5 Dariya News

ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ ਨੇ "ਚੰਗੇ ਦੇ ਲਈ ਮਲੇਰਿਅੇ ਦਾ ਅੰਤ" ਵਿਸ਼ੇ ਤੇ ਜਾਗਰੁਕਤਾ ਅਭਿਆਨ ਦਾ ਆਯੋਜਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 24-Apr-2017

ਮਲੇਰਿਆ ਦੇ ਬਾਰੇ ਵਿੱਚ ਲੌਕਾਂ ਨੂੰ ਜਾਗਰੂਕ ਕਰਨ ਦੇ ਲਈ ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਨੇੜੇ ਚੰਡੀਗੜ ਦੇ ਵਿਦਿਆਰਥੀਆਂ ਅਤੇ ਸਟਾੱਫ ਨੇ  ਚੰਗੇ ਦੇ ਲਈ ਮਲੇਰਿਅੇ ਦਾ ਅੰਤ ਵਿਸ਼ੇ ਤੇ ਅੱਜ ਨੇੜਲੇ ਪਿੰਡਾ ਦੇ ਵਿੱਚ ਵਰਲਡ ਮਲੇਰਿਆ ਡੇ ਤੋਂ ਇੱਕ ਦਿਨ ਪਹਿਲਾਂ ਜਾਗਰੁਕਤਾ ਅਭਿਆਨ ਦਾ ਆਯੋਜਨ ਕੀਤਾ। ਜੀਐਨਐਮ, ਏਐਨਐਮ, ਬੀਏ, ਬੀ.ਐੱਡ, ਐਮਏ (ਐਜੁ), ਬੀਬੀਏ, ਬੀਸੀਏ ਆਦਿ ਦੇ ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ। ਇਹ ਦਸਣਯੋਗ ਹੈ ਕਿ ਵਰਲਡ ਮਲੇਰਿਆ ਡੇ ਦੁਨਿਆਂ ਭਰ ਵਿੱਚ 25 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।ਵਿਦਿਆਰਥੀਆਂ ਨੇ ਮਲੇਰਿਆ ਦੇ ਕਾਰਣਾਂ, ਪ੍ਰਭਾਵਾਂ, ਲੱਛਣਾਂ ਅਤੇ ਨਿਵਾਰਕ ਉਪਾਇਆ ਦੇ ਬਾਰੇ ਵਿੱਚ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਮਲੇਰਿਆ ਐਨਪੈਲੀਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਸੰਕਰਮਿਤ ਮੱਛਰ ਆਪਣੇ ਅੰਦਰ ਪਲਾਸਡਿਅਮ ਪਰਜੀਵੀ ਲਈ ਹੁੰਦਾ ਹੈ। ਜਦ ਇਹ ਮੱਛਰ ਕੱਟਦਾ ਹੈ ਤਾਂ ਪਰਜੀਵੀ ਖੂਨ ਪ੍ਰਵਾਹ ਵਿੱਚ ਚਲਾ ਜਾਂਦਾਂ ਹੈ। ਪਰਜੀਵੀ ਫਿਰ ਲੀਵਰ ਵਿੱਚ ਪਹੁੰਚਦਾ ਹੈ ਜਿੱਥੇ ਉਹ ਪਰਿਪਕਵ ਹੁੰਦਾ ਹੈ। ਕਈ ਦਿਨਾਂ ਦੇ ਬਾਅਦ, ਪਰਿਪਕਵ ਪਰਜੀਵੀ ਖੂਨ ਪ੍ਰਵਾਹ ਵਿੱਚ ਪ੍ਰਵੇਸ਼ ਹੁੰਦਾ ਹੈ ਅਤੇ ਲਾਲ ਖੂਨ ਕੌਸ਼ਿਕਾਵਾਂ ਨੂੰ ਸੰਕਰਮਿਤ ਕਰਨ ਲੱਗਦਾ ਹੈ। 48 ਤੋ 72 ਘੰਟਿਆਂ ਦੇ ਅੰਦਰ ਲਾਲ ਖੂਨ ਕੌਸ਼ਿਕਾਵਾਂ ਦੇ ਅੰਦਰ ਪਰਜੀਵੀ ਗੁਣਾ ਹੁੰਦਾ ਹੈ ਜਿਸ ਨਾਲ ਸੰਕਰਮਿਤ ਕੌਸ਼ਿਕਾਵਾਂ ਖੁੱਲ ਜਾਂਦੀਆਂ ਹਨ। 

