5 Dariya News

ਲੋਕਾਂ ਦੇ ਦਿਲ ਅਤੇ ਰੂਹ ਨਾਲ ਜੁੜੇਗੀ ਫਿਲਮ 'ਰੱਬ ਦਾ ਰੇਡੀਓ'

ਮਨਪ੍ਰੀਤ ਜੌਹਲ ਅਤੇ ਵਿਹਲੀ ਜਨਤਾ ਦੀ ਪੇਸ਼ਕਸ਼ ਇਹ ਫਿਲਮ ਪਰਿਵਾਰਿਕ ਮੁੱਲਾਂ ਤੇ ਹੈ ਅਧਾਰਿਤ, ਗਾਇਕ ਤਰਸੇਮ ਜੱਸਰ ਕਰਨਗੇ ਡੇਬਿਊ

5 Dariya News

ਲੁਧਿਆਣਾ 26-Mar-2017

ਸਾਡਾ ਦਿਲ ਖ਼ੁਦ ਰੱਬ ਦਾ ਰੇਡੀਓ ਹੈ ਜੋ ਕਿ ਹਮੇਸ਼ਾ ਸਹੀ ਸਟੇਸ਼ਨ ਫੜਦਾ ਹੈ। ਜਦੋਂ ਵੀ ਪਰਿਵਾਰ, ਪਿਆਰ ਅਤੇ ਨਫਰਤ ਵਰਗੀਆਂ ਚੀਜ਼ਾਂ ਤਹਾਨੂੰ ਯਾਦ ਆਉਣਗੀਆਂ ਤੁਸੀਂ ਹਮੇਸ਼ਾ ਰੱਬ ਤੇ ਵਿਸ਼ਵਾਸ ਕਰੋਗੇ। ਇਹ ਸੱਭ ਭਾਵ ਤਹਾਨੂੰ ਮਿਲਣਗੇ 'ਰੱਬ ਦਾ ਰੇਡੀਓ' ਵਿੱਚ ਜਿਸ ਦਾ ਨਿਰਮਾਣ ਕੀਤਾ ਹੈ ਮਨਪ੍ਰੀਤ ਜੌਹਲ ਅਤੇ ਵਿਹਲੀ ਜਨਤਾ ਨੇ। ਉਸ ਦੇ ਨਾਲ ਡੇਬਿਊ ਕਰਦੇ ਨਜ਼ਰ ਆਉਣਗੇ ਤਰਸੇਮ ਜੱਸਰ ਅਤੇ ਓਹਨਾ ਦੇ ਨਾਲ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੀ ਸਿਮੀ ਚਾਹਲ ਅਤੇ ਮੈਂਡੀ ਤੱਖਰ।ਫਿਲਮ ਸਾਨੂੰ ਸੱਭ ਨੂੰ 80 ਅਤੇ 90 ਦੇ ਦਸ਼ਕ ਦਾ ਪੰਜਾਬ ਦਿਖਾਏਗੀ, ਜਿੱਥੇ ਪਿੰਡ ਸਿਰਫ ਆਸ-ਪੜੋਸ ਨਹੀਂ ਹੁੰਦਾ ਸੀ। ਫਿਲਮ ਦੀ ਕਹਾਣੀ ਪਰਿਵਾਰਿਕ ਬੰਧਨ, ਵੱਡੇ ਬੁਜੁਰਗ਼ਾਂ ਦਾ ਆਦਰ, ਸੱਚਾ ਪਿਆਰ ਅਤੇ ਰੱਬ ਤੇ ਵਿਸ਼ਵਾਸ ਜਿਹੇ ਭਾਵਾਂ ਤੇ ਅਧਾਰਿਤ ਹੈ। ਫਿਲਮ ਦਾ ਨਿਰਦੇਸ਼ਨ ਕੀਤਾ ਹੈ ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਬਾਹਤੀ ਨੇ। ਫਿਲਮ ਦੀ ਕਹਾਣੀ ਲਿਖੀ ਹੈ ਜੱਸ ਗਰੇਵਾਲ ਨੇ ਅਤੇ ਫਿਲਮ ਦਾ ਸੰਗੀਤ ਦਿੱਤਾ ਹੈ ਆਰ ਗੁਰੂ, ਨਿੱਕ ਧਾਮੂ ਅਤੇ ਦੀਪ ਜੰਡੂ ਨੇ।

