ਫੁੱਲ ਫਿਗਰਡ ਲੜਕੀਆਂ ਦੀ ਪ੍ਰਸ਼ੰਸਾ ਕਰਨ ਲਈ ਹੋ ਜਾਓ ਤਿਆਰ
ਦਕਸ਼ਾ ਡਿਜਿਟਾਜ਼ ਅਤੇ ਹਰਦੀਪ ਅਰੋੜਾ ਇਨੋਵੇਟਰ ਨੇ ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਦਾ ਕੀਤਾ ਆਯੋਜਨ
5 Dariya News
ਲੁਧਿਆਣਾ 11-Apr-2017
ਸੁੰਦਰਤਾ ਹਰ ਪ੍ਰਕਾਰ ਅਤੇ ਆਕਾਰ ਵਿੱਚ ਆਉਂਦੀ ਹੈ।ਆਤਮਵਿਸ਼ਵਾਸ ਅਤੇ ਪ੍ਰਤਿਭਾ ਨੂੰ ਜੀਰੋ ਫਿਗਰ ਦੀ ਜਰੂਰਤ ਨਹੀਂ ਹੁੰਦੀ। ਗੱਲ ਕਰੀਏ ਫੈਸ਼ਨ ਇੰਡਸਟਰੀ ਦੀ ਤਾਂ ਪਹਿਲਾਂ ਫੁੱਲ ਫਿਗਰਡ ਲੋਕਾਂ ਦੇ ਲਈ ਇੱਥੇ ਕੋਈ ਜਗ੍ਹਾ ਨਹੀਂ ਸੀ ਪਰ ਸਮੇਂ ਦੇ ਨਾਲ ਇੰਡਸਟਰੀ ਬਦਲ ਗਈ ਹੈ। ਅੱਜ ਦੀ ਗੱਲ ਕਰੀਏ ਤਾਂ ਇੰਡਸਟਰੀ ਵਿੱਚ ਪਲੱਸ ਸਾਈਜ਼ ਫੈਸ਼ਨ ਮਾਡਲਿੰਗ ਨੂੰ ਵਧਾਉਣ ਦੇ ਲਈ ਦਕਸ਼ਾ. ਡਿਜੀਟਾਜ ਅਤੇ ਹਰਦੀਪ ਅਰੋੜਾ ਇਨੋਵੇਟਰ ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਦਾ ਆਯੋਜਨ ਕਰਨਗੇ।ਮਿਸ ਪਲੱਸ ਸਾਈਜ਼ ਨਾਰਥ ਇੰਡੀਆ ਦਾ ਇੱਕ ਅਜਿਹਾ ਈਵੈਂਟ ਹੈ ਜੋ ਪਲੱਸ ਸਾਈਜ਼ ਲੜਕੀਆਂ ਨੂੰ ਉਨ੍ਹਾਂ ਦੀ ਸੁੰਦਰਤਾ ਅਤੇ ਟੈਲੇੰਟ ਦਿਖਾਉਣ ਦੇ ਲਈ ਬੇਹਤਰੀਨ ਸਟੇਜ ਦੇਵੇਗਾ। ਇਸ ਈਵੈਂਟ ਆਡੀਸ਼ਨ 9 ਅਪ੍ਰੈਲ ਦਿੱਲੀ ਵਿੱਚ ਹੋਏ ਅਤੇ 15 ਅਪ੍ਰੈਲ ਜਲੰਧਰ, 16 ਅਪ੍ਰੈਲ ਲੁਧਿਆਣਾ, 17 ਅਪ੍ਰੈਲ ਅੰਮ੍ਰਿਤਸਰ, 19 ਅਪ੍ਰੈਲ ਨੂੰ ਪਟਿਆਲਾ, 21 ਨੂੰ ਸ਼ਿਮਲਾ ਅਤੇ 22 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਹੋਣਗੇ।ਬ੍ਰਿਟਿਸ਼ ਏਸ਼ੀਆ ਦੀ ਪਹਿਲੀ ਪਲੱਸ ਸਾਈਜ਼ ਮਾਡਲ, ਬਿਸ਼ੰਬਰ ਦਾਸ ਜੋ ਕਿ ਈ-ਬੇ ਦੀ ਮਾਡਲ ਅਤੇ ਅੰਬੈਸਡਰ ਵੀ ਹੈ, ਉਨ੍ਹਾਂ ਨੂੰ ਮਿਸ ਪਲੱਸ ਈਵੈਂਟ ਦੀ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਹਰਦੀਪ ਅਰੋੜਾ ਇਨੋਵੇਟਰ ਦੇ ਮਾਲਿਕ ਅਤੇ ਆਯੋਜਕ ਹਰਦੀਪ ਅਰੋੜਾ ਨੇ ਕਿਹਾ ਕਿ, "ਫੈਸ਼ਨ ਇੰਡਸਟਰੀ ਨੇ ਕਰਵੀ ਬਿਊਟੀਜ਼ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਸਾਡੀ ਰੋਲ ਮਾਡਲ ਬਿਸ਼ੰਬਰ ਦਾਸ ਇਸ ਬਦਲਦੇ ਵਕਤ ਦੀ ਉਦਾਹਰਣ ਹੈ। ਅਸੀਂ ਪੂਰੇ ਨਾਰਥ ਇੰਡੀਆ ਤੋਂ ਪਲੱਸ ਸਾਈਜ਼ ਲੜਕੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਸਟੇਜ ਤੇ ਆਉਣ ਅਤੇ ਇਹ ਸਾਬਿਤ ਕਰ ਦੇਣ ਕਿ ਉਹ ਸੁੰਦਰ ਹਨ ਅਤੇ ਇਹ ਦੁਨੀਆ ਉਨ੍ਹਾਂ ਦਾ ਮੰਚ ਹੈ।
