5 Dariya News

ਗਿਆਨ ਜੋਤੀ ਵਿਚ ਵਿਸ਼ਵ ਰੰਗਮੰਚ ਨੂੰ ਸਮਰਪਿਤ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ

ਰੰਗਮੰਚ ਨਾਲ ਜੁੜੇ ਕਲਾਕਾਰਾਂ ਨੇ ਸਟੇਜ ਤੇ ਬਿਹਤਰੀਨ ਕਲਾ ਦਾ ਕੀਤਾ ਪ੍ਰਦਰਸ਼ਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 28-Mar-2017

ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ, ਫ਼ੇਜ਼ 2 ਵੱਲੋਂ ਕੈਂਪਸ ਵਿਚ ਵਿਸ਼ਵ ਰੰਗਮੰਚ ਨੂੰ ਸਮਰਪਿਤ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰੰਗਮੰਚ ਨਾਲ ਜੁੜੇ ਮਸ਼ਹੂਰ ਥੀਏਟਰ ਗਰੁੱਪ ਇੰਪੈਕਟ ਆਰਟਸ ਦੇ ਮਸ਼ਹੂਰ ਕਲਾਕਾਰਾਂ ਨੇ ਵਰਕਸ਼ਾਪ ਵਿਚ ਹਿੱਸਾ ਲੈਦੇ ਹੋਏ ਵਿਦਿਆਰਥੀਆਂ ਨਾਲ ਕਲਾ ਅਤੇ ਐਕਟਿੰਗ  ਸਬੰਧੀ ਬਿਹਤਰੀਨ ਜਾਣਕਾਰੀ ਸਾਂਝੀ ਕੀਤੀ। ਜਦ ਕਿ ਅਖੀਰੀ ਦਿਨ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿੰਦਾ ਨਾਟਕ ਜ਼ਖਮੀ ਖੰਭਾਂ ਦੀ ਪਰਵਾਜ਼ ਨਾਮਕ ਨਾਟਕ ਦਾ ਵੀ ਆਯੋਜਨ ਕੀਤਾ ਗਿਆ। ਨਾਟਕ ਦਾ ਪਾਤਰ ਰਣਜੀਤ ਸਿੰਘ ਕਾਲਜ ਦੇ ਸਮੇਂ ਤੋਂ ਹੀ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਅਨੁਆਈ ਹੁੰਦਾ ਹੈ । ਇਸ ਦੇ ਨਾਲ ਹੀ ਉਹ ਬਹੁਤ ਹੁਸ਼ਿਆਰ ਅਤੇ ਸੁਚਾਰੂ ਸੋਚ ਦਾ ਮਾਲਕ ਵੀ ਹੁੰਦਾ ਹੈ। ਪਰ ਭ੍ਰਿਸ਼ਟਾਚਾਰ ਦੀ ਨਜ਼ਰ ਚੜ ਕੇ ਉਸ ਨੂੰ ਸਹੀ ਨੌਕਰੀ ਨਹੀਂ ਮਿਲਦੀ ਹੈ। ਜਿਸ ਨਾਲ ਉਹ ਨਿਰਾਸ਼ਾ ਦੇ ਆਲਮ ਵਿਚ ਜਾ ਕੇ ਨਸ਼ੇ ਦਾ ਆਦੀ ਬਣ ਜਾਂਦਾ ਹੈ। ਅਖੀਰ ਵਿਚ ਦਿਖਾਇਆਂ ਜਾਂਦਾ ਹੈ ਕਿ ਕਿਸ ਤਰਾਂ ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਹੋਰ ਕਈ ਕੁਰੀਤੀਆਂ ਜੜਾਂ ਤੋਂ ਖੋਖਲਾ ਕਰਦੀਆਂ ਹਨ।ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਅਨੁਸਾਰ ਅੱਜ ਦੀ ਮੁਕਾਬਲੇ ਵਾਲੀ ਅਤੇ ਤਣਾਓ ਭਰੀ ਜ਼ਿੰਦਗੀ ਵਿਚ ਇਨਸਾਨ ਨੂੰ ਕਿਸੇ ਤਰਾਂ ਆਪਣੇ ਉੱਪਰ ਦਬਾਓ ਮਹਿਸੂਸ ਕਰਦਾ ਹੈ। ਜਦ ਕਿ ਰੰਗਮੰਚ ਅਜਿਹਾ ਪਲੇਟਫ਼ਾਰਮ ਹੈ ਜਿਸ ਵਿਚ ਇਕ ਆਮ ਇਨਸਾਨ ਕੁੱਝ ਸਮਾਂ ਕੱਢ ਕੇ ਹੀ ਬਿਹਤਰੀਨ ਮਹਿਸੂਸ ਕਰ ਸਕਦਾ ਹੈ। ਡਾ. ਅਨੀਤ ਅਨੁਸਾਰ ਵਿਦਿਆਰਥੀ ਜੀਵਨ ਵਿਚ ਨੌਜਵਾਨਾਂ ਨੂੰ ਸਹੀ ਸੇਧ ਦਿੰਦੇ ਹੋਏ ਜ਼ਿੰਦਗੀ ਨੂੰ ਖ਼ੂਬਸੂਰਤ ਤਰੀਕੇ ਨਾਲ ਜਿਊਣ ਦੀ ਜੀਵਨ ਜਾਚ ਦਿਤੀ ਜਾਣੀ ਚਾਹੀਦੀ ਹੈ। ਇਹ ਉਪਰਾਲਾ ਵੀ ਉਸੇ ਲੜੀ ਵਿਚ ਕੀਤਾ ਗਿਆ ਸੀ ਜੋ ਕਿ ਪੂਰੀ ਤਰਾਂ ਸਫਲ ਰਿਹਾ। ਇਸ ਮੌਕੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਵੀ ਕਲਾਕਾਰਾਂ ਵੱਲੋਂ ਸਟੇਜ ਦੇ ਕੀਤੀ ਬਿਹਤਰੀਨ ਪੇਸ਼ਕਾਰੀ ਦੀ ਸਲਾਹਣਾ ਕਰਦੇ ਹੋਏ ਵਿਦਿਆਰਥੀਆਂ ਨੂੰ ਰੰਗਮੰਚ ਨਾਲ ਜੁੜਨ ਦੀ ਪ੍ਰੇਰਨਾ ਦਿਤੀ।