ਗਾਇਕ ਅਤੇ ਫਿਲਮ ਦੇ ਹੀਰੋ ਤਰਸੇਮ ਜੱਸਰ ਨੇ ਕਿਹਾ ਕਿ, ਫਿਲਮ ਰਬ ਦਾ ਰੇਡੀਓ ਪੁਰਾਣੇ ਸਮੇਂ ਦੇ ਪੰਜਾਬ ਨੂੰ ਨਵੇਂ ਰੰਗਾਂ ਵਿੱਚ ਪੇਸ਼ ਕਰਦੀ ਹੈ। ਇਹ ਫਿਲਮ ਇੱਕ ਡ੍ਰੀਮ ਪ੍ਰੋਜੈਕਟ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਰੱਬ ਦਾ ਰੇਡੀਓ ਵਰਗਾ ਪਲੇਟਫਾਰਮ ਮਿਲਿਆ ਆਪਣਾ ਡੇਬਿਊ ਕਰਨ ਦੇ ਲਈ। ਫਿਲਮ ਦੀ ਕਹਾਣੀ ਪਹਿਲੀ ਲੁੱਕ ਵਿੱਚ ਸਾਧਾਰਣ ਨਜ਼ਰ ਆਵੇਗੀ ਲੇਕਿਨ ਪਰਿਵਾਰ ਦੀ ਅਹਿਮੀਅਤ ਅਤੇ ਪਿਆਰ ਨੂੰ ਜਿਸ ਤਰੀਕੇ ਨਾਲ ਟਰੀਟ ਕੀਤਾ ਹੈ ਉਹ ਸੱਭ ਦਾ ਦਿਲ ਜਿੱਤ ਲਵੇਗਾ। ਐਕਟਰਸ ਸਿਮੀ ਚਾਹਲ ਨੇ ਕਿਹਾ ਕਿ, ਮੈਂ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹਾਂ। ਰੱਬ ਦਾ ਰੇਡੀਓ ਇੱਕ ਰੰਗਾਂ ਨਾਲ ਭਰੀ ਕਹਾਣੀ ਹੈ ਜਿੱਥੇ ਹਰ ਕਿਰਦਾਰ ਵਿੱਚ ਇੰਦਰਧਨੁਸ਼ ਵਰਗੇ ਈਮੋਸ਼ਨ ਨੂੰ ਦਿਖਾਇਆ ਗਿਆ ਹੈ। ਮੈਂ ਉਤਸ਼ਾਹਿਤ ਹਾਂ ਇਹ ਦੇਖਣ ਦੇ ਲਈ ਕਿ ਕਿਸ ਤਰ੍ਹਾਂ ਲੋਕ ਸਾਡੀ ਮਿਹਨਤ ਨੂੰ ਅਪਣਾਉਂਦੇ ਹਨ।ਐਕਟਰਸ ਮੈਂਡੀ ਤੱਖਰ ਨੇ ਕਿਹਾ ਕਿ, ਫਿਲਮ ਦੀ ਕਹਾਣੀ ਬੇਹਤਰੀਨ ਹੈ।  ਮੇਰੇ ਖੂਨਚ ਪੰਜਾਬੀਅਤ ਵਸੀ ਹੋਈ ਹੈ। 

ਮੇਰੇ ਲੀਯੇ ਇਸ ਨੂੰ ਕਰਨਾ ਇਕ ਅੱਛਾ ਅਨੁਭਵ ਰਿਹਾ। ਫਿਲਮ ਵਿਚ  ਮੇਰਾ ਕਿਰਦਾਰ ਅਲੱਗ ਤੇ ਚੁਣੌਤੀ ਭਰਾ ਹੈ ਅਤੇ ਮੈਂ ਇਸ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹਾਂ।ਫਿਲਮ ਦੇ ਨਿਰਦੇਸ਼ਕ ਨੇ ਕਿਹਾ ਕਿ, ਅਸੀਂ ਸੱਭ ਪਰਿਵਾਰ ਦੀ ਅਹਿਮੀਅਤ ਨੂੰ ਜਾਣਦੇ ਹਾਂ ਅਤੇ ਰੱਬ ਤੇ ਵਿਸ਼ਵਾਸ ਰੱਖਣਾ ਵੀ ਅਤੇ ਇਸ ਨੂੰ ਇੱਕ ਫਿਲਮ ਵਿੱਚ ਪਾਉਣਾ ਸ਼ਾਨਦਾਰ ਅਨੁਭਵ ਸੀ। ਅਸੀਂ ਲੋਕਾਂ ਦੇ ਲਈ ਰੱਬ ਦਾ ਰੇਡੀਓ ਪੇਸ਼ ਕੀਤੀ ਹੈ ਅਤੇ ਹੁਣ ਫਿਲਮ ਦੀ ਪੂਰੀ ਕਾਸਟ ਉਮੀਦ ਕਰਦੀ ਹੈ ਕਿ ਤੁਸੀਂ ਸੱਭ ਸਿਨੇਮਾ ਵਿੱਚ ਜਾ ਕੇ ਇਸ ਫਿਲਮ ਨੂੰ ਦੇਖੋਗੇ।ਫਿਲਮ ਦੇ ਨਿਰਮਾਤਾ ਨੇ ਕਿਹਾ ਕਿ, ਫਿਲਮ ਰੱਬ ਦਾ ਰੇਡੀਓ ਸਾਡੇ ਲਈ ਇੱਕ ਪ੍ਰੋਜੈਕਟ ਤੋਂ ਕਿਤੇ ਜਿਆਦਾ ਹੈ। ਇਹ ਇੱਕ ਸੁਪਨਾ ਸੀ ਜਿਸ ਨੂੰ ਪੂਰੀ ਟੀਮ ਨੇ ਹਕੀਕਤ ਬਣਾ ਦਿੱਤਾ। ਫਿਲਮ ਦੀ ਕਹਾਣੀ ਰਿਸ਼ਤਿਆਂ ਅਤੇ ਪਿਆਰ ਤੇ ਅਧਾਰਿਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਲੋਕ ਇਸ ਫਿਲਮ ਨੂੰ ਪਸੰਦ ਕਰਨਗੇ। ਫਿਲਮ ਦੇ ਗੀਤ ਗਾਇਕ ਸ਼ੈਰੀ ਮਾਨ, ਕੁਲਬੀਰ ਝਿੰਜਰ, ਐਮੀ ਵਿਰਕ ਅਤੇ ਤਰਸੇਮ ਜੱਸਰ ਵਲੋਂ ਗਾਏ ਗਏ ਹਨ। ਫਿਲਮ 31 ਮਾਰਚ ਨੂੰ ਰਿਲੀਜ਼ ਹੋਵੇਗੀ।