5 Dariya News

ਕਾਂਟੀਨੇਂਟਲ ਦੀ ਵਿਦਿਆਰਥਣ ਨੇ ਬਣਾਈ ਪੰਜਾਬੀ ਯੂਨੀਵਰਸਿਟੀ ਮੈਰਿਟ ਲਿਸਟ ਵਿਚ ਜਗ੍ਹਾਂ

5 Dariya News

ਫਤਿਹਗੜ੍ਹ ਸਾਹਿਬ 25-Apr-2017

ਫਤਿਹਗੜ੍ਹ ਸਾਹਿਬ ਸਥਿੱਤ ਕਾਂਟੀਨੇਂਟਲ ਗਰੁੱਪ ਆਫ ਇੰਸਟੀਚਿਊਟ ਨੇ ਇਕ ਵਾਰ ਫਿਰ ਮੈਰਿਟ ਸੂਚੀ ਵਿਚ ਨਾਂ ਬਰਕਰਾਰ ਰੱਖਿਆ ਹੈ। ਕਾਂਟੀਨੇਂਟਲ ਕਾਲਜ ਆਫ ਹਾਇਰ ਸਟਡੀਜ (ਸੀ.ਸੀ.ਐਚ.ਐਸ) ਦੀ ਬੀ.ਬੀ.ਏ. ਦੀ ਵਿਦਿਆਰਥਣ ਸੁਵੇਣੀ ਨੇ ਪਟਿਆਲਾ ਸਥਿੱਤ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਸੁਵੇਣੀ ਨੇ ਮੈਰਿਟ ਸੂਚੀ ਵਿਚ ਛੇਵਾਂ ਸਥਾਨ ਹਾਸਿਲ ਕੀਤਾ ਹੈ। ਉਸਨੂੰ ਬੀਬੀਏ ਛੇਵੇਂ ਸਮੈਸਟਰ ਵਿਚ 83.25 ਫੀਸਦੀ ਅੰਕ ਹਾਸਿਲ ਹੋਏ ਹਨ।ਇਸ ਸਫਲਤਾ 'ਤੇ ਕਾਂਟੀਨੇਂਟਲ ਗਰੁੱਪ ਦੇ ਐਗਜੀਕਿਯੂਟਿਵ ਡਾਇਰੈਕਟਰ ਡਾ. ਆਰ.ਕੇ. ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵੱਧਾਈ ਦਿੱਤੀ ਅਤੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀ। ਨਾਲ ਹੀ ਉਨ੍ਹਾਂ ਨੇ ਫੈਕਲਿਟੀ ਮੈਂਬਰਾਂ ਦੀ ਵੀ ਇਸ ਸਫਲਤਾ ਵਿਚ ਯੋਗਦਾਨ ਦੇ ਲਈ ਪ੍ਰਸ਼ੰਸਾ ਕੀਤੀ। ਸੁਵੇਣੀ ਦੇ ਮਾਪਿਆਂ ਸ਼੍ਰੀਮਤੀ ਆਸ਼ੁ ਕਪੂਰ ਨੇ ਇਸ ਜਿੱਤ 'ਤੇ ਖੁਸ਼ੀ ਜਤਾਈ ਅਤੇ ਆਪਣੀ ਪੁੱਤਰੀ ਦੀ ਸਫਲਤਾ 'ਤੇ ਸਤੁੰਸ਼ਟੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਕੈਂਪਸ ਵਿਚ ਉਨ੍ਹਾਂ ਦੀ ਬੇਟੀ ਨੂੰ ਚੰਗੇ ਦਿਸ਼ਾ ਨਿਰਦੇਸ਼ ਮਿਲੇ, ਇਸ ਲਈ ਅੱਜ ਉਹ ਇਹ ਦਿਨ ਦੇਖ ਪਾਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਉਨ੍ਹਾਂ ਦੀ ਪੁੱਤਰੀ ਇਕ ਪ੍ਰਸਿੱਧ ਭਾਰਤੀ ਕੰਪਨੀ ਵਿਚ ਐਗਜੀਕਿਯੁਟਿਵ ਦੇ ਆਹੁਦੇ 'ਤੇ ਕੰਮ ਕਰ ਰਹੀ ਹੈ।ਉਥੇ ਹੀ ਸੀ.ਸੀ.ਐਚ.ਐਸ. ਦੇ ਪ੍ਰਿੰਸੀਪਲ ਪ੍ਰੋਫੈਸਰ ਤਨਵੀਰ ਸਿੰਘ ਗਿਲ ਨੇ ਵੀ ਇਸ ਸਫਲਤਾ 'ਤੇ ਵਿਦਿਆਰਥੀਆਂ ਨੂੰ ਵੱਧਾਈ ਦਿੱਤੀ ਅਤੇ ਕਿਹਾ ਕਿ ਫੈਕਲਿਟੀ ਮੈਂਬਰਾਂ ਦੀ ਸਖਤ ਮਿਹਨਤ ਅਤੇ ਲਗਨ ਨਾਲ ਵਿਦਿਆਰਥੀਆਂ ਨੂੰ ਬਿਹਤਰੀਨ ਪ੍ਰਦਰਸ਼ਨ ਦੇ ਲਈ ਪ੍ਰੇਰਣਾ ਅਤੇ ਉਤਸ਼ਾਹ ਮਿਲਦਾ ਹੈ। ਕਾਲਜ ਪ੍ਰਬੰਧਨ ਨੂੰ ਆਪਣੇ ਵਿਦਿਆਰਥੀ ਦੀ ਸਫਲਤਾ 'ਤੇ ਕਾਫੀ ਗਰਵ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਵੇਣੀ ਨੇ ਪਿੱਛਲੇ ਯੂਨੀਵਰਸਿਟੀ ਪ੍ਰੀਖਿਆ ਵਿਚ ਵੀ ਮੈਡਲ ਹਾਸਿਲ ਕੀਤੇ ਸਨ। ਉਥੇ ਹੀ ਵੱਖ-ਵੱਖ ਵਿਭਾਗਾਂ ਦੇ ਪ੍ਰਧਾਨ ਅਤੇ ਫੈਕਲਿਟੀ ਮੈਂਬਰਾਂ ਨੇ ਵੀ ਵਿਦਿਆਰਥੀਆਂ ਦੀ ਸਫਲਤਾ 'ਤੇ ਖੁਸ਼ੀ ਜਤਾਈ।