5 Dariya News

ਕਾਂਟੀਨੇਂਟਲ ਦੀ ਫੇਅਰਵੈਲ ਪਾਰਟੀ ਵਿਚ ਮਚੀ ਧੂਮ

ਕਸ਼ਿਸ਼ ਬਣੀ ਮਿਸ ਫੇਅਰਵੈਲ ਤੇ ਸੁਪਿੰਦਰ ਬਣੇ ਮਿਸਟਰ ਫੇਅਰਵੈਲ

5 Dariya News

ਫਤਿਹਗੜ੍ਹ ਸਾਹਿਬ 13-Apr-2017

ਕਾਲਜ ਦੀ ਫੇਅਰਵੈਲ ਪਾਰਟੀ ਹਰ ਵਾਰ ਮਹਿਕਦੀ ਯਾਦਾਂ ਛੱਡ ਜਾਂਦੀ ਹੈ, ਇਸ ਲਈ ਅਜਿਹੇ ਪ੍ਰੋਗਰਾਮਾਂ ਵਿਚ ਕਾਫ਼ੀ ਰੌਣਕ ਦੇਖੀ ਜਾਂਦੀ ਹੈ। ਇਸ ਸਾਲ ਕਾਂਟੀਨੇਂਟਲ ਕਾਲਜ ਆਫ ਹਾਈਰ ਸਟਡੀਜ, ਜਲਵੇੜਾ ਫਤਿਹਗੜ੍ਹ ਸਾਹਿਬ ਦੀ ਫੇਅਰਵੈਲ ਪਾਰਟੀ ਵੀ ਕਾਫੀ ਖਾਸ ਰਹੀ। ਕਾਲਜ ਦੇ ਸਾਰੇ ਵਿਭਾਗਾਂ ਦੀ ਫੇਅਰਵੈਲ ਪਾਰਟੀ ਦਾ ਸ਼ਾਨਦਾਰ ਆਯੋਜਨ 'ਜਸ਼ਨ ਏ ਰੁਖਸਤ-2017' ਦੇ ਨਾਂ ਤੋਂ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਡਾ. ਆਰਕੇ ਸ਼ਰਮਾ ਨੇ ਕੀਤੀ। ਸਮਾਰੋਹ ਦੇ ਦੌਰਾਨ ਮਸ਼ਹੁਰ 92.7 ਬਿਗ ਐਫਐਮ ਦੇ ਆਰਜੇ. ਕਰਨ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ। ਉਥੇ ਹੀ ਪੰਜਾਬੀ ਸਿੰਗਰ ਪ੍ਰੀਟੀ ਵੀ ਅਤੇ ਗੁਰਜੱਸ ਸਿੱਧੂ ਆਰ ਨੈਟ, ਸ਼ੈਵੀ ਸਿੰਘ ਅਤੇ ਮੰਨਾ ਮਾਨ ਦੇ ਗੀਤਾਂ 'ਤੇ ਵੀ ਸਾਰੀਆਂ ਨੇ ਖੂਨ ਆਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਕੈਂਪਸ ਡਾਇਰੈਕਟਰ ਵੱਲੋਂ ਲੈਂਪ ਲਾਈਟਿੰਗ ਸਮਾਰੋਹ ਦੇ ਨਾਲ ਹੋਇਆ। ਇਸ ਤੋਂ ਬਾਅਦ ਗਣੇਸ਼ ਵੰਦਨਾ ਕੀਤੀ ਗਈ। ਸਮਾਰੋਹ ਦੇ ਦੌਰਾਨ ਡਾ. ਆਰ.ਕੇ. ਸ਼ਰਮਾ ਨੇ ਵਿਦਿਆਰਥੀਆਂ ਨੂੰ ਹਰ ਖੇਤਰ ਵਿਚ ਵੱਧ-ਚੜਕੇ ਯੋਗਦਾਨ ਦੇਣ ਅਤੇ ਸਖਤ ਮਿਹਨਤ ਦੇ ਲਈ ਪ੍ਰੇਰਿਤ ਕੀਤਾ। 

