5 Dariya News

ਰੋਡ ਸੇਫਟੀ ਟ੍ਰੇਨਿੰਗ ਦੇਣ ਲਈ ਸਾਹਿਬਜਾਦਾ ਅਜੀਤ ਸਿੰਘ ਨਗਰ ਮਾਡਲ ਜਿਲ੍ਹੇ ਵਜੋਂ ਚੁਣਿਆ : ਗੁਰਪ੍ਰੀਤ ਕੌਰ ਸਪਰਾ

ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਰੋਡ ਸੇਫਟੀ ਟ੍ਰੇਨਿੰਗ ਦੇਣ ਦਾ ਕੀਤਾ ਫੈਸਲਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 25-Apr-2017

ਦਿਨ ਪ੍ਰਤੀ ਵੱਧ ਰਹੇ ਵਾਹਨਾਂ ਦੀ ਵੱਧ ਰਹੀ ਗਿਣਤੀ ਕਾਰਨ ਸੜਕੀ ਦੁਰਘਟਨਾਵਾਂ ਨੂੰ ਠੱਲ ਪਾਉਣ ਲਈ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਟ੍ਰੇਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਅਧਿਆਪਕਾਂ ਨੂੰ ਰੋਡ ਸੇਫਟੀ ਟ੍ਰੇਨਿੰਗ ਮੁਹੱਈਆ ਕਰਾਉਣ ਲਈ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਨੂੰ ਮਾਡਲ ਜਿਲ੍ਹੇ ਵਜੋਂ ਚੁਣਿਆ ਗਿਆ ਹੈ। ਇਹ ਅਧਿਆਪਕ ਸਿਖਲਾਈ ਪ੍ਰਾਪਤ ਕਰਕੇ ਸਕੂਲ ਵਿੱਚ ਸਾਰੇ ਬੱਚਿਆਂ ਨੂੰ ਰੋਡ ਸੇਫਟੀ ਸਬੰਧੀ ਜਾਗਰੂਕ ਕਰਨਗੇ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜਿਲ੍ਹੇ 'ਚ ਰੋਡ ਸੇਫਟੀ ਟ੍ਰੇਨਿੰਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਮਹੱਤਵਪੂਰਨ ਕੰਮ ਨੂੰ ਨੇਪਰੇ ਚੜਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਵੀਰ ਸਿੰਘ, ਜਿਲ੍ਹਾ ਟਰਾਂਸਪੋਰਟ ਅਫਸਰ  ਸ੍ਰੀ ਜਗਦੀਸ ਸਿੰਘ ਜੌਹਲ, ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਸੁਰਿੰਦਰ ਸਿੰਘ ਸਿੱਧੂ, ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀ ਭਗਵੰਤ ਸਿੰਘ, ਕੁਆਰਡੀਨੇਟਰ ਰੋਡ ਸੇਫਟੀ, ਦਫਤਰ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਸ੍ਰੀ ਮਨਮੋਹਨ ਲੂਥਰਾ ਅਤੇ ਪ੍ਰਧਾਨ ਮੈਸ: ਟਰੈਕਸ ਰੋਡ ਸੇਫਟੀ ਐਨ.ਜੀ.ਓ. ਨਵੀਂ ਦਿੱਲੀ ਸ੍ਰੀ ਅਨੁਰਾਗ ਕੁਲਸ਼ੇਤਰਾ ਨੂੰ ਸ਼ਾਮਿਲ ਕੀਤਾ ਗਿਆ ਹੈ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਪਹਿਲੇ ਫੇਸ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਇੱਕ-ਇੱਕ ਅਧਿਆਪਕ ਨੂੰ ਰੋਡ ਸੇਫਟੀ ਟ੍ਰੇਨਿੰਗ ਦਿੱਤੀ ਜਾਵੇਗੀ। ਜਿਸ ਤੋਂ ਉਪਰੰਤ ਸਾਰੇ ਅਧਿਆਪਕਾਂ ਨੂੰ ਇਹ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਰੋਡ ਸੇਫਟੀ ਟ੍ਰੇਨਿੰਗ ਦਿੱਲੀ ਦੀ ਪ੍ਰਸਿੱਧ ਟਰੈਕਸ ਰੋਡ ਸੇਫਟੀ ਐਨ.ਜੀ.ਓ. ਵੱਲੋਂ ਅਧਿਆਪਕਾਂ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਸਿੱਖਿਆ ਬਲਾਕ ਪੱਧਰ ਤੇ ਕਲੱਸਟਰ ਬਣਾ ਕੇ ਦਿੱਤੀ ਜਾਵੇਗੀ ਅਤੇ ਜਿਸ ਵਿੱਚ 20 ਤੋਂ 25 ਤੱਕ ਅਧਿਆਪਕਾਂ ਦੇ  ਗਰੁੱਪ ਬਣਾ ਕੇ ਸਿਖਲਾਈ ਦਿੱਤੀ ਜਾਵੇਗੀ।  

