ਐਜੂ ਕੈਂਪ ਇੰਸਟੀਚਿਊਟ ਦਾ ਉਦਘਾਟਨ ਜਥੇ. ਬਡਾਲੀ ਨੇ ਕੀਤਾ
5 Dariya News (ਜਸਪ੍ਰੀਤ ਜੱਸੀ)
ਮਾਜਰੀ 02-May-2017
ਪਿੰਡ ਬੂਥਗੜ੍ਹ ਵਿਖੇ ਬੈਨੀਪਾਲ ਗਰੁੱਪ ਵੱਲੋਂ ਖੋਲ੍ਹੇ ਗਏ ਐਜੂ ਕੈਂਪ ਇੰਸਟੀਚਿਊਟ ਦਾ ਉਦਘਾਟਨ ਸਾਬਕਾ ਵਿਧਾਇਕ ਜਥੇ ਉਜਾਗਰ ਸਿੰਘ ਬਡਾਲੀ ਵੱਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਉਦਘਾਟਨ ਕਰਦਿਆਂ ਜਥੇ ਉਜਾਗਰ ਸਿੰਘ ਬਡਾਲੀ ਨੇ ਕਿਹਾ ਕਿ ਅੱਜ ਦੇ ਦੌਰ 'ਚ ਨੌਕਰੀਆਂ ਦੀ ਕਮੀ ਕਾਰਨ ਬੇਰੁਜ਼ਗਾਰੀ ਦੀ ਭਟਕਣ ਦੀ ਬਜਾਏ ਜਿਥੇ ਆਪਣਾ ਕਿੱਤਾ ਹੀ ਮੁੱਖ ਹੱਲ ਹੈ, ਉਥੇ ਇਸ ਇੰਸਟੀਚਿਊਟ ਨਾਲ ਇਲਾਕੇ ਦੇ ਹੋਰਨਾਂ ਬੇਰੁਜ਼ਗਾਰਾਂ ਨੌਜਵਾਨਾਂ ਦੇ ਵਿਦੇਸ਼ੀ ਰੋਜ਼ਗਾਰ ਲਈ ਸਹਾਇਕ ਹੋਵੇਗਾ। ਇਸ ਮੌਕੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ, ਦਲਵਿੰਦਰ ਸਿੰਘ, ਜਸਪ੍ਰੀਤ ਜੰਟੀ ਅਤੇ ਕਮਲਪ੍ਰੀਤ ਸਿੰਘ ਨੇ ਪੁੱਜੇ ਲੋਕਾਂ ਤੇ ਸਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਹਿਬ ਸਿੰਘ ਬਡਾਲੀ, ਗੁਰਵਿੰਦਰ ਸਿੰਘ ਡੂਮਛੇੜੀ, ਜਗਦੇਵ ਸਿੰਘ, ਰਵਿੰਦਰ ਸਿੰਘ ਬੈਂਸ, ਸਰਬਜੀਤ ਸਿੰਘ ਕਾਦੀਮਾਜਰਾ, ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਰਵਿੰਦਰ ਸਿੰਘ ਵਜੀਦਪੁਰ ਚੇਅਰਮੈਨ ਨਿਊ ਚੰਡੀਗੜ੍ਹ ਪ੍ਰੈਸ ਕਲੱਬ, ਜੱਗੀ ਕਾਦੀਮਾਜਰਾ, ਜਸਵਿੰਦਰ ਸਿੰਘ ਰਸੂਲਪੁਰ, ਗੋਪੀ ਮੁੱਲਾਂਪੁਰ, ਲਾਲ ਸਿੰਘ ਗੁੰਨੋਮਾਜਰਾ, ਦੇਸ਼ ਰਾਜ ਮਾਜਰੀ ਅਤੇ ਗੁਰਦਰਸ਼ਨ ਸਿੰਘ ਖੇੜਾ ਆਦਿ ਨੇ ਵੀ ਹਾਜ਼ਰੀ ਭਰੀ।