5 Dariya News

'ਆਤਮਵਿਸ਼ਵਾਸ ਅਤੇ ਟੈਲੇੰਟ ਦਾ ਕੋਈ ਸਟੈਂਡਰਡ ਸਾਈਜ਼ ਨਹੀਂ ਹੁੰਦਾ'

ਬ੍ਰਿਟਿਸ਼ ਏਸ਼ੀਆ ਦੀ ਪਹਿਲੀ ਪਲੱਸ ਸਾਈਜ਼ ਮਾਡਲ ਬਿਸ਼ੰਬਰ ਦਾਸ ਹਨ ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਦੀ ਬ੍ਰਾਂਡ ਅੰਬੈਸਡਰ

5 Dariya News

ਚੰਡੀਗੜ੍ਹ 18-Apr-2017

ਉਹ ਕਰਵੀ ਹਨ। ਉਹ ਆਤਮਵਿਸ਼ਵਾਸ ਨਾਲ ਭਰਪੂਰ ਹਨ। ਉਹ ਬੇਹੱਦ ਹੀ ਸੁੰਦਰ ਹਨ। ਉਹ ਬ੍ਰਿਟਿਸ਼-ਏਸ਼ੀਆ ਦੀ ਪਹਿਲੀ ਪਲੱਸ ਸਾਈਜ਼ ਮਾਡਲ ਹਨ। ਯੂ.ਕੇ ਅਤੇ ਯੂਏਈ ਵਿੱਚ ਕਈ ਕਾਮਯਾਬ ਵਿਗਿਆਪਨ ਕਰਨ ਤੋਂ ਬਾਅਦ ਮਾਡਲ ਬਿਸ਼ੰਬਰ ਦਾਸ ਹੁਣ ਤਿਆਰ ਹਨ ਇੰਡੀਅਨ ਫੈਸ਼ਨ ਦੀ ਪਰਿਭਾਸ਼ਾ ਨੂੰ ਬਦਲਣ ਦੇ ਲਈ ਜਿਸ ਵਿੱਚ ਉਨ੍ਹਾਂ ਦਾ ਸਾਥ ਦੇਣਗੇ ਦਕਸ਼ਾ. ਡਿਜੀਟਾਜ ਅਤੇ ਹਰਦੀਪ ਅਰੋੜਾ ਇਨੋਵੇਟਰ। ਬਿਸ਼ੰਬਰ ਦਾਸ ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਈਵੈਂਟ ਦੀ ਬ੍ਰਾਂਡ ਅੰਬੈਸਡਰ ਹਨ। ਇਸ ਪੇਜੰਟ ਲਈ ਚੰਡੀਗੜ੍ਹ ਵਿਚ ਔਡੀਸ਼ਨਸ 22 ਅਪ੍ਰੈਲ ਨੂੰ ਹੋਣਗੇ।ਮਿਸ ਇੰਡੀਆ ਯੂਰੋਪ ਯੂਕੇ ਦੀ ਦੂਸਰੀ ਰਨਰਅਪ ਰਹਿ ਚੁੱਕੀ ਬਿਸ਼ੰਬਰ ਦਾਸ ਦਾ ਕੈਰੀਅਰ ਬੇਹੱਦ ਸਫਲ ਅਤੇ ਚੰਗਾ ਰਿਹਾ ਹੈ। ਗਲੋਬਲ ਫੈਸ਼ਨ ਸ਼ੋਅ ਵਿੱਚ ਰੈਂਪ ਵਾਕ ਕਰਨ ਤੋਂ ਲੈ ਕੇ ਮਿਸ ਪਲੱਸ ਸਾਈਜ਼ ਫੈਸ਼ਨ ਬ੍ਰਾਂਡ ਦੇ ਪ੍ਰਿੰਟ ਅਤੇ ਡਿਜੀਟਲ ਐਡੀਸ਼ਨ ਵਿੱਚ ਮਾਡਲਿੰਗ ਕਰਨਾ ਅਤੇ ਮਿਸ ਪਲੱਸ ਸਾਈਜ਼ ਦੀ ਜਿਊਰੀ ਮੇਂਬਰ ਤੱਕ, ਉਹ ਹਮੇਸ਼ਾ ਤੋਂ ਹੀ ਫੁੱਲ ਫਿਗਰਡ ਵਾਲੀਆਂ ਲੜਕੀਆਂ ਦੇ ਲਈ ਪ੍ਰੇਰਣਾ ਰਹੀ ਹਨ। ਹਾਲ ਹੀ ਵਿੱਚ ਉਹ ਹੁਣ ਈ-ਬੇ ਕਰਵ ਫੈਸ਼ਨ ਹੱਬ ਦੀ ਫੇਸ ਹਨ ਅਤੇ ਬੀਬੀਸੀ ਰੇਡੀਓ ਅਤੇ ਬੀਬੀਸੀ ਏਸ਼ੀਆ ਨੈਟਵਰਕ ਦੀ ਆਵਾਜ਼ ਹਨ। ਉਨ੍ਹਾਂ ਨੇ ਹਮੇਸ਼ਾ ਤੋਂ ਹੀ ਪਲੱਸ ਸਾਈਜ਼ ਔਰਤਾਂ ਦੇ ਹਿੱਤ ਵਿੱਚ ਕਦਮ ਅੱਗੇ ਵਧਾਇਆ ਹੈ।ਦਕਸ਼ਾ. ਡਿਜੀਟਾਜ ਅਤੇ ਹਰਦੀਪ ਅਰੋੜਾ ਇਨੋਵੇਟਰ ਦੇ ਨਾਲ ਉਨ੍ਹਾਂ ਦੀ ਐਸੋਸੀਏਸ਼ਨ ਸਾਰੀ ਔਰਤਾਂ ਦੇ ਲਈ ਪ੍ਰੇਰਣਾ ਹੈ ਜੋ ਕਿ ਇਸ ਏਸ਼ੀਅਨ ਸੋਸਾਇਟੀ ਦੀ ਪੱਖਪਾਤ ਵਾਲੀ ਸੂਚੀ ਦੇ ਅਧੀਨ ਹੈ।ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਕਰਵੀ ਔਰਤਾਂ ਦੇ ਲਈ ਇੱਕ ਅਜਿਹਾ ਸਟੇਜ ਹੈ ਜਿੱਥੇ ਉਹ ਆਤਮਵਿਸ਼ਵਾਸ ਦੇ ਨਾਲ ਆਪਣਾ ਟੈਲੇੰਟ ਦਿਖਾ ਸਕਦੀਆਂ ਹਨ। ਇਸ ਬਿਊਟੀ ਪੇਜੰਟ ਦੇ ਆਡੀਸ਼ਨ  ਨਾਰਥ ਇੰਡੀਆ ਦੇ ਕਈ ਸ਼ਹਿਰਾਂ ਵਿੱਚ ਕੀਤੇ ਗਏ ਜਿੱਥੇ ਬੇਹੱਦ ਚੰਗੀ ਸੰਖਿਆ ਵਿੱਚ ਪ੍ਰਤੀਯੋਗੀ ਆਏ ਇਸ ਪੇਜੰਟ ਦਾ ਹਿੱਸਾ ਬਣਨ। ਆਡੀਸ਼ਨ ਵਿੱਚ ਚੁਣੀਆਂ ਗਈਆਂ ਲੜਕੀਆਂ 12 ਮਈ ਨੂੰ ਪੰਚਕੂਲਾ ਵਿੱਚ ਫਿਨਾਲੇ ਦੇ ਲਈ ਰੈਂਪ ਵਾਕ ਕਰਨਗੀਆਂ ਜਿਨ੍ਹਾਂ ਨੂੰ ਟਰੇਂਡ ਅਤੇ ਚੰਗੀ ਤਰ੍ਹਾਂ ਨਾਲ ਤਿਆਰ ਕੀਤਾ ਜਾਵੇਗਾ ਫੈਸ਼ਨ ਅਤੇ ਡਾਈਟ ਐਕਸਪਰਟ ਵਲੋਂ।ਸ਼ੋਅ ਨੂੰ ਸਪਾਂਸਰ ਕੀਤਾ ਹੈ ਸ਼ਵੇਤਾ ਮਸਟਰਡ ਆਇਲ ਨੇ ਅਤੇ ਇਸਦੇ ਸਹਿ-ਸਪਾਂਸਰ ਹਨ ਮਿਫਕੋ, ਦੀ ਡਾਈਟ ਐਕਸਪਰਟ ਅਤੇ  ਕਿਟੀਬੀ।