5 Dariya News

ਔਰਤ ਨੇ ਕੁਝ ਲੋਕਾਂ ਤੇ ਅਗਵਾ ਕਰਨ ਦੇ ਦੋਸ਼ ਲਗਾਏ, ਜਿਲ੍ਹਾ ਪੁਲਿਸ ਮੁਖੀ ਕੋਲੋਂ ਇਨਸਾਫ ਦੀ ਮੰਗ

5 Dariya News (ਜਸਪ੍ਰੀਤ ਜੱਸੀ)

ਕੁਰਾਲੀ 26-Mar-2017

ਨੇੜਲੇ ਪਿੰਡ ਮੜੌਲੀ ਕਲਾਂ ਦੀ ਇੱਕ ਔਰਤ ਨੇ ਕੁਝ ਵਿਅਕਤੀਆਂ ਤੇ ਅਗਵਾ ਕਰਨ ਦੇ ਦੋਸ਼ ਲਗਾਉਂਦੇ ਹੋਏ ਜਿਲ੍ਹਾ ਪੁਲਿਸ ਮੁਖੀ ਤੋਂ ਇਨਸਾਫ ਦੀ ਮੰਗ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੁਲਵਿੰਦਰ ਕੌਰ ਪਤਨੀ ਹਰਮਨਦੀਪ ਸਿੰਘ ਵਾਸੀ ਪਿੰਡ ਮੜੌਲੀ ਕਲਾਂ ਜਿਲ੍ਹਾ ਰੋਪੜ ਨੇ ਦੱਸਿਆ ਕਿ ਕਿ ਪਿਛਲੇ ਦਿਨੀ ਥਾਈਲੈਂਡ ਤੋਂ ਦੇਸ਼ ਆਈ ਤਾਂ ਚੰਡੀਗੜ੍ਹ ਦੇ ਬੱਸ ਸਟੈਂਡ ਤੋਂ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਕੇ ਦੋ ਦਿਨ ਕੁਰਾਲੀ ਦੇ ਇਕ ਘਰ ਵਿਚ ਬੰਦੀ ਬਣਾਈ ਰੱਖਣ ਅਤੇ ਅਗਵਾਕਾਰਾਂ ਤੇ ਹੋਰ ਸੰਗੀਨ ਆਰੋਪ ਲਗਾਏ। ਪੀੜਤ ਔਰਤ ਨੇ ਦੱਸਿਆ ਕਿ ਉਸਨੂੰ ਕੁਰਾਲੀ ਦੇ ਇੱਕ ਘਰ ਵਿਚੋਂ ਪੁਲਿਸ ਨੇ ਛੁਡਾਇਆ ਜਿਥੇ ਉਸਨੂੰ ਕੁਝ ਲੋਕਾਂ ਨੇ ਜਬਰਦਸਤੀ ਬੰਦ ਕਰਕੇ ਕੁਝ ਚੈਕਾਂ ਅਤੇ ਹੋਰ ਕਾਗਜਾਂ ਤੇ ਹਸਤਾਖਰ ਕਰਵਾਏ। ਪੀੜਤ ਔਰਤ ਨੇ ਦੱਸਿਆ ਕਿ ਉਸਨੇ ਅਗਵਾਕਾਰਾਂ ਦੇ ਚੁੰਗਲ ਵਿਚੋਂ ਹੀ 100 ਨੰਬਰ ਤੇ ਪੁਲਿਸ ਨੂੰ ਅਗਵਾ ਹੋਣ ਦੀ ਜਾਣਕਾਰੀ ਦਿੱਤੀ ਜਿਥੇ ਪਹੁੰਚੀ ਪੁਲਿਸ ਨੇ ਉਸਨੂੰ ਛੁਡਾ ਤਾਂ ਲਿਆ ਪਰ ਦੋਸ਼ੀਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਮੁਨਕਰ ਹੋ ਗਈ। ਕੁਲਵਿੰਦਰ ਕੌਰ ਨੇ ਦੱਸਿਆ ਕਿ ਲੁਧਿਆਣਾ ਦੇ ਦੋ ਏਜੰਟ ਉਸ ਦੇ ਪਤੀ ਅਤੇ ਇਲਾਕੇ ਦੇ ਕੁਝ ਲੋਕਾਂ ਤੋਂ ਕਨੇਡਾ ਭੇਜਣ ਲਈ ਲੱਖਾਂ ਰੁਪਈਆ ਲੈ ਗਏ ਪਰ ਉਸ ਏਜੰਟ ਨੇ ਥਾਈਲੈਂਡ ਤੋਂ ਉਸ ਨੂੰ ਤੇ ਹੋਰਨਾਂ ਨੌਜਵਾਨਾਂ ਨੂੰ ਅੱਗੇ ਕਨੇਡਾ ਨਹੀਂ ਭੇਜਿਆ। ਪੀੜਤ ਕਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਵੀ ਦੋ ਦਿਨ ਪਹਿਲਾਂ ਥਾਈਲੈਂਡ ਤੋਂ ਪੰਜਾਬ ਆਇਆ ਪਰ ਅੱਜ ਤੱਕ ਘਰ ਨਹੀਂ ਪਹੁੰਚਿਆ ਤੇ ਦਸੂਰੇ ਪਾਸੇ ਅਗਵਾ ਕਰਨ ਵਾਲੇ ਲੋਕ ਉਸ ਨੂੰ ਤੇ ਉਸ ਦੀਆਂ ਲੜਕੀਆਂ ਰਮਨਦੀਪ ਕੌਰ 15 ਸਾਲ ਤੇ ਲਵਪ੍ਰੀਤ ਕੌਰ 17 ਸਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਔਰਤ ਨੇ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਤੋਂ ਇਨਸਾਫ ਦੀ ਮੰਗ ਕੀਤੀ।