5 Dariya News

ਸ਼ੈਮਰਾਕ ਸਕੂਲ ਦੇ ਵਿਦਿਆਰਥੀਆਂ ਨੂੰ ਐਨਵੈਸਟਰ ਸੈਰੇਮਨੀ ਦੌਰਾਨ ਥਾਪੀਆਂ ਗਈਆਂ ਜ਼ਿੰਮੇਵਾਰੀਆਂ

ਸੀਰਤ ਨੂੰ ਹੈੱਡ ਗਰਲ ਅਤੇ ਤੇਗਜੀਤ ਸਿੰਘ ਨੂੰ ਹੈੱਡ ਬੁਆਏ ਐਲਾਨਿਆ ਗਿਆ

5 Dariya News

ਐਸ.ਏ.ਐਸ. ਨਗਰ (ਮੁਹਾਲੀ) 19-Apr-2017

ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਕੈਂਪਸ ਵਿਚ ਕਰਵਾਈ ਗਈ ਐਨਵੈਸਟਰ ਸੈਰੇਮਨੀ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ । ਬ੍ਰਿਗੇਡੀਅਰ ਕੇ ਡੀ ਸਿੰਘ ਅਤੇ ਸਕੂਲ ਦੇ  ਡਾਇਰੈਕਟਰ ਐਜੂਕੇਸ਼ਨ ਏਅਰ ਕਮਾਂਡਰ ਐੱਸ ਕੇ ਸ਼ਰਮਾ ਨੇ  ਮਹਿਮਾਨਾਂ ਨੂੰ  ਜੀ ਆਇਆ ਕਹਿੰਦੇ ਹੋਏ  ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਇਹ ਜ਼ਿੰਮੇਵਾਰੀਆਂ ਦਿਤੀਆ।ਸਕੂਲ ਦੇ ਆਡੀਟੋਰੀਅਮ ਵਿਚ ਕਰਾਏ ਗਏ ਸਮਾਗਮ ਦੌਰਾਨ ਸੀਰਤ ਧਨੋਆ ਨੂੰ ਹੈੱਡ ਗਰਲ ਅਤੇ ਤੇਗਜੀਤ ਸਿੰਘ ਨੂੰ ਹੈੱਡ ਬੁਆਏ ਐਲਾਨਿਆ ਗਿਆ, ਜਦ ਕਿ ਦਿਗਵਿਜੇ ਸ਼ਰਮਾ ਨੂੰ ਸਪੋਰਟਸ ਕੈਪਟਨ ਬਣਾਇਆ ਗਿਆ । ਏਕਨੂਰ ਕੌਰ ਨੂੰ ਆਕਸਫੋਰਡ ਹਾਊਸ ਦੇ ਕੈਪਟਨ, ਐਸ਼ਰੇ ਠੁਕਰਾਲ ਨੂੰ ਕੈਬਰੇਜ਼ ਹਾਊਸ, ਹਿਰਦੇ ਸ਼ਰਮਾ ਨੂੰ ਹਾਰਵਰਡ ਹਾਊਸ ਅਤੇ ਸਾਹੂਬੇਗ ਭੱਠਲ ਨੂੰ ਸਟੈਨਫੋਰਡ ਹਾਊਸ ਦਾ ਕੈਪਟਨ ਚੁਣਿਆ।ਇਸ ਮੌਕੇ ਤੇ ਡਾਇਰੈਕਟਰ ਐਜੂਕੇਸ਼ਨ ਸ਼ਰਮਾ ਨੇ ਕੌਂਸਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਸਾਲ 2017-18 ਲਈ ਲਈ ਸਕੂਲ ਵੱਲੋਂ ਉਨ੍ਹਾਂ ਨੂੰ ਇਹ ਇਕ ਅਹਿਮ ਜ਼ਿੰਮੇਵਾਰੀ ਦਿਤੀ ਜਾ ਰਹੀ ਹੈ ਅਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਕਾਰਜ ਉਨ੍ਹਾਂ ਨੂੰ   ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦਾ ਹੈ । ਉਨ੍ਹਾਂ ਅੱਗੇ ਕਿਹਾ ਕਿ ਟੀਚਾ ਮਨੁੱਖੀ ਜੀਵਨ ਦਾ ਆਧਾਰ ਹੈ,ਇਸ ਦੇ ਬਿਨਾਂ ਮਨੁੱਖੀ ਜੀਵਨ 'ਚ ਕੋਈ ਵੀ ਕਾਰਜ ਸੰਪੂਰਨ ਨਹੀਂ ਹੋ ਸਕਦਾ ਅਤੇ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਵਧੀਆਂ ਲੀਡਰਸ਼ਿਪ ਦੇ ਗੁਣ ਸਿਖਾਏਗੀ। ਇਸ ਤੋਂ ਬਾਅਦ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਸੌਂਹ ਵੀ ਚੁਕਾਈ ਗਈ । ਇਸ ਤੋਂ ਬਾਅਦ ਸਕੂਲ ਬੈਂਡ ਦੀਆਂ ਧੁਨਾਂ  ਤੇ ਪਰੇਡ ਮਾਰਚ ਕੀਤਾ ਗਿਆ ।