5 Dariya News

ਪਿੰਡ ਚਟੌਲੀ ਦੇ ਕਿਸਾਨ ਦੀ ਫਸਲ ਸੜਕੇ ਸੁਆਹ

5 Dariya News (ਜਸਪ੍ਰੀਤ ਜੱਸੀ)

ਕੁਰਾਲੀ 22-Apr-2017

ਨੇੜਲੇ ਪਿੰਡ ਫ਼ਤਿਹਪੁਰ ਚਟੌਲੀ ਵਿਖੇ ਕਿਸਾਨ ਦੀ ਕਣਕ ਦੀ ਡੇਢ ਏਕੜ ਪੱਕੀ ਫਸਲ ਬਿਜਲੀ ਦੀਆਂ ਤਾਰਾਂ ਦੀ ਸਪਰਕਿੰਗ ਨਾਲ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਸੜਕੇ ਸੁਆਹ ਹੋ ਗਈ।ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਸਰੂਪ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਫ਼ਤਿਹਪੁਰ ਟੱਪਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਖੇਤ ਵਿਚ ਖੜੀ ਲਗਭਗ ਡੇਢ ਏਕੜ ਪੱਕੀ ਕਣਕ ਦੀ ਫਸ਼ਲ ਟਰਾਂਸਫਾਰਮਰ ਤੇ ਹੋਈ ਸਪਰਕਿੰਗ ਕਾਰਨ ਡਿੱਗੀ ਚੰਗਿਆੜੀ ਕਾਰਨ ਸੜਕੇ ਸੁਆਹ ਹੋ ਗਈ। ਪੀੜਤ ਕਿਸਾਨ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਲਗਭਗ 65 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਇਹ ਘਟਨਾ 22 ਅਪ੍ਰੈਲ ਰਾਤ ਇੱਕ ਵਜੇ ਦੀ ਜਿਸ ਬਾਰੇ ਪੀੜਤ ਕਿਸਾਨ ਨੂੰ ਜਾਣਕਾਰੀ ਫੈਕਟਰੀ ਵਿਚ ਰਹਿੰਦੇ ਕਰਿੰਦਿਆਂ ਨੇ ਦਿੱਤੀ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਫਸ਼ਲ ਪੂਰੀ ਤਰ੍ਹਾਂ ਸੜ ਚੁੱਕੀ ਸੀ। ਇਸ ਦੌਰਾਨ ਇੱਕਤਰ ਲੋਕਾਂ ਨੇ ਅੱਗ ਤੇ ਕਾਬੂ ਪਾ ਲਿਆ ਤੇ ਨਾਲ ਦੇ ਖੇਤਾਂ ਵਿਚ ਖੜੀ ਨਾੜ ਨੂੰ ਅੱਗ ਲੱਗਣ ਤੋਂ ਬਚਾਅ ਲਿਆ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਾਲ ਹੀ ਪੀੜਤ ਕਿਸਾਨ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਮੇਜਰ ਸਿੰਘ, ਜਸਪਾਲ ਸਿੰਘ, ਸਰੂਪ ਸਿੰਘ, ਅਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।