5 Dariya News

ਪੰਜਾਬ ਰਾਜ ਐਸ.ਸੀ. ਕਮਿਸ਼ਨ ਵਲੋਂ ਦੋਧਰ ਸ਼ਰਕੀ ਵਿੱਚ ਦਲਿਤ ਦੇ ਘਰ ਨੂੰ ਅੱਗ ਲਗਾਉਣ ਸਬੰਧੀ ਖਬਰਾਂ ਦਾ ਸੂ-ਮੋਟੋ ਨੋਟਿਸ

ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਐਸ.ਐਸ.ਪੀ. ਮੋਗਾ ਨੂੰ 24 ਅਪ੍ਰੈਲ 2017 ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ

5 Dariya News

ਚੰਡੀਗੜ੍ਹ 07-Apr-2017

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇੱਕ ਪੰਜਾਬੀ ਅਖਬਾਰ 'ਚ 'ਦੋਧਰ ਸ਼ਰਕੀ ਵਿੱਚ ਦਲਿਤ ਦੇ ਘਰ ਨੂੰ ਅੱਗ ਲਾਈ' ਸਿਰਲੇਖ ਹੇਠ ਪ੍ਰਕਾਸ਼ਿਤ ਹੋਈ ਖਬਰ ਦਾ ਸੂ-ਮੋਟੋ ਨੋਟਿਸ ਲੈਂਦੇ ਹੋਏ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਐਸ.ਐਸ.ਪੀ. ਮੋਗਾ ਨੂੰ  24 ਅਪ੍ਰੈਲ 2017 ਨੂੰ  ਨਿੱਜੀ ਪੱਧਰ ਤੇ ਕਮਿਸ਼ਨ ਸਨਮੁੱਖ ਸਮੁੱਚੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਦੱਸਿਆ ਕਿ ਪ੍ਰਕਾਸ਼ਿਤ ਖ਼ਬਰ ਤੋਂ ਜਾਣਕਾਰੀ ਮਿਲੀ ਹੈ ਕਿ ਦੋਧਰ ਸ਼ਰਕੀ ਦੀ ਵਿਧਵਾ ਦਲਿਤ ਅੋਰਤ ਨਾਲ ਉਸਦੇ ਹੀ ਘਰ ਵਿੱਚ ਵੜ ਕੇ ਪਿੰਡ ਦੇ ਲੋਕਾਂ ਵੱਲੋਂ ਛੇੜਛਾੜ ਕੀਤੀ ਅਤੇ ਉਸਦੇ ਵਿਰੋਧ ਕਰਨ ਤੇ ਉਸ ਨੂੰ ਅਤੇ ਉਸ ਦੀ ਧੀ ਸਮੇਤ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੂਰੇ ਤੱਥਾ ਦੀ ਦੀ ਪੜਤਾਲ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ ਆਪਣੇ ਪੱਧਰ ਤੇ ਇਸ ਦੀ ਜਾਂਚ ਕਰਵਾ ਕੇ ਅਤੇ ਐਸ.ਐਸ.ਪੀ. ਮੋਗਾ  24 ਅਪ੍ਰੈਲ 2017 ਨੂੰ  ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।ਸ੍ਰੀ ਬਾਘਾ ਨੇ ਅੱਗੇ ਦੱਸਿਆ ਕਿ ਕਮਿਸ਼ਨ ਅਨੁਸੂਚਿਤ ਜਾਤੀਆਂ ਦੀ ਭਲਾਈ ਅਤੇ ਬਣਦੇ ਹੱਕ ਦਿਵਾਉਣ ਲਈ ਵਚਨਬੱਧ ਹੈ ਅਤੇ  ਇਸ ਮਾਮਲੇ ਨੂੰ ਪੂਰੀ ਪਾਰਦਰਸ਼ਤਾ ਨਾਲ ਹੱਲ ਕਰਨ ਨੂੰ ਯਕੀਨੀ ਬਣਾਏਗਾ।