5 Dariya News

ਐਸ.ਡੀ.ਐਮ.ਖਰੜ ਵਲੋਂ ਸਕੂਲ ਅਤੇ ਪਸੂ ਹਪਸਤਾਲਾ ਦੀਆਂ ਕੀਤੀ ਅਚਨਚੇਤ ਚੈਕਿੰਗ

5 Dariya News (ਜਸਪ੍ਰੀਤ ਜੱਸੀ)

ਮਾਜਰੀ 27-Mar-2017

ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਵਲੋਂ ਸਬ ਡਵੀਜ਼ਨ ਖਰੜ ਅਧੀਨ ਪੈਂਦੇ ਸਰਕਾਰੀ ਸਕੂਲਾਂ ਅਤੇ ਪਸ਼ੂ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜ਼ਰਾਬਾਦ ਦੀ ਚੈਕਿੰਗ ਕੀਤੀ ਗਈ ਜਿਥੇ ਕਿ ਸਕੂਲ ਦੇ ਪਿੰ੍ਰਸੀਪਲ ਸੋਹਨ ਸਿੰਘ ਸਮੇਤ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਇਸੇ ਦੌਰਾਨ ਪਸ਼ੂ ਹਸਪਤਾਲ ਖਿਜ਼ਰਾਬਾਦ ਵੀ ਚੈਕਿੰਗ ਕੀਤੀ ਗਈ ਜਿਥੇ ਡਾ.ਬਲਤੇਜ ਸਿੰਘ ਅਤੇ ਕਲਾਸਫੌਰ ਡਿਊਟੀ ਤੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਸਰਕਾਰੀ ਦਫਤਰਾਂ, ਸਕੂਲਾਂ, ਹਸਪਤਾਲਾਂ ਸਮੇਤ ਹੋਰ ਅਦਾਰਿਆਂ ਦੀ ਚੈਕਿੰਗ ਜਾਰੀ ਰਹੇਗੀ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਰਕਾਰੀ ਦਫਤਰਾਂ, ਹਸਪਤਾਲਾਂ ਵਿਚ ਤਾਇਨਾਤ ਸਰਕਾਰੀ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਡਿਊਟੀ ਤੇ ਹਾਜ਼ਰ ਆਉਣ ਅਤੇ ਜੇਕਰ ਕਿਤੇ ਫਰਲੋ ਮਾਰਦਾ ਕੋਈ ਅਧਿਕਾਰੀ, ਕਮਰਚਾਰੀ ਫੜਿਆ ਗਿਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਤ ਵਿਭਾਗ ਨੂੰ ਲਿਖ ਦਿੱਤਾ ਜਾਵੇਗਾ। ਅੱਜ ਦੀ ਚੈÎਕਿੰਗ ਦੀ ਰਿਪੋਰਟ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੂੰ ਭੇਜੀ ਜਾ ਰਹੀ ਹੈ। ਚੈਕਿੰਗ ਦੌਰਾਨ ਤਹਿਸੀਲਦਾਰ ਗੁਰਮੰਦਰ ਸਿੰਘ ਵੀ ਨਾਲ ਸਨ।