5 Dariya News

ਮਧੂਬਨ ਵਾਟਿਕਾ ਸਕੂਲ ਦੇ ਨੰਨੇ-ਮੁੰਨਿਆਂ ਵਿਦਿਆਰਥੀਆ ਨੇ ਮਨਾਈ ਗਰੈਜੂਏਸ਼ਨ ਸੈਰਾਮਨੀ

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ 29-Mar-2017

ਇਲਾਕੇ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ) ਦੀ ਮੈਨੇਜਮੈਂਟ ਵੱਲੋਂ ਕਿੰਡਰ ਗਾਰਡਨ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਦਾ ਮਿੱਠਾ ਫਲ ਦਿੰਦੇ ਹੋਏ ਇਸ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ।ਇਹਨਾਂ ਕਲਾਸਾਂ ਦੇ ਵਿਦਿਆਰਥੀਆਂ ਨੇ ਪਰੰਪਰਾਗਤ ਹਰੀ ਅਤੇ ਕਾਲੀ ਡਰੈੱਸ ਅਤੇ ਕੈਪ ਪਹਿਨੀ ਹੋਈ ਸੀ ਜਿਨ੍ਹਾਂ ਨੂੰ ਸਕੂਲ ਦੇ ਅਮਿਤ ਚੱਡਾ ਅਤੇ  ਮਨੇਜਮੈਨਟ ਡਾਇਰੈਕਟਰ ਸ੍ਰੀ ਕੇਸਵ ਕੁਮਾਰ  ਨੇ ਇਕ ਸਮਾਰੋਹ ਦੌਰਾਨ ਉਨ੍ਹਾਂ ਦੇ ਮਾਪਿਆਂ ਸਾਹਮਣੇ ਇਹ  ਡਿਗਰੀਆਂ ਪ੍ਰਦਾਨ ਕੀਤੀਆ। ਇਸ ਮੌਕੇ ਤੇ ਡਿਗਰੀ ਲੈਣ ਵਾਲੇ ਨੰਨੇ ਮੁੰਨੇ ਵਿਦਿਆਰਥੀਆਂ ਦੇ  ਦੇ ਚਿਹਰੇ ਦੀ ਖ਼ੁਸ਼ੀ ਅਤੇ ਉਨ੍ਹਾਂ ਦਾ ਪ੍ਰਤੀਕਰਮ ਆਪਣੇ ਆਪ ਵਿਚ ਇਕ ਵੱਖਰਾ ਪ੍ਰਭਾਵ ਛੱਡਦੇ ਨਜ਼ਰ ਆਏ ।ਸਕੂਲ ਦੇ ਚੇਅਰਮੈਨ ਅਮਿਤ ਚੱਡਾ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ  ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ,ਉਨ੍ਹਾਂ ਕਿਹਾ ਕਿ ਹਰ ਇਨਸਾਨ ਆਪਣੀ ਉਮਰ ਦੇ ਵੱਖ ਵੱਖ ਪੜਾਵਾਂ ਚੋ ਲੰਘਦਾ ਹੈ।ਇੱਕ ਪੜਾਅ ਤੋਂ ਦੂਸਰੇ ਪੜਾਓ 'ਚ ਪ੍ਰਵੇਸ਼ ਕਰਨ ਦਾ ਅਹਿਸਾਸ ਇਨਸਾਨ ਨੂੰ ਪਹਿਲਾਂ ਨਾਲੋਂ ਵੱਧ ਗਿਆਨਵਾਨ ਅਤੇ ਆਤਮ-ਵਿਸ਼ਵਾਸ ਦਾ ਅਹਿਸਾਸ ਦਿੰਦਾ ਹੈ। ਦੂਸਰੇ ਪੜਾਅ ਚ ਪ੍ਰਵੇਸ਼ ਹੋਣ ਅਵਸਰ ਵਿਦਿਆਰਥੀ ਨੂੰ ਵਧੇਰੇ ਜ਼ਿੰਮੇਵਾਰ ਬਣਾਉਂਦਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਹਰ ਮਾਂ-ਬਾਪ ਲਈ ਉਨ੍ਹਾਂ ਦੇ ਬੱਚਿਆਂ ਵੱਲੋਂ ਵਿਦਿਆ 'ਚ ਪ੍ਰਾਪਤ ਕੀਤੀ ਪਹਿਲੀ ਡਿਗਰੀ ਬਹੁਤ ਮਾਅਨੇ ਰੱਖਦੀ ਹੈ ਅਤੇ ਇਸੇ ਗੱਲ ਨੂੰ ਹੋਰ ਯਾਦਗਾਰੀ ਬਣਾਉਣ ਲਈ ਇਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ ਅਤੇ ਜਿਸ ਤਰਾਂ ਦਾ ਉਤਸ਼ਾਹ ਬੱਚਿਆਂ ਅਤੇ ਮਾਪਿਆਂ ਵੱਲੋਂ ਵਿਖਾਇਆ ਗਿਆ ਹੈ ਉਸ ਨਾਲ ਇਸ ਪ੍ਰੋਗਰਾਮ ਦਾ ਮੰਤਵ ਸਫਲ ਹੁੰਦਾ ਨਜ਼ਰ ਆ ਰਿਹਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗਰੈਜੂਏਸ਼ਨ ਸੈਰਾਮਨੀ ਦਾ ਮਕਸਦ ਵੀ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ ਵੀ  ਹੈ ਜਦ ਕਿ ਇਸ ਦੇ ਨਾਲ ਹੀ ਦੂਸਰੇ ਵਿਦਿਆਰਥੀਆਂ ਅੰਦਰ ਇਸ ਪੱਧਰ ਤੇ ਪਹੁੰਚਣ ਦੀ ਉਤਸੁਕਤਾ ਪੈਦਾ ਕਰਦਾ ਹੈ। ਇਸ ਦੋਰਾਨ ਸਕੂਲ ਪ੍ਰਿੰ ਜੋਬੀ ਟੀ ਅਬਰਾਇਮ,ਸ੍ਰੀ ਸੁਰਜੀਤ ਚੱਡਾ ਸਣੇ ਸਕੂਲ ਡਾਇਰੈਕਟਰ ਸ੍ਰੀ ਕੇਸਵ ਕੁਮਾਰ ,ਅਮਨ ਕੁਮਾਰ ਡੰਪ ਹੋਲਡਰ ਰੂਪਨਗਰ ,ਮੈਡਮ ਦੀਪਿਕਾ ਪੁਰੀ ਅਤੇ ਮੈਡਮ ਈਸਕਾ ਕੋਸਲ ਅਤੇ ਮੈਡਮ ਸੁਰੇਖਾ ਰਾਣਾ ਨੇ ਵੀ ਆਪੋ-ਅਪਣੇ ਵਿਚਾਰ ਬੱਚਿਆ ਅਤੇ ਉਨ੍ਹਾ ਦੇ ਮਾਪਿਆ ਨਾਲ ਸਾਝੇ ਕੀਤੇ ।ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸਟੇਜ ਪ੍ਰੋਗਰਾਮ, ਸੰਗੀਤ ਅਤੇ ਨਾਚ-ਗਾਣਿਆ ਨਾਲ ਪੂਰਾ ਮਾਹੌਲ ਖ਼ੂਬਸੂਰਤ ਬਣਾ ਦਿਤਾ ।ਇਸ ਮੋਕੇ ਤੇ ਹੋਰਨਾਂ ਮੈਡਮ ਜੋਤੀ ਭਾਟੀਆ, ਜਸਵੀਰ ਕੋਰ, ਮੈਡਮ ਮਮਤਾ, ਮੈਡਮ ਪਿੰਕੀ ,ਸਜੀਵ ਕੋਰ, ਮੈਡਮ ਅਮਨਪ੍ਰੀਤ ਕੋਰ,ਅਵਨੀਤ ਕੋਰ, ਰੁਪਿੰਦਰ ਕੋਰ,ਹਰਜੀਤ ਕੋਰ, ਮੈਡਮ ਸੀਮਾ, ਮੈਡਮ ਨੇਹਾ ਵਰਮਾ , ਮੈਡਮ ਰਜਨੀ , ਮੈਡਮ ਮੁਕੇਸ , ਮੈਡਮ ਜਸਵੀਰ ਕੋਰ ,ਮੈਡਮ ਮਨਜੀਤ ਕੋਰ , ਮੈਡਮ ਸੁਖਵਿੰਦਰ ਕੋਰ, ਮੈਡਮ ਬਬੀਤਾ ਰਾਣਾ, ਆਦਿ ਵਿਸੇਸ ਤੋਰ ਹਾਜਰ ਸਨ ।