ਉਨ੍ਹਾਂ ਕਿਹਾ ਕਿ ਕਾਲਜ ਤੋਂ ਵਿਦਾ ਲੈ ਰਹੇ ਵਿਦਿਆਰਥੀਆਂ ਨੂੰ ਇਸ ਸੋਚ ਦੇ ਨਾਲ ਜਾਣਾ ਚਾਹੀਦਾ ਹੈ ਕਿ ਹੁਣ ਉਨ੍ਹਾਂ ਦੀ ਜਿੰਦਗੀ ਵਿਚ ਇਕ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ ਅਤੇ ਅਜਿਹੇ ਵਿਚ ਉਨ੍ਹਾਂ ਨੂੰ ਨਵੀਂ ਉਰਜ਼ਾ ਨਾਲ ਸਫਲਤਾ ਵੱਲ ਵੱਧਣਾ ਚਾਹੀਦਾ ਹੈ।ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਤਨਵੀਰ ਸਿੰਘ ਗਿਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਫੇਅਰਵੈਲ ਪਾਰਟੀ ਦੇ ਸ਼ਾਨਦਾਰ ਆਯੋਜਨ ਦੇ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕਾਲਜ ਵਿਚ ਮਿਲੇ ਆਦਰਸ਼ਾਂ ਨੂੰ ਅਧਾਰ ਬਣਾਕੇ ਭਵਿੱਖ ਦੀ ਨੀਂਵ ਰੱਖਣੀ ਚਾਹੀਦੀ ਹੈ। ਵਿਦਾਈ ਸਮਾਰੋਹ ਵਿਚ ਗੀਤ ਅਤੇ ਡਾਂਸ ਤੋਂ ਇਲਾਵਾ ਮਾਡਲਿੰਗ ਸਕਿਟਸ ਅਤੇ ਦੂਜੇ ਮਨੋਰੰਜਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ। ਇਨ੍ਹਾਂ ਸਾਰੇ ਪ੍ਰੋਗਰਾਮਾਂ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਾਫ਼ੀ ਮਜ਼ਾ ਲਿਆ। ਆਪਣੀ ਪਰਫਾਰਮੇਂਸ ਤੋਂ ਬਾਅਦ ਆਰਜੇ ਕਰਨ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਵੀ ਕੀਤੀ। ਉਥੇ ਹੀ ਪੰਜਾਬੀ ਸਿੰਗਰਾਂ ਨੇ ਆਪਣੇ ਹਿੱਟ ਗੀਤਾਂ ਰਾਹੀਂ ਪ੍ਰੋਗਰਾਮ ਨੂੰ ਸ਼ਿਖਰਾਂ 'ਤੇ ਪਹੁੰਚਾ ਦਿੱਤਾ। ਉਥੇ ਹੀ ਟਾਈਟਲ ਸੈਰੇਮਨੀ ਨੇ ਹਰ ਜਾਣ ਵਾਲੇ ਵਿਦਿਆਰਥੀ ਨੂੰ ਵਿਅਕਤੀਤੱਵ ਦੇ ਮੁਤਾਬਿਕ ਟਾਈਟਲ ਮਿਲਿਆ ਅਤੇ ਇਸਤੋਂ ਇਲਾਵਾ ਗਿਫ਼ਟ ਅਤੇ ਟੋਕਨ ਵੀ ਦਿੱਤੇ ਗਏ।ਰੈਂਪ ਵਾਕ ਵਿਚ ਵਿਦਿਆਰਥੀਆਂ ਨੇ ਰੰਗ ਬਿੰਰਗੇ ਪਰਿਧਾਨਾਂ ਨਾਲ ਲੋਕਾਂ ਤੋਂ ਵਾਹ-ਵਾਹੀ ਖੱਟੀ। 

ਕਸ਼ਿਸ਼ ਨੂੰ ਮਿਸ ਫੇਅਰਵੈਲ ਅਤੇ ਸੁਪਿੰਦਰ ਨੂੰ ਮਿਸਟਰ ਫੇਅਰਵੈਲ ਦਾ ਖਿਤਾਬ ਮਿਲਿਆ। ਉਥੇ ਹੀ ਮਿਸ ਗਾਜਿਅਰਸ ਰਤਿੰਦਰ ਪਾਲ ਨੂੰ ਜਦੋਂਕਿ ਮਿਸਟਰ ਹੈਂਡਸਮ ਦਾ ਖਿਤਾਬ ਮਿਲਿਆ ਲਵਪ੍ਰੀਤ ਨੂੰ। ਐਮਬੀਏ ਦੇ ਮਨਪ੍ਰੀਤ ਸਿੰਘ ਨੂੰ ਆਪਣੇ ਦੋ ਸਾਲ ਦੇ ਕਾਲਜ ਸਮੇਂ ਦੇ ਦੌਰਾਨ ਇੰਟਰ ਕਾਲਜ ਮੁਕਾਬਲਿਆਂ ਵਿਚ 3 ਗੋਲਡ ਅਤੇ ਇਕ ਸਿਲਵਰ ਮੈਡਲ ਹਾਸਿਲ ਕਰਨ ਦੇ ਲਈ ਨਗਦ ਪੁਰਸਕਾਰ ਅਤੇ ਟਰਾਫੀ ਭੇਂਟ ਕੀਤੀ ਗਈ। ਵਿਦਿਆਰਥੀ ਪਰਿਸ਼ਦ ਦੇ ਨੁਮਾਇੰਦੇ ਰਤਿੰਦਰ ਪਾਲ ਕੌਰ ਅਤੇ ਪੰਕਜ ਨੂੰ ਵੀ ਮੋਮੈਂਟੋ ਭੇਂਟ ਕੀਤੇ ਗਏ। ਸਮਾਰੋਹ ਦੇ ਅੰਤ ਵਿਚ ਇੰਫੋਸਿਸ ਵਿਚ ਜਗ੍ਹਾਂ ਪਾ ਚੁੱਕੇ ਲਵਪ੍ਰੀਤ ਸਿੰਘ ਨੇ ਸ਼ਾਨਦਾਰ ਵਿਦਾਈ ਸਮਾਰੋਹ ਦੇ ਲਈ ਆਯੋਜਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਦੇ ਚੱਲਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਣ ਵਿਚ ਕਾਫ਼ੀ ਮਦਦ ਮਿਲਦੀ ਹੈ। ਸਮਾਰੋਹ ਦੇ ਸਮਾਪਨ 'ਤੇ ਆਯੋਜਕਾਂ ਨੇ ਮੀਡੀਆ ਪਾਰਟਨਰ 92.7 ਬਿਗ ਐਫਐਮ, ਫੈਸ਼ਨ ਸ਼ੋਅ ਪ੍ਰਾਯੋਜਕ 'ਮਿਸਟਰ ਐਂਡ ਮਿਸ ਪਰਵਾਜ਼', ਫੋਟੋਗ੍ਰਾਫੀ ਪ੍ਰਾਯੋਜਕ ਓਡੀਸੀ ਸਟੁਡਿਓ ਦਾ ਧੰਨਵਾਦ ਕੀਤਾ।