5 Dariya News

ਐਮਆਰਐਸਪੀਟੀਯੂ ਇੰਟਰ ਕਾਲਜ ਐਥਲੈਟਿਕਸ ਵਿਚ ਕਾਂਟੀਨੇਂਟਲ ਐਥਲੀਟ ਨੇ ਜਿੱਤੇ 4 ਗੋਲਡ ਤੇ 3 ਸਿਲਵਰ

ਗੌਤਮ ਬਣੇ ਬੇਸਟ ਮੇਲ ਐਥਲੀਟ

5 Dariya News

ਫਤਿਹਗੜ੍ਹ ਸਾਹਿਬ (ਜਲਵੇੜਾ) 04-Apr-2017

ਫਤਿਹਗੜ੍ਹ ਸਾਹਿਬ ਸਥਿੱਤ ਕਾਂਟੀਨੇਂਟਲ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲੋਜੀ (ਸੀ.ਆਈ.ਈ.ਟੀ.) ਦੇ ਵਿਦਿਆਰਥੀਆਂ ਨੇ ਮਹਾਰਾਜਾ ਰੰਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਬਠਿੰਡਾ ਦੀ ਦੂਜੀ ਇੰਟਰ ਕਾਲਜ ਐਥਲੇਟਿਕਸ ਮੀਟ ਵਿਚ ਕਈ ਮੈਡਲ ਆਪਣੇ ਨਾਂ ਕਰਕੇ ਕਾਂਟੀਨੇਂਟਲ ਗਰੁੱਪ ਦੀ ਝੋਲੀ ਭਰ ਦਿੱਤੀ।ਵਿਦਿਆਰਥੀਆਂ ਨੇ ਕੁੱਲ 9 ਮੈਡਲ ਆਪਣੇ ਨਾਂ ਕੀਤੇ, ਜਿਨ੍ਹਾਂ ਵਿਚ 4 ਗੋਲਡ, ਤਿੰਨ ਸਿਲਵਰ ਅਤੇ ਦੋ ਬਰਾਉਂਜ ਮੈਡਲ ਸ਼ਾਮਲ ਹਨ। ਇਨ੍ਹਾਂ ਸਪੋਰਟਸ ਮੀਟ ਵਿਚ ਸੀ.ਆਈ.ਈ.ਟੀ. ਦੇ ਗੌਤਮ ਸਿੰਘ ਨੇ ਟ੍ਰਿਪਲ ਜੰਪ ਅਤੇ ਲਾਂਗ ਜੰਪ ਵਿਚ ਦੋ ਗੋਲਡ ਮੈਡਲ ਆਪਣੇ ਨਾਂ ਕੀਤੇ। ਉਸਨੂੰ ਬੇਸਟ ਐਥਲੀਟ ਆਫ ਦਿ ਮੀਟ ਦਾ ਖਿਤਾਬ ਵੀ ਮਿਲਿਆ।ਗਜੀਕਿਯੁਟਿਵ ਡਾਇਰੈਕਟਰ ਡਾ. ਆਰ.ਕੇ. ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਵੱਧਾਈ ਵੀ ਦਿੱਤੀ।ਉਥੇ ਹੀ ਐਮਬੀਏ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਡਿਸਕਸ ਥ੍ਰੋ ਵਿਚ ਗੋਲਡ ਮੈਡਲ ਜਿੱਤਿਆ ਅਤੇ ਸ਼ਾਟਪੁਟ ਥ੍ਰੋ ਵਰਗ ਵਿਚ ਸਿਲਵਰ ਆਪਣੇ ਨਾਂ ਕੀਤਾ। ਮਨਪ੍ਰੀਤ ਸਿੰਘ ਨੇ ਬੀਤੇ ਸਾਲ ਆਯੋਜਿਤ ਐਥਲੇਟਿਕਸ ਮੀਟ ਵਿਚ ਦੋ ਗੋਲਡ ਆਪਣੇ ਨਾਂ ਕੀਤੇ ਸਨ। ਬੀਟੈਕ ਦੀ ਵਿਦਿਆਰਥਣ ਰਮਨਜੀਤ ਕੌਰ ਨੇ ਵੀ ਡਿਸਕਸ ਥ੍ਰੋ ਵਿਚ ਗੋਲਡ ਮੈਡਲ ਜਿਤਿਆ ਅਤੇ ਮੀਟ ਰਿਕਾਰਡ ਵੀ ਆਪਣੇ ਨਾਂ ਕੀਤਾ। ਬੀ.ਟੈਕ. ਦੇ ਅਮਨਪ੍ਰੀਤ ਸਿੰਘ ਨੇ 5000 ਮੀਟਰ ਅਤੇ 10000 ਮੀਟਰ ਰੇਸ ਵਿਚ ਦੋ ਸਿਲਵਰ ਤਮਗੇ ਜਿੱਤੇ। ਬੀ.ਟੈਕ. ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 3000 ਮੀਟਰ ਰੇਸ ਸਮੇਤ ਦੋ ਬਰਾਉਂਜ ਆਪਣੇ ਨਾਂ ਕੀਤੇ।ਇਸ ਮੌਕੇ 'ਤੇ ਡਾ. ਆਰ.ਕੇ.ਸ਼ਰਮਾ ਨੇ ਕਿਹਾ ਕਿ ਖੇਡਾਂ ਦੇ ਜਰੀਏ ਵਿਦਿਆਰਥੀਆਂ ਵਿਚ ਉਰਜ਼ਾ ਦਾ ਸਕਾਰਾਤਮਕ ਸੰਚਾਰ ਹੁੰਦਾ ਹੈ, ਜਿਸ ਵਿਚ ਕੌਸ਼ਲ ਵਿਕਾਸ ਵਿਚ ਵੀ ਮਦਦ ਮਿਲਦੀ ਹੈ। ਖੇਡ ਵਿਚ ਮਿਲੀ ਜਿੱਤ ਨਾਲ ਚਾਰੋ ਪਾਸੇ ਵਿਕਾਸ ਹੁੰਦਾ ਹੈ। ਅਜਿਹੇ ਵਿਚ ਕਾਂਟੀਨੇਂਟਲ ਗਰੁੱਪ ਭਰਪੁਰ ਕੋਸ਼ਿਸ਼ ਕਰਦਾ ਹੈ ਕਿ ਖੇਡ ਦੀ ਸੁਵਿਧਾਵਾਂ ਵਿਦਿਆਰਥੀਆਂ ਨੂੰ ਜਰੂਰ ਮਿਲਣ।ਸੀ.ਆਈ.ਈ.ਟੇ ਦੇ ਪ੍ਰਿੰਸੀਪਲ ਪ੍ਰੋਫੇਸਰ ਅਨਿਲ ਕੁਮਾਰ ਅਤੇ ਐਡਮਿਨ ਮੈਨੇਜ਼ਰ ਰਵਿੰਦਰ ਰਾਣਾ ਨੇ ਵਿਦਿਆਰਥੀਆਂ ਨੂੰ ਰੁਮਾਂਚਕਾਰੀ ਪ੍ਰਦਰਸ਼ ਕਰਦੇ ਰਹਿਣ ਦੇ ਲਈ ਪ੍ਰੋਤਸਾਹਿਤ ਕੀਤਾ। ਨਾਲ ਹੀ ਉਨ੍ਹਾਂ ਸਪੋਰਟਸ ਇੰਚਾਰਜ਼ ਪ੍ਰੋਫੈਸਰ ਪਰਮਿੰਦਰ ਸਿੰਘ ਨੂੰ ਸਫਲਤਾ ਦੇ ਲਈ ਵੱਧਾਈ ਦਿੱਤੀ।