5 Dariya News

ਮੂਟ ਕੋਰਟ ਕਾਨਟੇਸਟ ਵਿਚ ਜੇਤੂ ਬਣੀ ਕੋਚੀ ਦੀ ਯੂਨੀਵਰਸਿਟੀ

5 Dariya News (ਜਸਪ੍ਰੀਤ ਜੱਸੀ)

ਕੁਰਾਲੀ 27-Mar-2017

ਨੈਸ਼ਨਲ ਮੂਟ ਕੋਰਟ ਕੰਪੀਟਿਸ਼ਨ ਦੀ ਜੇਤੂ ਬਣੀ ਕੋਚੀ ਦੀ ਯੂਨੀਵਰਸਿਟੀ ਐਡਵਾਂਸਡ ਲੀਗਲ ਸਟਡੀਜ਼ ਦੀ ਟੀਮ। ਇਸ ਪ੍ਰਤਿਯੋਗਿਤਾ ਦਾ ਆਯੋਜਨ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਲਾਅ ਵੱਲੋਂ ਕੀਤਾ ਗਿਆ ਸੀ।ਪ੍ਰਤਿਯੋਗਿਤਾ ਦੇ ਸਮਾਪਨ 'ਤੇ ਮੋਹਾਲੀ ਸਥਿੱਤ ਆਰਮੀ ਇੰਸਟੀਚਿਯੂਟ ਆਫ ਲਾਅ ਦੀ ਟੀਮ ਨੂੰ ਰਨਰਅਪ ਐਲਾਨਿਆ ਗਿਆ। ਪ੍ਰਤਿਯੋਗਿਤਾ ਵਿਚ ਕੁੱਲ 22 ਟੀਮਾਂ ਨੇ ਹਿੱਸਾ ਲਿਆ, ਜੋ ਤਮਿਲਨਾਡੂ, ਕਰਨਾਟਕ, ਰਾਜਸਥਾਨ, ਉਤਰ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਹਰਿਆਣਾ, ਮੱਧਪ੍ਰਦੇਸ਼, ਚੰਡੀਗੜ੍ਹ ਅਤੇ ਪੰਜਾਬ ਦੇ ਵੱਖ ਵੱਖ ਲਾ ਇੰਸਟੀਚਿਊਟ ਤੋਂ ਸਨ। ਦੋ ਰੋਜ਼ਾ ਇਸ ਪ੍ਰਤਿਯੋਗਿਤਾ ਵਿਚ ਆਪਣੇ ਵਿਚਾਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਕਾਰਜਕਾਰੀ ਮੁੱਖ ਜਸਟਿਸ ਮਾਣਯੋਗ ਜਸਬੀਰ ਸਿੰਘ ਜੋ ਕਿ ਮੌਜੂਦਾ ਸਮੇਂ ਵਿਚ ਚੰਡੀਗੜ੍ਹ ਸਟੇਟ ਕੰਜਿਯੁਮਰ ਡਿਸਪਯੂਟਸ ਰੇਡਰੇਸਲ ਕਮੀਸ਼ਨ ਦੇ ਪ੍ਰਧਾਨ ਹਨ, ਉਨ੍ਹਾਂ ਕਿਹਾ ਕਿ ਮੁਟਿੰਗ ਹੁਣ ਕਾਨੂੰਨੀ ਜਗਤ ਦਾ ਜਰੂਰੀ ਹਿੱਸਾ ਬਣ ਗਿਆ ਹੈ, ਕਿਉਂਕਿ ਇਸਦੇ ਜਰੀਏ ਯੁਵਾਵਾਂ ਵਿਚ ਕਾਨੂੰਨ  ਨੂੰ ਸਮਝਣ ਅਤੇ ਉਸਦੇ ਬਿਹਤਰ ਇਸਤੇਮਾਲ ਦੀ ਸਮਝ ਵਿਕਸਿਤ ਹੁੰਦੀ ਹੈ। ਜਸਟਿਸ ਜਸਬੀਰ ਸਿੰਘ ਨੇ ਰਿਆਤ ਬਾਹਰਾ ਗਰੁੱਪ ਦੀ ਅਜਿਹੇ ਆਯੋਜਨ ਦੇ ਲਈ ਪ੍ਰਸ਼ੰਸਾ ਕੀਤੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਜ ਜਸਟਿਸ ਪਰਮਜੀਤ ਸਿੰਘ ਇਸ ਮੌਕੇ 'ਤੇ ਗੇਸਟ ਆਫ ਆਨਰ ਸਨ। 

ਮੌਜੂਦਾ ਸਮੇਂ ਵਿਚ ਮਾਣਯੋਗ ਜਸਟਿਸ ਪਰਮਜੀਤ ਸਿੰਘ ਪੰਜਾਬ ਸਟੇਟ ਕੰਜਿਯੂਮਰ ਡਿਸਪਯੂਟਸ ਰੇਡਰੇਸਲ ਕਮੀਸ਼ਨ ਦੇ ਪ੍ਰਧਾਨ ਹਨ। ਰਿਆਤ ਰਾਹਰਾ ਗਰੁੱਪ ਆਫ ਇੰਸਟੀਚਿਊਟ (ਆਰ.ਬੀ.ਜੀ.ਆਈ.) ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਇਹ ਪ੍ਰਤਿਯੋਗਿਤਾ ਮੁਟਿੰਗ ਸੰਸਕ੍ਰਿਤੀ ਵਿਚ ਇਕ ਬੈਂਚਮਾਰਕ ਦੀ ਤਰ੍ਹਾਂ ਹਨ ਅਤੇ ਆਪਣੇ ਉਚ ਪੱਧਰ ਦੇ ਆਯੋਜਨ ਦੇ ਲਈ ਕਾਫ਼ੀ ਸਨਮਾਨਜਨਤ ਮੰਨੀ ਜਾਂਦੀ ਹੈ।ਰਿਆਤ ਬਾਹਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਸਿੰਘ ਨੇ ਪਤਵੰਤੇ ਲੋਕਾਂ ਦਾ ਸੁਆਗਤ ਕੀਤਾ। ਪ੍ਰਤਿਯੋਗਿਤਾ ਵਿਚ ਵਿਅਕਤੀਤੱਵ ਜੇਤੂ ਅਤੇ ਬੇਸਟ ਡਰਾਫਟਰ ਬਣੀ ਦਿੱਲੀ ਸਥਿੱਤ ਅਮੇਟੀ ਲਾ ਸਕੂਲ ਦੀ ਦੀਕਸ਼ਾ ਦੁਆ। ਪਹਿਲੀ ਸ਼ੋਧਕਰਤਾ ਅਤੇ ਪਹਿਲੀ ਮੁਟਰ ਦਾ ਖਿਤਾਬ ਮਿਲਿਆ ਕੋਚੀ ਦੇ ਯੂਨੀਵਰਸਿਟੀ ਆਫ ਐਡਵਾਂਸਡ ਲੀਗਲ ਸਟਡੀਜ ਨੂੰ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਰਜਿਸਟਰਾਰ ਡਾ. ਓ.ਪੀ.ਮਿੱਡਾ ਵੀ ਮਜੂਦ ਸਨ। ਰਿਆਤ ਬਾਹਰਾ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਲਾ ਦੇ ਡੀਨ ਪ੍ਰੋਫੈਸਰ ਡਾ. ਐਮ.ਐਸ ਬੈਂਸ ਨੇ ਸਾਰੇ ਮੌਜੂਦਾ ਲੋਕਾਂ ਦਾ ਧੰਨਵਾਦ ਕੀਤਾ। ਉਥੇ ਹੀ ਪ੍ਰਤਿਯੋਗਿਤਾ ਦੀ ਮੁੱਖ ਸੰਯੋਜਕ ਡਾ. ਸੋਨਿਆ ਗਰੇਵਾਲ ਮਹਿਲ ਅਤੇ ਫੈਕਲਿਟੀ ਸੰਯੋਜਕਾਂ, ਡਾ. ਜਸਪ੍ਰੀਤ ਕੌਰ, ਡਾ. ਜਸਦੀਪ ਕੌਰ, ਡਾ. ਕੀਰਤ ਗਰੇਵਾਲ, ਸੰਦੀਪਾ ਦੇ ਯਤਨਾਂ ਦੇ ਲਈ ਉਨ੍ਹਾਂ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ।