5 Dariya News

ਗੁਰਦੀਪ ਸਿੰਘ ਬੈਨੀਪਾਲ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਪਟਵਾਰੀ ਜਨਰਲ ਸਕੱਤਰ ਨਿਰਵਿਰੋਧ ਚੁਣੇ

5 Dariya News

ਐਸ.ਏ.ਐਸ. ਨਗਰ (ਮੁਹਾਲੀ) 28-Mar-2017

ਮੋਹਾਲੀ ਪ੍ਰੈਸ ਕਲੱਬ ਦੀ ਹੋਈ ਸਲਾਨਾ ਚੋਣ ਦੌਰਾਨ ਬੈਨੀਪਾਲ-ਪਟਵਾਰੀ ਪੈਨਲ ਨਿਰਵਿਰੋਧ ਚੁਣਿਆ ਗਿਆ। ਚੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਕਰਨਬੀਰ ਸ਼ਾਹ ਅਤੇ ਚੋਣ ਅਧਿਕਾਰੀ ਜਸਵਿੰਦਰ ਰੁਪਾਲ ਅਤੇ ਹਰਿੰਦਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਬੈਨੀਪਾਲ-ਪਟਵਾਰੀ ਪੈਨਲ ਨੂੰ ਬਿਨ੍ਹਾਂ ਕਿਸੇ ਵਿਰੋਧ ਦੇ ਜੇਤੂ ਕਰਾਰ ਦਿੱਤਾ ਗਿਆ। ਨਵੀਂ ਚੁਣੀ ਗਈ ਟੀਮ ਵਿਚ ਗੁਰਦੀਪ ਸਿੰਘ ਬੈਨੀਪਾਲ ਨੂੰ ਪ੍ਰਧਾਨ, ਗੁਰਜੀਤ ਸਿੰਘ ਬਿੱਲਾ ਨੂੰ ਸੀਨੀਅਰ ਮੀਤ ਪ੍ਰਧਾਨ, ਰਾਜੀਵ ਤਨੇਜਾ ਅਤੇ ਰਣਜੀਤ ਰਾਣਾ ਮੀਤ ਪ੍ਰਧਾਨ, ਸੁਖਦੇਵ ਸਿੰਘ ਪਟਵਾਰੀ ਨੂੰ ਜਨਰਲ ਸੈਕਟਰੀ , ਵੀਨਾ ਰਾਜਪੂਤ ਨੂੰ ਜਥੇਬੰਦਕ ਸਕੱਤਰ ਜਦੋਂ ਕਿ ਭੁਪਿੰਦਰ ਬੱਬਰ ਅਤੇ ਸੁਸ਼ੀਲ ਗਰਚਾ ਨੂੰ ਜੁਆਇੰਟ ਸਕੱਤਰ ਅਤੇ ਗੁਰਮੀਤ ਸ਼ਾਹੀ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਗੁਰਦੀਪ ਸਿੰਘ ਬੈਨੀਪਾਲ ਸਮੂਹ ਚੁਣੇ ਨਵੇਂ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਵੀਂ ਚੁਣੀ ਗਈ ਟੀਮ ਤੋਂ ਇਲਾਵਾ ਸੀਨੀਅਰ ਪੱਤਰਕਾਰ ਹਰਬੰਸ ਬਾਗੜੀ, ਕੁਲਵੰਤ ਕੋਟਲੀ, ਅਰੁਣ ਨਾਭਾ, ਸਚਿਨ ਅਰੋੜਾ, ਅਮਰਜੀਤ ਰਤਨ ਅਤੇ ਪਾਲ ਕੰਸਾਲਾ, ਮਾਇਆ ਰਾਮ ਅਤੇ ਨਾਹਰ ਧਾਲੀਵਾਲ ਸ਼ਾਮਲ ਸਨ।