ਮਿਸ ਪਾਰੂਲ ਗੁਲੇਰਿਆ, ਲੇਕਚਰਾਰ, ਨਰਸਿੰਗ ਕਾਲੇਜ ਨੇ ਪਿੰਡ ਵਾਲਯਾਂ ਨਾਲ ਗੱਲਬਾਤ ਕਰਦੇ ਹੋਏ ਮਲੇਰਿਆ ਦੇ ਕਈ ਲੱਛਣਾਂ ਬਾਰੇ ਦਸਿਆ ਜਿਵੇਂ ਕਿ ਪੇਟ ਵਿੱਚ ਦਰਦ, ਠੰਡ ਲੱਗਣਾ ਅਤੇ ਪਸੀਨਾ ਆਉਣਾ, ਦਸਤ ਮਤਲੀ ਅਤੇ ਉਲਟੀ ਸਹਿਤ ਕਈ ਲੱਛਣ (ਇਹ ਲੱਛਣ ਦਿਖਾਈ ਨਹੀ ਦਿੰਦੇ), ਸਿਰ ਦਰਦ, ਜਿਆਦਾ ਬੁਖਾਰ, ਘੱਟ ਬਲੱਡ ਪ੍ਰੈਸ਼ਰ ਜਿਸ ਨਾਲ ਚੱਕਰ ਆਉਣੇ, ਮਾਸਪੇਸ਼ਿਆ ਵਿੱਚ ਦਰਦ ਅਤੇ ਭੁੱਖ ਘੱਟ ਲੱਗਣਾ।ਪਾਰੂਲ ਨੇ ਅੱਗੇ ਕਿਹਾ ਕਿ ਰਿਪੋਰਟ ਕਹਿੰਦੀ ਹੈ ਕਿ 2000 ਤੋ ਮਲੇਰਿਆ ਦੀ ਰੋਕਥਾਮ ਨੇ ਕੇਸਿਸ ਅਤੇ ਮੋਤਾਂ ਦੀ ਗਿਣਤੀ ਘੱਟ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਮੁੱਖ ਰੂਪ ਤੋ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਨਾਲ ਮਲੇਰਿਆ ਦੇ ਮਾਮਲੇ ਕਾਫੀ ਘੱਟ ਹੋਏ ਹਨ। ਆਰੀਅਨਜ਼ ਗਰੁੱਪ ਦੇ ਰਜਿਸਟਰਾਰ, ਪ੍ਰੋਫੈਸਰ ਬੀ.ਐੱਸ.ਸਿੱਧੂ ਨੇ ਮਲੇਰਿਆ ਰਿਪੋਰਟ ਤੇ ਚਰਚਾ ਕਰਦੇ ਹੋਏ ਕਿਹਾ ਕਿ 2015 ਵਿੱਚ ਮਲੇਰਿਆ ਦੇ 212 ਮਿਲਿਅਨ ਨਵੇਂ ਕੇਸ ਆਏ ਸਨ ਅਤੇ ਇਸ ਨਾਲ 4,29000  ਮੌਤਾਂ ਹੋਇਆ ਸਨ। ਵਰਲਡ ਮਲੇਰਿਆ ਰਿਪੋਰਟ 2016 ਦੇ ਅਨੁਸਾਰ ਹਰ ਮਿੰਟ ਵਿੱਚ ਇੱਕ ਬੱਚੇ ਦੀ ਮਲੇਰਿਆ ਨਾਲ ਮੌਤ ਹੁੰਦੀ ਹੈ।ਇਹ ਵਰਨਣਯੋਗ ਹੈ ਕਿ ਮਲੇਰਿਆ ਦੇ ਲਈ ਡਬਲਯੂਐਚÀ ਗਲੋਬਲ ਟੈਕਨੀਕਲ ਸਟੇਟਰਜੀ ਦੇ 2015 ਦੇ ਆਧਾਰਭੂਤ ਸਤਰ ਦੀ ਤੁਲਨਾ ਵਿੱਚ 2020 ਤੱਕ ਮਲੇਰਿਆ ਦੇ ਕੇਸਾਂ ਅਤੇ ਉਸ ਤੋ ਹੋਣ ਵਾਲੀ ਮੌਤਾਂ ਵਿੱਚ 40% ਦੀ ਕਮੀ ਹੋਵੇਗੀ। ਦੁਨਿਆ ਦੇ 91 ਦੇਸ਼ਾਂ ਵਿੱਚੋ ਅੱਧੇ ਤੋ ਘੱਟ ਦੇਸ਼ (41) ਮਲੇਰਿਆ ਸੰਚਰਣ ਦੇ ਲਈ ਇਸ ਮੀਲ ਦੇ ਪੱਥਰ ਨੂੰ ਪ੍ਰਾਪਤ ਕਰਨ ਲਈ ਟਰੇਕ ਤੇ ਹਨ।