"ਦਕਸ਼ਾ.ਡਿਜੀਟਾਜ਼ ਦੇ ਮਾਲਿਕ ਅਤੇ ਆਯੋਜਕ ਬਿਨੋਦ ਕੁਮਾਰ ਨੇ ਕਿਹਾ ਕਿ, "ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਾਈਜ਼ ਮਾਇਨੇ ਨਹੀਂ ਰੱਖਦਾ ਅਤੇ ਤੁਸੀਂ ਨਿਡਰ ਹੋ ਕੇ ਆਪਣਾ ਟੈਲੇੰਟ ਦਿਖਾ ਸਕਦੇ ਹੋ। ਸਾਰੀ ਲੜਕੀਆਂ ਨੂੰ ਬੱਸ ਇੱਕ ਸਹੀ ਦਿਸ਼ਾ ਚਾਹੀਦੀ ਹੈ ਅਤੇ ਮਿਸ ਪਲੱਸ ਸਾਈਜ਼ ਹੀ ਇਹ ਸਹੀ ਦਿਸ਼ਾ ਅਤੇ ਮੌਕਾ ਹੈ।"ਦੀ ਡਾਈਟ ਐਕਸਪਰਟ ਦੀ ਊਨਰ ਸਿਮਰਤ ਕਥੂਰੀਆ ਨੇ ਕਿਹਾ ਕਿ,ਔਰਤਾਂ ਹਮੇਸ਼ਾ ਮੇਰੇ ਕੋਲ ਆਉਂਦੀਆਂ ਹਨ ਅਤੇ ਇਹ ਕਹਿੰਦਿਆਂ ਹਨ ਕਿ ਉਨ੍ਹਾਂ ਦੀ ਭਾਰੀ ਬਾਡੀ ਦੇ ਕਾਰਨ ਉਨ੍ਹਾਂ ਨੂੰ ਹਮੇਸ਼ਾ ਤੋਂ ਹੀ ਅਜੀਬ ਲੱਗਦਾ ਆਇਆ ਹੈ। ਲੇਕਿਨ ਮੈਂ ਉਨ੍ਹਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਹਾਡਾ ਆਤਮਵਿਸ਼ਵਾਸ ਅਤੇ ਟੈਲੇੰਟ ਹੀ ਹੈ ਜੋ ਮਾਇਨੇ ਰੱਖਦਾ ਹੈ।ਫੈਸ਼ਨ ਬ੍ਲਾਗਰ ਸਨਾ ਚੰਡੋਕ ਨੇ ਕਿਹਾ ਕਿ, "ਭਾਰਤੀ ਸੁੰਦਰਤਾ ਕਰਵੀ ਬਾਡੀ ਵਿੱਚ ਵੱਸਦੀ ਹੈ। ਪਤਲੀ ਬਾਡੀ ਹੋਣਾ ਚੰਗੀ ਗੱਲ ਹੈ ਪਰ ਫੁੱਲ ਫਿਗਰਡ ਬਾਡੀ ਵਾਲੀ ਲੜਕੀਆਂ ਨੂੰ ਸਮਾਜ ਵਿੱਚ ਕਾਫੀ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ। ਇਹ ਪੇਜੰਟ ਉਨ੍ਹਾਂ ਸੱਭ ਪਲੱਸ ਸਾਈਜ਼ ਔਰਤਾਂ ਦੇ ਲਈ ਆਪਣਾ ਆਤਮਵਿਸ਼ਵਾਸ ਵਧਾਉਣ ਦੇ ਲਈ ਇੱਕ ਬੇਹਤਰੀਨ ਪਲੇਟਫਾਰਮ ਹੈ।ਮਿਸ ਪਲੱਸ ਸਾਈਜ਼ ਇੱਕ ਕੋਸ਼ਿਸ਼ ਹੈ ਸਾਰੀ ਲੜਕੀਆਂ ਦੇ ਅੰਦਰ ਛੁਪੇ ਆਤਮਵਿਸ਼ਵਾਸ ਨੂੰ ਜਗਾਉਣ ਦਾ। ਸ਼ੋਅ ਨੂੰ ਸਪਾਂਸਰ ਕੀਤਾ ਹੈ ਸ਼ਵੇਤਾ ਮਸਟਰਡ ਆਇਲ ਨੇ ਅਤੇ ਇਸ ਦੇ ਕੋ-ਸਪਾਂਸਰ ਹਨ ਮਿਫਕੋ, ਦੀ ਡਾਈਟ ਐਕਸਪਰਟ ਅਤੇ ਕਿਟੀਬੀ। ਈਵੈਂਟ ਦੀ ਆਫੀਸ਼ਲ ਵੈੱਬਸਾਈਟ ਹੈ www.msplussizenorthindia.com