5 Dariya News

ਉਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਛੋਟੇ ਛੋਟੇ ਬੱਚਿਆਂ ਲਈ ਗਰੈਜੂਏਸ਼ਨ ਸੈਰਾਮਨੀ ਦਾ ਆਯੋਜਨ, ਬੱਚਿਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਮਿਲਿਆਂ ਮਿੱਠਾ ਫਲ

ਗਰੈਜੂਏਸ਼ਨ ਸੈਰਾਮਨੀ ਦਾ ਮਕਸਦ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ¸ਪ੍ਰਿਸੀਪਲ ਰਮਨਜੀਤ ਘੁੰਮਣ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Mar-2017

ਦੇਸ਼ ਦੇ ਮੋਹਰੀ ਸਕੂਲਾਂ ਵਿਚ ਮੰਨਿਆਂ ਜਾਣ ਵਾਲੇ ਉਕਰੇਜ਼ ਇੰਟਰਨੈਸ਼ਨਲ ਸਕੂਲ ਦੀ ਮੁਹਾਲੀ ਬਰਾਂਚ ਵਿਚ ਛੋਟੇ ਛੋਟੇ ਬੱਚਿਆਂ ਲਈ ਗ੍ਰੈਜ਼ੂਏਸ਼ਨ ਸੈਰਾਮਨੀ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਜੂਨੀਅਰ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ਵਿਚ ਪ੍ਰਮੋਟ ਕਰਦੇ ਹੋਏ ਇਕ ਰੰਗਾਰੰਗ ਸੈਰਾਮਨੀ ਵੀ ਆਯੋਜਨ ਕੀਤਾ। ਸਮਾਗਮ ਦੌਰਾਨ  ਵਿਦਿਆਰਥੀਆਂ ਨੇ ਪਰੰਪਰਾਗਤ ਬਲੈਕ ਡਰੈੱਸ ਅਤੇ ਕੈਪ ਪਹਿਨੀ ਹੋਈ ਸੀ, ਜਦ ਕਿ ਵਿਦਿਆਰਥੀਆਂ ਨੂੰ ਸਕੂਲ ਦੇ ਪਿੰ੍ਰਸੀਪਲ ਰਮਨਜੀਤ ਘੁੰਮਣ ਡਿਗਰੀਆਂ ਤਕਸੀਮ ਕੀਤੀਆਂ । ਇਸ ਦੌਰਾਨ ਛੋਟੇ ਛੋਟੇ ਬੱਚਿਆਂ ਦੇ ਹਾਵ-ਭਾਵਾਂ 'ਚ ਸੀਨੀਅਰ ਵਿਦਿਆਰਥੀਆਂ ਵਾਲਾ ਆਤਮ ਵਿਸ਼ਵਾਸ ਸਪਸ਼ਟ ਨਜ਼ਰ ਆ ਰਿਹਾ ਸੀ।ਇਸ ਮੌਕੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਕਿਹਾ ਕਿ ਹਰ ਇਨਸਾਨ ਆਪਣੀ ਉਮਰ ਦੇ ਵੱਖ ਵੱਖ ਪੜ੍ਹਾਵਾਂ ਚੋ ਲੰਘਦਾ ਹੈ। ਇੱਕ ਪੜਾਓ ਤੋਂ ਦੂਸਰੇ ਪੜਾਵਾ 'ਚ ਪ੍ਰਵੇਸ਼ ਕਰਨ ਦਾ ਅਹਿਸਾਸ ਇਨਸਾਨ ਨੂੰ ਪਹਿਲਾਂ ਨਾਲੋਂ ਵੱਧ ਗਿਆਨਵਾਨ ਅਤੇ ਆਤਮ-ਵਿਸ਼ਵਾਸ ਦਾ ਅਹਿਸਾਸ ਦਿੰਦਾ ਹੈ।ਇਸ ਗਰੈਜੂਏਸ਼ਨ ਸੈਰਾਮਨੀ ਦਾ ਮਕਸਦ ਵੀ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ ਹੈ। ਜਦ ਕਿ ਇਸ  ਇਲਾਵਾ  ਦੂਸਰੇ ਵਿਦਿਆਰਥੀਆਂ ਅੰਦਰ ਵੀ  ਉਨ੍ਹਾਂ ਨੂੰ ਵੇਖਦੇ ਹੋਏ ਇਹ ਸਨਮਾਨ ਹਾਸਿਲ ਕਰਨ ਦੀ ਉਤਸੁਕਤਾ ਪੈਦਾ ਹੋਵੇਗੀ ਜੋ ਕਿ ਕਿ ਵਿਕਾਸ ਦੀ ਨਿਸ਼ਾਨੀ ਹੈ ।ਇਸ ਗਰੈਜੂਏਸ਼ਨ ਸ਼ੈਰਾਮਨੀ ਦੌਰਾਨ ਵਿਦਿਆਰਥੀਆਂ ਵੱਲੋਂ ਸੰਗੀਤ ਅਤੇ ਨਾਚ-ਗਾਣਿਆ ਨਾਲ ਮਾਹੌਲ ਹੋਰ ਰੰਗੀਨ ਬਣਾ ਦਿੱਤਾ। ਇਸ ਦੇ ਨਾਲ ਹੀ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਗੁੱਡ ਲੱਕ ਭਾਸ਼ਣ ਦਿੰਦੇ ਹੋਏ ਸਾਰਿਆਂ ਦੇ ਉੱਜਲ ਭਵਿਖ ਦੀ ਕਾਮਨਾ ਕੀਤੀ।