5 Dariya News

ਜਿਲ੍ਹੇ ਵਿੱਚ ਹੁਣ ਤੱਕ 98 ਹਜਾਰ 368 ਮੀਟਰਿਕ ਟਨ ਕਣਕ ਦੀ ਕੀਤੀ ਖਰੀਦ : ਗੁਰਪ੍ਰੀਤ ਕੌਰ ਸਪਰਾ

ਵਾਤਾਵਰਣ ਨੂੰ ਪ੍ਰਦੂਸਿਤ ਹੋਣ ਤੋਂ ਬਚਾਉਣ ਲਈ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਦੀ ਵੀ ਕੀਤੀ ਅਪੀਲ

5 Dariya News

ਐਸ.ਏ.ਐਸ. ਨਗਰ (ਮੁਹਾਲੀ) 24-Apr-2017

ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੀਆਂ ਖਰੜ, ਦਾਊਮਾਜਰਾ, ਭਾਗੋਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬਸੀ, ਲਾਲੜੂ, ਤਸਿੰਬਲੀ, ਸਮਗੌਲੀ, ਜੜੌਤ ਅਤੇ ਬਨੂੜ ਮੰਡੀ ਵਿੱਚ ਜਿਲ੍ਹੇ ਦੇ ਕਿਸਾਨਾਂ ਦੀ 98 ਹਜਾਰ 470 ਮੀਟਰਿਕ ਟਨ ਕਣਕ ਪੁੱਜੀ ਹੈ। ਜਿਸ ਵਿੱਚੋਂ 98 ਹਜਾਰ 368 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਜਿਲ੍ਹੇ  ਦੀਆਂ ਮੰਡੀਆ ਵਿੱਚ ਇਸ ਸੀਜਨ ਦੌਰਾਨ 1 ਲੱਖ 15 ਹਜਾਰ 348 ਮੀਟਰਿਕ ਟਨ ਕਣਕ ਪੁੱਜਣ ਦੀ ਆਸ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਹੁਣ ਤੱਕ 111 ਕਰੋੜ 93 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਸ੍ਰੀਮਤੀ ਸਪਰਾ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਪਨਗਰੇਨ ਵੱਲੋਂ ਹੁਣ ਤੱਕ 20 ਹਜਾਰ 915 ਮੀਟਰਿਕ ਟਨ ਕਣਕ, ਮਾਰਕਫੈਡ ਵੱਲੋ 13 ਹਜਾਰ 281 ਮੀਟਰਿਕ ਟਨ, ਪਨਸ਼ਪ ਵੱਲੋਂ 11 ਹਜਾਰ 679 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸਨ ਵੱਲੋ 13 ਹਜਾਰ 136 ਮੀਟਰਿਕ ਟਨ, ਪੰਜਾਬ ਐਗਰੋ ਵੱਲੋਂ 11 ਹਜਾਰ 486 ਮੀਟਰਿਕ ਟਨ, ਐਫ.ਸੀ.ਆਈ. ਵੱਲੋਂ. 17 ਹਜਾਰ 147 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 10 ਹਜਾਰ 724 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਸਟੇਟ ਪੂਲ ਲਈ 20 ਹਜਾਰ 880 ਅਤੇ ਕੇਂਦਰੀ ਪੂਲ ਲਈ 77 ਹਜਾਰ 488 ਮੀਟਰਿਕ ਟਨ ਕਣਕ ਦੀ ਖਰੀਦ  ਦੀ ਖਰੀਦ ਕੀਤੀ ਗਈ। 

ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ ਕਿਸਾਨਾਂ ਨੂੰ 26 ਕਰੋੜ 74 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਮਾਰਕਫੈਡ ਵੱਲੋਂ 18 ਕਰੋੜ 78 ਲੱਖ, ਪਨਸਪ ਵੱਲੋਂ 15 ਕਰੋੜ 54 ਲੱਖ, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵੱਲੋਂ 20 ਕਰੋੜ 66 ਲੱਖ,  ਪੰਜਾਬ ਐਗਰੋ ਵੱਲੋ 17 ਕਰੋੜ 55 ਲੱਖ ਅਤੇ ਐਫ.ਸੀ.ਆਈ. ਵੱਲੋ 12 ਕਰੋੜ 66 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੀ ਅਦਾਇਗੀ ਨੂੰ ਵੀ ਜਲਦੀ ਤੋਂ ਜਲਦੀ ਕਰਨ ਦੀਆਂ ਹਦਾਇਤਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚੋਂ 60 ਹਜਾਰ 904 ਮੀਟਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।ਸ੍ਰੀਮਤੀ ਸਪਰਾ ਨੇ ਇਸ ਮੌਕੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਲੈ ਕੇ ਆਉਣ ਅਤੇ ਕੰਬਾਇਨਾਂ ਰਾਂਹੀ ਰਾਤ 07-00 ਵਜੇ ਤੋਂ ਸਵੇਰੇ 08-00 ਵਜੇ ਤੱਕ ਕਣਕ ਦੀ ਕਟਾਈ ਨਾ ਕਰਾਉਣ ਕਿਉÎਕਿ ਇਸ ਸਮੇਂ ਦੌਰਾਨ ਕਣਕ ਕਟਾਉਣ ਨਾਲ ਕਣਕ ਵਿੱਚ ਨਮੀ ਵੱਧ ਹੁੰਦੀ ਹੈ। ਜਿਸ ਕਰਕੇ ਕਿਸਾਨ ਨੂੰ ਮੰਡੀ ਵਿੱਚ ਖੱਜਲ ਖੁਆਰ ਹੋਣਾ ਪੈ ਸਕਦਾ ਹੈ। ਸ੍ਰੀਮਤੀ ਸਪਰਾ ਨੇ ਇਸ ਮੌਕੇ ਕਿਸ਼ਾਨਾਂ ਨੂੰ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੀ ਨਾੜ ਅਤੇ ਹੋਰ ਫਸ਼ਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ  ਕਣਕ ਦੀ ਅੱਗ ਨੁੰ ਨਾੜ ਲਗਾਉਣ ਨਾਲ ਜਿੱਥੇ ਜਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਉਥੇ ਵਾਤਾਵਰਣ ਵੀ ਪ੍ਰਦੂਸਿਤ ਹੁੰਦਾ ਹੈ। ਜਿਸ ਨਾਲ ਭਿਆਨਕ ਬਿਮਾਰੀਆਂ ਫੈਲਦੀਆਂ ਹਨ।