5 Dariya News

ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ਵ ਧਰਤੀ ਦਿਵਸ ਮੌਕੇ ਮਨਾਇਆ ਹਰਿਆਲੀ ਹਫ਼ਤਾ

ਅਖੀਰੀ ਦਿਨ ਰੈਲੀ ਕੱਢ ਕੇ ਆਮ ਲੋਕਾਂ ਨੂੰ ਕੀਤਾ ਜਾਗਰੂਕ

5 Dariya News

ਐਸ.ਏ.ਐਸ. ਨਗਰ (ਮੁਹਾਲੀ) 23-Apr-2017

ਆਸ਼ਮਾ ਇੰਟਰਨੈਸ਼ਨਲ ਸਕੂਲ ਸੈਕਟਰ ੭੦ ਵਲੋਂ  ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਹਫ਼ਤਾਵਾਰੀ  ਧਰਤ ਮਾਂ ਹਰਿਆਲੀ ਹਫ਼ਤਾ ਮਨਾਇਆ ਗਿਆ। ਜਿਸ ਦੌਰਾਨ ਬੱਚਿਆਂ ਨੂੰ ਸਕੂਲ 'ਚ ਹੀ ਬੂਟਿਆਂ ਦੀ ਸੇਵਾ ਸੰਭਾਲ ਦੀ ਡਿਊਟੀ ਲਈ ਗਈ ਅਤੇ ਸਕੂਲ ਭਰ 'ਚ ਸਫ਼ਾਈ ਅਭਿਆਨ ਚਲਾਕੇ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਪੂਰਾ ਹਫ਼ਤਾ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਦੇ ਤਰੀਕੇ ਵੀ ਦੱਸੇ ਗਏ।ਇਸ ਪੂਰਾ ਹਫ਼ਤਾ ਭਰ ਚੱਲੇ ਅਭਿਆਨ ਤੋਂ ਬਾਅਦ ਸ਼ਨੀਵਾਰ ਨੂੰ ਵਿਦਿਆਰਥੀ ਨੇ ਅਧਿਆਪਕਾਂ ਦੀ ਦੇਖ ਰੇਖ 'ਚ ਆਮ ਲੋਕਾਂ 'ਚ ਧਰਤੀ ਦੀ ਸੇਵਾ ਸੰਭਾਲ ਦੀ ਜਾਗਰੂਕਤਾ ਪੈਦਾ ਕਰਨ ਲਈ ਫੇਜ਼ ੫ ਦੀ ਮਾਰਕੀਟ ਵਿਚ  ਇਕ ਰੈਲੀ ਵੀ ਕੱਢੀ। ਇਸ ਦੌਰਾਨ ਵਿਦਿਆਰਥੀਆਂ ਨੇ ਧਰਤੀ ਮਾਂ ਨੂੰ ਬਚਾਉਣ ਲਈ ਆਪਣੇ ਹੱਥਾਂ 'ਚ ਬੈਨਰ ਫੜ ਕੇ ਲੋਕਾਂ ਨੂੰ ਆਪਣੇ ਆਸ-ਪਾਸ ਦੀ ਸੇਵਾ ਸੰਭਾਲ ਦੇ ਤਰੀਕੇ ਦੱਸੇ। 

ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਆਸ ਪਾਸ ਦੇ ਘਰਾਂ 'ਚ ਜਾ ਕੇ ਲੋਕਾਂ ਨੂੰ ਆਲੇ ਦੁਆਲੇ ਹਰਾ ਭਰਿਆ ਅਤੇ ਸਫ਼ਾਈ ਰੱਖਣ ਲਈ ਜਾਗਰੂਕ ਵੀ ਕੀਤਾ। ਛੋਟੇ ਛੋਟੇ ਬੱਚਿਆਂ ਵੱਲੋਂ  ਆਪਣੇ ਅਧਿਆਪਕਾਂ ਨਾਲ ਲੋਕਾਂ ਨੂੰ ਸਫ਼ਾਈ ਅਤੇ  ਹਰਿਆਲੀ  ਦੇ ਫ਼ਾਇਦਿਆਂ ਨੂੰ ਜਾਣਕਾਰੀ ਨੂੰ ਉਨ੍ਹਾਂ ਬਹੁਤ ਧਿਆਨ ਨਾਲ ਸੁਣਿਆ । ਇਸ ਮੌਕੇ ਤੇ ਸਕੂਲ ਦੇ ਪ੍ਰਿਸੀਪਲ ਅਮਰਪ੍ਰੀਤ ਕੌਰ ਨੇ ਨਵੀਂ ਪੀੜੀ ਨੂੰ ਅੱਗੇ ਆ ਕੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸੁੱਧ ਅਤੇ ਸਾਫ਼ ਰੱਖਣ ਦੇ ਦੇ ਉਪਰਾਲੇ ਕਰਨ ਲਈ ਪ੍ਰੇਰਨਾ ਦਿਤੀ। ਇਸ ਦੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹ ਆਪਣੇ ਵਿੱਦਿਅਕ ਅਦਾਰਿਆਂ ਅਤੇ ਘਰ ਤੋਂ ਹੀ ਇਹ ਸ਼ੁਰੂਆਤ ਕਰ ਦੇਣ ਤਾਂ ਸਮਾਜ ਨੂੰ ਇਸ ਨਾਲ ਨਵੀਂ ਦਿਸ਼ਾ ਮਿਲੇਗੀ। ਸਕੂਲ ਦੇ ਡਾਇਰੈਕਟਰ ਜੇ ਐੱਸ ਕੇਸਰ ਨੇ ਵਿਦਿਆਰਥੀਆਂ ਨੂੰ ਬਿਜਲੀ  ਅਤੇ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਦੀ ਪ੍ਰੇਰਨਾ ਦਿਤੀ ।