5 Dariya News

ਦੋ ਔਰਤਾਂ ਦੇ ਕੰਨਾਂ 'ਚੋਂ ਵਾਲੀਆਂ ਝਪਟੀਆਂ

5 Dariya News (ਜਸਪ੍ਰੀਤ ਜੱਸੀ)

ਕੁਰਾਲੀ 04-Apr-2017

ਸ਼ਹਿਰ ਵਿਚ ਝਪਟਮਾਰੀ ਦੀਆਂ ਦੋ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹੋਏ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਦੋ ਔਰਤਾਂ ਦੇ ਕੰਨਾਂ ਵਿਚੋਂ ਵਾਲੀਆਂ ਝਪਟ ਲਈਆਂ। ਝਪਟਮਾਰੀ ਦੀ ਪਹਿਲੀ ਘਟਨਾ ਸ਼ਹਿਰ ਦੀ ਮੋਰਿੰਡਾ ਰੋਡ 'ਤੇ ਵਾਪਰੀ। ਇਸ ਸਬੰਧੀ ਬਲਜੀਤ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਬਰੋਲੀ ਨੇ ਦੱਸਿਆ ਕਿ ਉਹ ਮੋਰਿੰਡਾ ਰੋਡ 'ਤੇ ਪੈਦਲ ਜਾ ਰਹੀ ਸੀ ਕਿ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਪਿੱਛੇ ਬੈਠੇ ਮੋਟਰਸਾਈਕਲ ਸਵਾਰ ਨੇ ਉਸਦੇ ਕੰਨ 'ਤੇ ਝਪਟਾ ਮਾਰਿਆ ਅਤੇ ਸੋਨੇ ਦੀ ਵਾਲੀ ਲਾਹ ਕੇ ਸਿੰਘਪੁਰਾ ਰੋਡ ਵੱਲ ਨੂੰ ਫਰਾਰ ਹੋ ਗਏ। ਇਸੇ ਦੌਰਾਨ ਦੂਜੀ ਘਟਨਾ ਸਥਾਨਕ ਨਗਰ ਕੌਂਸਲ ਰੋਡ 'ਤੇ ਦੁਰਗਾ ਸ਼ਿਵ ਸ਼ਕਤੀ ਮੰਦਿਰ ਨੇੜੇ ਵਾਪਰੀ। ਇਸ ਸਬੰਧੀ ਭਾਗੋ ਦੇਵੀ ਨੇ ਦੱਸਿਆ ਕਿ ਉਹ ਧਾਰਮਿਕ ਸਮਾਗਮ ਉਪਰੰਤ ਮੰਦਿਰ ਵਿਚੋਂ ਨਿਕਲੀ ਸੀ ਕਿ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਨੇ ਉਸ ਦੇ ਕੰਨ ਵਿਚੋਂ ਵਾਲੀ ਝਪਟ ਲਈ ਅਤੇ ਫਰਾਰ ਹੋ ਗਏ। ਪੀੜਤਾਂ ਵੱਲੋਂ ਝਪਟਮਾਰ ਦੀਆਂ ਇਨ੍ਹਾਂ ਘਟਨਾਵਾਂ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।