋਈ ਤਾਕਤ ਨੂੰ ਬਾਹਰ ਲੈ ਕੇ ਆਉਣ ਦੀ। ਸ਼ੋਅ ਦੇ ਪਾਵਰਡ ਸਪਾਂਸਰ ਹਨ 'ਮਿਫਕੋ' ਅਤੇ ਕੋ ਸਪਾਂਸਰ ਹਨ 'ਦੀ ਡਾਈਟ ਐਕਸਪਰਟ' ਅਤੇ 'ਕਿੱਟੀਬੀ'। ਈਵੈਂਟ ਦੀ ਆਫੀਸ਼ਲ ਵੈੱਬਸਾਈਟ ਹੈ www.msplussi੍ਰenorthindia.com । ਇਸ ਬਿਊਟੀ ਪੇਜੰਟ ਦੇ ਆਡੀਸ਼ਨ ਲੁਧਿਆਣਾ, ਜਲੰਧਰ ਅਤੇ ਚੰਡੀਗੜ੍ਹ ਵਿੱਚ ਕੀਤੇ ਗਏ ਅਤੇ ਹੁਣ ਗ੍ਰੈੰਡ ਫਿਨਾਲੇ 12 ਮਈ ਨੂੰ ਬੇਲਾ ਵਿਸਟਾ, ਪੰਚਕੂਲਾ ਵਿੱਚ ਆਯੋਜਿਤ ਹੋਵੇਗਾ।