5 Dariya News

ਐਲ ਸੀ ਈ ਟੀ ਵਿਚ ਵਿਦਿਆਰਥੀਆਂ ਦੇ ਉੱਜਲ ਭਵਿਖ ਅਤੇ ਬਿਹਤਰੀਨ ਕੈਰੀਅਰ ਲਈ ਸੈਮੀਨਾਰ ਦਾ ਆਯੋਜਨ

ਉਦਯੋਗ ਜਗਤ ਦੇ ਬੁੱਧੀਜੀਵੀਆਂ ਨੇ ਆਪਣੀਆਂ ਜ਼ਰੂਰਤਾਂ ਸਬੰਧੀ ਜਾਣਕਾਰੀ ਕੀਤੀ ਸਾਂਝੀ

5 Dariya News

ਲੁਧਿਆਣਾ 20-Apr-2017

ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ  ਉਦਯੋਗ ਜਗਤ ਦੀ ਜ਼ਰੂਰਤਾਂ ਸਬੰਧੀ ਜਾਣਕਾਰੀ ਮੁਹਾਈਆਂ ਕਰਾਉਣ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਸੰਬੰਧਿਤ  ਸੰਵੇਦਨਸ਼ੀਲ ਮੁੱਦੇ ਤੇ ਵਿਚਾਰ ਸਾਂਝੇ ਕੀਤੇ ਤੇ ਇਸ ਵਿਚ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਤੇ ਮੰਥਨ ਕੀਤਾ । ਇਸ ਦੌਰਾਨ ਕੋਰਸ ਮੰਗ ਅਨੁਸਾਰ ਉਦਯੋਗ ਜਗਤ ਦੀਆਂ ਜ਼ਰੂਰਤਾਂ, ਸਮੇਂ ਅਨੁਸਾਰ ਲੋੜੀਦੇ ਇੰਜੀਨੀਅਰਾਂ ਦੀ ਮੰਗ, ਲੋੜੀਂਦੀ ਫ਼ੀਲਡ ਸਮੇਤ ਕਈ ਅਹਿਮ ਵਿਸ਼ੇ ਸਾਂਝੇ ਕੀਤੇ ਗਏ। ਇਸ ਮੌਕੇ ਤੇ ਵਿਡੀਉਕਾਨ ਦੇ ਡਾਇਰੈਕਟਰ ਫੰਕਸ਼ਨ ਹੈੱਡ ਸਤਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨਾਲ ਅਹਿਮ ਨੁਕਤੇ ਸਾਂਝੇ ਕੀਤੇ।ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੌਰਾਨ ਹੀ ਉਨ੍ਹਾਂ ਦੀ ਆਉਣ ਵਾਲੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਸਮਰੱਥ ਕਰਨ ਦੇ ਯੋਗ ਬਣਾਉਣ ਦੇ ਤਰੀਕਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ । 

ਸਤਿੰਦਰਪਾਲ ਸਿੰਘ ਨੇ  ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਆਉਣ ਵਾਲੀ ਪ੍ਰੋਫੈਸ਼ਨਲ ਜ਼ਿੰਦਗੀ ਦੀਆਂ ਚੁਨੌਤੀਆਂ ਸਬੰਧੀ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਉਨ੍ਹਾਂ ਨੂੰ ਬਿਹਤਰੀਨ ਕੈਰੀਅਰ ਚੁਣਨ ਦੇ ਨੁਕਤੇ ਸਾਂਝੇ ਕਰਨ ਦੀ ਵੀ ਵਕਾਲਤ ਕੀਤੀ।  ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਜਾਣਕਾਰੀ ਸਾਂਝੀ ਕਰਦ ਹੋਏ ਕਿਹਾ ਵਿਸ਼ਵ ਪੱਧਰ ਤੇ  ਲਗਾਤਾਰ ਵੱਧ ਰਹੇ ਮੁਕਾਬਲੇ ਦੇ ਚੱਲਦਿਆਂ ਅੱਜ ਵਿਦਿਆਰਥੀਆਂ ਲਈ ਸਮੇਂ ਦਾ ਹਾਣੀ ਬਣਨਾ ਜ਼ਰੂਰੀ ਹੋ ਜਾਂਦਾ ਹੈ। ਚੇਅਰਮੈਨ ਗੁਪਤਾ ਨੇ ਇਕ ਵਿਦਿਆਰਥੀ ਦੇ ਨਿੱਜੀ ਇੱਛਾ ਅਤੇ ਉਸ ਦੀ ਯੋਗਤਾ ਦੇ ਮੁਲਾ ਆਂਕਣ ਕਰਨਾ ਵੀ ਅੱਜ ਦੀ ਵੱਡੀ ਲੋੜ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਕੋਈ ਟੀਚਾ ਚੁਣਦਾ ਹੈ ਤਾਂ ਉਹ ਉਸ ਮੰਜ਼ਿਲ ਤੇ ਪਹੁੰਚਣ ਲਈ ਜੀ ਜਾਨ ਲਗਾ ਦਿੰਦਾ ਹੈ, ਜਦ ਕਿ  ਸਿਰਫ਼ ਲੋੜ ਉਸ ਬੱਚੇ ਦੇ ਟੀਚੇ ਨੂੰ ਸਹੀ ਸੇਧ ਦੇਣ ਦੀ ਹੁੰਦੀ ਹੈ।