ਇਹ ਅਧਿਆਪਕ  ਸਿਖਲਾਈ  ਪ੍ਰਾਪਤ ਕਰਨ  ਉਪਰੰਤ ਆਪਣੇ-ਆਪਣੇ  ਸਕੂਲਾਂ ਦੇ ਬਾਕੀ ਅਧਿਆਪਕਾਂ ਨੂੰ  ਸਿਖਲਾਈ ਦੇਣਗੇ। ਇਸ ਤਰ੍ਹਾਂ ਸਾਰੇ ਅਧਿਆਪਕ ਸਕੂਲੀ ਬੱਚਿਆਂ ਨੂੰ ਰੋਡ ਸੇਫਟੀ ਸਬੰਧੀ ਜਾਗਰੂਕ ਕਰਨਗੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਟਰੈਕਸ ਰੋਡ ਸੇਫਟੀ ਐਨ.ਜੀ.ਓ. ਨੂੰ ਜਿਲ੍ਹੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਇੱਕ ਇੱਕ ਟੀਚਰ ਦੀ ਸੂਚੀ ਮੁਹੱਈਆਂ ਕਰਵਾਉਣਗੇ ਅਤੇ ਉਹ ਸਕੂਲਾਂ ਨਾਲ ਤਾਲਮੇਲ ਵੀ ਕਰਨਗੇ। ਇਸ  ਤੋਂ ਇਲਾਵਾ ਸਿਖਲਾਈ ਦੇਣ ਲਈ 6 ਸਰਕਾਰੀ ਸਥਾਨ ਤਹਿ ਕਰਨਗੇ ਜਿੱਥੇ ਟਰੈਕਸ ਰੋਡ ਸੇਫਟੀ ਐਨ.ਜੀ.ਓ ਦੇ ਨੁਮਾਇੰਦੇ ਪ੍ਰਜੈਂਟੇਸਨ ਦੇ ਨਾਲ ਅਧਿਆਪਕਾਂ ਨੂੰ ਰੋਡ ਸੇਫਟੀ ਨਿਯਮ ਬਾਰੇ ਦੱਸਣਗੇ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਸਮਰਪਿਤ ਅਧਿਆਪਕਾਂ ਨੁੰ ਪਹਿਲ ਦਿੱਤੀ ਜਾਵੇਗੀ ਅਤੇ ਇਸ ਕਾਰਜ  ਲਈ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਨੋਡਲ ਅਫਸਰ ਵੀ ਨਿਯੁਕਤ ਕੀਤੇ ਜਾਣਗੇ। ਮੀਟਿੰਗ ਵਿੱਚ  ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਵੀਰ ਸਿੰਘ, ਜਿਲ੍ਹਾ ਟਰਾਂਸਪੋਰਟ ਅਫਸਰ ਸ੍ਰੀ ਜਗਦੀਸ ਸਿੰਘ ਜੌਹਲ, ਡੀ.ਐਸ.ਪੀ. ਟਰੈਫਿਕ, ਡਿਪਟੀ ਡੀ.ਈ. ਓ. (ਸੈਕੰਡਰੀ) ਸ੍ਰੀਮਤੀ ਰਵਿੰਦਰ ਕੌਰ, ਡਿਪਟੀ ਡੀ.ਈ. ਓ.(ਐਲੀਮੈਂਟਰੀ) ਸ੍ਰੀਮਤੀ ਡੈਜੀ, ਪ੍ਰਧਾਨ ਮੈਸ ਟਰੈਕਸ ਰੋਡ ਸੇਫਟੀ ਐਨ.ਜੀ.ਓ.  ਨਵੀਂ ਦਿੱਲੀ ਸ੍ਰੀ ਅਨੁਰਾਗ ਕੁਲਛੇਤਰਾ, ਕੁਆਰਡੀਨੇਟਰ ਰੋਡ ਸੇਫਟੀ, ਦਫਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਸ੍ਰੀ ਮਨਮੋਹਨ ਲੂਥਰਾ ਅਤੇ ਸ੍ਰੀ ਹਰਵਿੰਦਰ ਸਿੰਘ ਡੀ.ਜੀ.ਸੀ. ਦਫਤਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।