5 Dariya News

ਸ਼ੈਮਰਾਕ ਸਕੂਲ ਵਿਚ ਦੋ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ

ਵਿਸ਼ਵ ਪੱਧਰ ਤੇ ਸਿੱਖਿਆਂ ਜਗਤ ਵਿਚ ਹੋਈਆਂ ਨਿਵੇਕਲੀਆਂ ਤਬਦੀਲੀਆਂ ਤੇ ਹੋਈ ਚਰਚਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 08-Apr-2017

ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਸੈਕਟਰ ੬੯ ਵਿਚ ਦੋ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਦੁਨੀਆਂ ਭਰ ਦੇ ਵੱਖ ਵੱਖ ਦੇਸ਼ ਵਿਚ ਸਿੱਖਿਆਂ ਜਗਤ ਵਿਚ ਆ ਰਹੇ ਬਦਲਾਵਾਂ ਤੇ ਚਰਚਾ ਕੀਤੀ ਗਈ। ਇਸ ਦੌਰਾਨ ਵਿਸ਼ਵ ਪੱਧਰ ਤੇ ਮਸ਼ਹੂਰ ਸਿੱਖਿਆਂ ਸ਼ਾਸਤਰੀ ਜਾਨਹਾਵੀ ਮਿਲਨਕੇਰੀ ਅਤੇ ਡੋਰੋਥੀ ਸਾਏਕਫਾਰਮ ਨੇ ਅਧਿਆਪਕਾਂ ਨਾਲ ਸਟੈਮ ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ। ਜਾਨਹਾਵੀ ਮਿਲਨਕੇਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸਟੈਮ ਲਰਨਿੰਗ ਪ੍ਰੋਗਰਾਮ ਵਿਸ਼ਵ ਦੇ ੧੧੨ ਦੇਸ਼ਾਂ ਦੇ ਸਕੂਲਾਂ ਵੱਲੋਂ ਸਫਲਤਾਪੂਰਵਕ ਅਪਣਾਇਆ ਜਾ ਚੁੱਕਾ ਹੈ। ਸਟੈਮ ਲਰਨਿੰਗ ਸਾਇੰਸ, ਟੈਕਨੌਲੋਜੀ, ਇੰਜੀਨੀਅਰਿੰਗ ਅਤੇ ਹਿਸਾਬ ਦਾ ਮਿਲਿਆ ਜੁਲਿਆ ਰੂਪ ਹੈ । ਜਿਸ ਵਿਚ ਵਿਦਿਆਰਥੀਆਂ ਨੂੰ ਸਿੱਖਣ ਵਿਚ ਆਸਾਨੀ ਹੁੰਦੀ ਹੈ। ਇਸ ਮੌਕੇ ਤੇ ਸਕੂਲ ਵਿਚ ਇਕ ਵਰਕਸ਼ਾਪ ਚਲਾਉਦੇਂ ਹੋਏ ਵਿਦਿਆਰਥੀਆਂ ਨੇ ਇਸ ਮਸ਼ਹੂਰ ਵਿਧੀ ਨੂੰ ਸਿੱਖਿਆ। ਉਨ੍ਹਾਂ ਅੱਗੇ  ਦੱਸਿਆ ਕਿ ਸਟੈਮ ਲਰਨਿੰਗ ਪ੍ਰੋਗਰਾਮ ਵਿਚ ਕੂੜੇ¸ਕਬਾੜ ਤੋਂ ਗਲਾਈਡਰ ਜਹਾਜ਼, ਪਣਡੁੱਬੀ, ਹੁਵਰਕਰਾਫਟ, ਗੁਬਾਰਾ ਕਾਰ, ਬਾਈÀ ਬੈਟਰੀ ਅਤੇ ਪੈਰਾਸ਼ੂਟ ਸਮੇਤ ਕਈ ਸਾਇੰਸ ਦੇ ਚਮਤਕਾਰਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਬੱਚਿਆਂ ਦੀ ਉਮਰ ਦੀ ਸੋਚ ਅਨੁਸਾਰ ਇਨ੍ਹਾਂ ਨੂੰ ਜੋੜਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਛੋਟੀ ਉਮਰੇ ਸਿੱਖੀਆਂ ਗੱਲਾਂ ਤਮਾਮ ਉਮਰ ਨਾਲ ਚੱਲਦੀਆਂ ਹਨ। ਇਸ ਲਈ ਇਸ ਤਕਨੀਕ ਰਾਹੀਂ ਬੱਚੇ ਖ਼ੁਦ ਕੁੱਝ ਨਵਾਂ ਕਰਨਾ, ਮੁਕਾਬਲੇ ਦੀ ਤਿਆਰ ਹੁੰਦੇ ਹੋਏ ਕੁੱਝ ਨਵਾ ਸਿੱਖਣ ਦੇ ਨਾਲ ਨਾਲ ਰਚਨਾਤਮਿਕ ਸੋਚ ਵਾਲੇ ਵੀ ਬਣਦੇ ਹਨ।

