5 Dariya News

ਧਾਰਮਿਕ ਰਸਾਲੇ ਛਾਪਣ ਵਾਲੀ ਪ੍ਰਿੰਟਰਸ ਦੀ ਸ਼ਿਕਾਇਤ ਐਸ.ਐਸ.ਪੀ ਨੂੰ ਦਿੱਤੀ ਜਾਵੇਗੀ : ਹਰਮੇਸ਼ ਸਿੰਘ ਬੜੌਦੀ

5 Dariya News (ਜਸਪ੍ਰੀਤ ਜੱਸੀ)

ਕੁਰਾਲੀ 26-Mar-2017

ਧਾਰਮਿਕ ਰਸਾਲੇ ਛਾਪਣ ਵਾਲੀ ਓਫਸੈਟ ਪ੍ਰਿੰਟਿਰਸ ਉਦਯੌਗਿਕ ਖੇਤਰ ਰਾਮਦਰਬਾਰ ਫੇਸ 2 ਚੰਡੀਗੜ੍ਹ ਦੀ ਸਿਕਾਇਤ ਐਸ ਐਸ ਪੀ ਮੁਹਾਲੀ ਨੂੰ ਦਿੱਤੀ ਜਾਵੇਗੀ ਤਾਂ ਜੋ ਡਿਸ਼ਪੋਜਲ ਪਲੇਟਾਂ ਤੇ ਗੁਰਬਾਣੀ ਛਾਪਣ ਵਾਲੀ ਇਸ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕਰਵਾਈ ਜਾ ਸਕੇ। ਇਹ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਅਮ੍ਰਿਤਸਰ ਦੇ ਜਿਲਾ ਜਨਰਲ ਸਕੱਤਰ ਹਰਮੇਸ਼ ਸਿੰਘ ਬੜੌਦੀ ਨੇ ਕੀਤਾ । ਉਨ੍ਹਾਂ ਕਿਹਾ ਕਿ ਇਸ ਪ੍ਰੈਸ ਮਾਲਕ ਵਲੋਂ ਹੀ ਧਾਰਮਿਕ ਲਿਟਰੈਚਰ ਛਾਪਣ ਵੇਲੇ ਗੁਰਬਾਣੀ ਦੇ ਸਤਿਕਾਰ ਦਾ ਖਾਸ ਖਿਆਲ ਨਹੀਂ ਰੱਖਿਆ ਜਾਂਦਾ ਤੇ ਪਿਛਲੇ ਦਿਨੀ ਇਸੇ ਪ੍ਰੈਸ ਵਲੋਂ ਛਪੀਆਂ ਟਰੇਆਂ ਪਲੇਟਾਂ ਜਿਨ੍ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਪੰਕਤੀਆਂ ਛਪੀਆਂ ਹੋਈਆਂ ਸਨ ਜਿਨ੍ਹਾਂ ਨੂੰ ਅਕਾਲੀ ਦਲ ਅਮ੍ਰਿਤਸਰ ਦੀ ਟੀਮ ਨੇ ਸੁਹਾਣਾ 'ਚ ਮਠਿਆਈ ਦੀ ਦੁਕਾਨ ਉਤੇ ਫੜਕੇ ਪੁਲੀਸ ਨੂੰ ਸਿਕਾਇਤ ਵੀ ਦਿੱਤੀ ਸੀ । ਉਨ੍ਹਾਂ ਇਹ ਵੀ ਕਿਹਾ ਕਿ ਟਰੇਆਂ ਉੱਤੇ ਧਾਰਮਿਕ ਲਿਟਰੈਚਰ ਛਾਪਣ ਵਾਲੇ ਮੁਲਾਜ਼ਮਾਂ ਨੂੰ ਗੁਰਬਾਣੀ ਦਾ ਬਿਲਕੁੱਲ ਵੀ ਗਿਆਨ ਨਹੀਂ ਹੈ ਜੋ ਕਿ ਅਤਿ ਮੰਦਭਾਗਾ ਹੈ।