5 Dariya News

ਰਤਨ ਗਰੁੱਪ 'ਚ ਰਾਸ਼ਟਰੀ ਪੱਧਰ ਦੇ ਐਮ ਐਲ ਟੀ ਦਾਖਲਾ ਟੈੱਸਟ ਦਾ ਆਯੋਜਨ, 1250 ਵਿਦਿਆਰਥੀਆਂ ਨੇ ਦਿਤਾ ਪੇਪਰ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Mar-2017

ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ, ਫ਼ਰੀਦਕੋਟ ਵੱਲੋਂ ਰਤਨ ਗਰੁੱਪ ਆਫ਼ ਇੰਸਟਿਚਿਊਸ਼ਨਜ਼ ਵਿਚ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਲਈ ਰਾਸ਼ਟਰੀ ਪੱਧਰ ਦੇ ਦਾਖਲਾ ਟੈੱਸਟ ਦਾ ਆਯੋਜਨ ਕੀਤਾ ਗਿਆ। ਇਸ ਟੈੱਸਟ ਵਿਚ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ 1250 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੇ ਪੇਪਰ ਸਬੰਧੀ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਬਿਹਤਰੀਨ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਪੇਪਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ  ਡਾ. ਰਾਜ ਬਹਾਦਰ ਅਤੇ ਰਜਿਸਟਰਾਰ ਡਾ. ਐੱਸ ਪੀ ਸਿੰਘ ਇਸ ਟੈੱਸਟ ਲਈ ਰਤਨ ਗਰੁੱਪ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਮੈਨੇਜਮੈਂਟ ਦਾ ਧੰਨਵਾਦ ਕੀਤਾ।ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਮੈਨੇਜਮੈਂਟ ਵੱਲੋਂ ਪੇਪਰ ਦੌਰਾਨ ਕਿਸੇ ਤਰਾਂ ਵੀ ਮੁਸ਼ਕਿਲ ਤੋਂ ਬਚਣ ਲਈ ਪਾਵਰ ਬੈਕ-ਅਪ, ਪੀਣ ਦੇ ਪਾਣੀ ਦੇ ਪ੍ਰਬੰਧ ਅਤੇ ਹੋਰ ਢੁਕਵੇਂ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਵਿਦਿਆਰਥੀਆਂ ਦੇ ਪੇਪਰ ਦੌਰਾਨ ਵਿਚ ਕੋਈ ਅੜਚਣ ਨਾ ਆਵੇ। ਜਦ ਕਿ ਪੁਲਿਸ ਦਾ ਵੀ ਸਖ਼ਤ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਇਲਾਵਾ ਕਿਸੇ ਵੀ ਉਮੀਦਵਾਰ ਨੂੰ ਸੈਂਟਰ ਵਿਚ ਪੈੱਨ, ਘੜੀ ਜਾਂ ਕਿਸੇ ਵੀ ਤਰਾਂ ਦੀ ਕੋਈ ਵਸਤੂ ਲਿਜਾਉਣ ਦੀ ਮਨਾਹੀ ਰੱਖੀ ਗਈ। ਵਿਦਿਆਰਥੀਆਂ ਨੂੰ ਪੈੱਨ ਵੀ ਸਟਾਫ਼ ਵੱਲੋਂ ਮੁਹਾਈਆਂ ਕਰਵਾਏ ਗਏ।ਇਸ ਦੇ ਇਲਾਵਾ ਕਿਸੇ ਵੀ ਤਰਾਂ ਦੀ ਧੋਖੇਬਾਜ਼ੀ ਤੋਂ ਬਚਣ ਲਈ  ਉਮੀਦਵਾਰਾਂ ਦੀ ਦੋਹਰੀ ਪੜਤਾਲ ਕੀਤੀ ਗਈ। ਚੇਅਰਮੈਨ ਅਗਰਵਾਲ ਅਨੁਸਾਰ  ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਅੱਜ ਭਾਰੀ ਮੰਗ ਹੈ ਜਿਸ ਕਾਰਨ ਨੌਜਵਾਨਾਂ ਵਿਚ ਇਨ੍ਹਾਂ ਕੋਰਸਾਂ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।