ਡੋਰੋਥੀ ਸਾਏਕਫਾਰਮ  ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਬੱਚੇ ਦੇ ਪਹਿਲੇ 2000 ਦਿਨ ਯਾਨੀ ਪਹਿਲੇ 6 ਸਾਲ ਵਿਚ ਜੋ ਦਿਮਾਗ਼ ਪੂਰੀ ਤਰਾਂ ਵਿਕਸਤ ਹੋ ਜਾਂਦਾ ਹੈ ਉਹੀ ਤਮਾਮ ਉਮਰ ਨਾਲ ਚਲਦਾ ਹੈ। ਛੋਟੀ ਉਮਰੇ ਬੱਚੇ ਦੁਨੀਆ ਨੂੰ ਸਮਝਣ ਲਈ ਆਪਣਾ ਪੂਰਾ ਧਿਆਨ ਅਤੇ ਜ਼ੋਰ ਲਗਾ ਦਿੰਦੇ ਹਨ। ਇਸ ਦੇ ਨਾਲ ਹੀ ਇਸ ਉਮਰੇ ਬੱਚਿਆਂ ਵਿਚ ਹਰ ਚੀਜ਼ ਨੂੰ ਸਮਝਣ ਤੇ ਜਾਣਨ ਦੀ ਪ੍ਰਬਲ ਇੱਛਾ ਹੁੰਦੀ ਹੈ। ਇਸ ਲਈ ਪਹਿਲੇ 6 ਸਾਲ ਹਰ ਬੱਚੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਉਨ੍ਹਾਂ  ਪੱਛਮੀ ਦੇਸ਼ਾਂ ਅਤੇ ਭਾਰਤ ਦੇ ਪ੍ਰਾਇਮਰੀ ਸਿੱਖਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਕਿਉਂ ਜੋ 6 ਸਾਲ ਤੱਕ ਬੱਚੇ ਦੇ ਦਿਮਾਗ਼ ਦਾ ਸੁਚਾਰੂ ਰੂਪ ਵਿਚ ਵਿਕਾਸ ਹੋਣਾ ਜ਼ਰੂਰੀ ਹੈ ਇਸ ਲਈ ਅਮਰੀਕਾ ਸਮੇਤ ਪੱਛਮੀ ਸਮਾਜ ਵਿਚ ਕਿੰਡਰ ਗਾਰਡਨ ਦੀ ਪੜਾਈ ਵੱਲ ਵਧੇਰੇ ਧਿਆਨ ਦਿਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਬੱਚੇ ਲਈ ਪ੍ਰੀ ਨਰਸਰੀ ਅਤੇ ਕੇ.ਜੀ ਕਲਾਸ ਦੀ ਪੜਾਈ ਬਹੁਤ ਮਾਈਨੇ ਰੱਖਦੀ ਹੈ। ਇਸ ਦੇ ਉਲਟ ਭਾਰਤ ਵਿਚ ਖ਼ਾਸ ਕਰਕੇ ਉੱਤਰੀ ਭਾਰਤ 'ਚ ਆਮ ਤੌਰ ਤੇ ਇਨ੍ਹਾਂ ਕਲਾਸਾਂ ਦੀ ਪੜਾਈ ਮੌਕੇ ਬਹੁਤਾ ਧਿਆਨ ਨਹੀਂ ਦਿਤਾ ਜਾਂਦਾ ਜਿਸ ਦੇ ਚੱਲਦਿਆਂ ਬੱਚੇ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਆਪਣਾ ਸਹੀ ਮੁਕਾਮ ਲੈਣ ਤੋਂ ਪਛੜ ਜਾਂਦੇ ਹਨ। ਇਸ ਮੌਕੇ ਤੇ ਉਨ੍ਹਾਂ ਇਕ ਚੰਗਾ ਮਾਂ ਬਾਪ ਦੇ ਗੁਰ ਵੀ ਮਾਪਿਆਂ ਨਾਲ ਸਾਂਝੇ ਕੀਤੇ।