5 Dariya News

ਖ਼ਾਬੜਾਂ ਕੱਬਡੀ ਕੱਪ ਦਾ ਸ਼ਾਨੋ ਸ਼ੌਕਤ ਨਾਲ ਸ਼ੁਰੂ

5 Dariya News (ਜਸਪ੍ਰੀਤ ਜੱਸੀ)

ਕੁਰਾਲੀ 24-Mar-2017

ਨੇੜਲੇ ਪਿੰਡ ਖ਼ਾਬੜਾਂ ਵਿਖੇ ਬਾਬਾ ਹਸਤ ਲਾਲ ਦੇ ਅਸ਼ੀਰਵਾਦ ਸਦਕਾ ਯੁਵਕ ਸੇਵਾਵਾਂ ਕਲੱਬ ਵੱਲੋਂ ਨਗਰ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਚੌਥਾ ਦੋ ਰੋਜ਼ਾ ਕਬੱਡੀ ਕੱਪ ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ।ਟੂਰਨਾਮੈਂਟ ਦਾ ਉਦਘਾਟਨ ਯੂਥ ਕਾਂਗਰਸੀ ਆਗੂ ਸੇਵਕ ਢਿੱਲੋਂ ਬਠਿੰਡਾ ਅਤੇ ਸਰਪੰਚ ਕੁਲਦੀਪ ਕੌਰ ਖ਼ਾਬੜਾਂ ਵੱਲੋਂ ਸਾਂਝ ਤੌਰ 'ਤੇ ਕੀਤਾ ਗਿਆ । ਖੇਡ ਮੇਲੇ ਦੇ ਪਹਿਲੇ ਦਿਨ ