5 Dariya News

ਹਲਕੇ ਦੇ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਚਨਬਧ

ਹਲਕਾ ਵਾਸੀਆਂ ਵੱਲੋਂ ਦਿੱਤਾ ਫਤਵਾ ਮਨਜ਼ੂਰ : ਜਗਮੋਹਨ ਸਿੰਘ ਕੰਗ

5 Dariya News (ਜਸਪ੍ਰੀਤ ਜੱਸੀ)

ਮਾਜਰੀ 26-Mar-2017

ਹਲਕਾ ਵਾਸੀਆਂ ਵੱਲੋਂ ਦਿੱਤਾ ਫਤਵਾ ਮਨਜ਼ੂਰ ਕਰਦੇ ਹੋਏ ਪਹਿਲਾਂ ਰਹਿ ਗਈਆਂ ਕਮੀਆਂ ਨੂੰ ਦੂਰ ਕਰਾਂਗੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਹਲਕੇ ਨੂੰ ਵਿਕਾਸ ਦੀ ਨਵੀਂ ਲੀਹ ਉਤੇ ਤੋਰਾਂਗੇ। ਇਹ ਪ੍ਰਗਟਾਵਾ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਬਲਾਕ ਮਾਜਰੀ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਦਿੱਤਾ ਫਤਵਾ ਉਨ੍ਹਾਂ ਨੂੰ ਪ੍ਰਵਾਨ ਹੈ। ਉਨਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਅੱਜ ਵੀ ਤਤਪਰ ਹਨ ਅਤੇ ਭਵਿੱਖ ਵਿੱਚ ਵੀ ਨਿਰੰਤਰ ਯਤਨਸ਼ੀਲ ਰਹਿਣਗੇ। ਇਸ ਮੌਕੇ ਸੰਬੋਧਨ ਕਰਦਿਆਂ ਬਲਕਾਰ ਸਿੰਘ ਭੰਗੂ ਚੇਅਰਮੈਨ ਕਿਸਾਨ ਖੇਤ ਮਜਦੂਰ ਸੈਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਹਰ ਪੱਖ ਤੋਂ ਵਿਕਾਸ ਕਰੇਗਾ ਅਤੇ ਹਲਕਾ ਖਰੜ ਵੀ ਤਰੱਕੀ ਦੀਆਂ ਬੁਲੰਦੀਆਂ ਛੂਹੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਥ ਕਾਂਗਰਸ ਹਲਕਾ ਖਰੜ ਦੇ ਪ੍ਰਧਾਨ ਰਾਣਾ ਕੁਸ਼ਲਪਾਲ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਲਾਘਾ ਕੀਤੀ। ਇਸ ਮੌਕੇ ਯੂਥ ਆਗੂ ਕਮਲਜੀਤ ਮੁਲਾਂਪੁਰ, ਬਲਾਕ ਕਾਂਗਰਸ ਦੇ ਪ੍ਰਧਾਨ ਹਰਜਿੰਦਰ ਸਿੰਘ ਪੈਂਤਪੁਰ, ਸਮਿਤੀ ਮੈਂਬਰ ਜਗਮਾਲ ਸਿੰਘ ਤੋਗਾਂ, ਗਿਆਨ ਸਿੰਘ ਘੰਢੌਲੀ, ਸੁੱਖਾ ਕੰਸਾਲਾ, ਤਰੁਣ ਬਾਂਸਲ, ਮਨੂ, ਰਣਜੀਤ ਸਿੰਘ, ਬਾਬਾ ਰਾਮ ਸਿੰਘ ਮਾਣਕਪੁਰ, ਰਾਏ ਸਿੰਘ, ਮਦਨ ਸਿੰਘ ਮਾਣਕਪੁਰ ਪ੍ਰਧਾਨ ਐਸ ਸੀ ਸੈਲ ਬਲਾਕ ਆਦਿ ਹਾਜ਼ਰ ਸਨ।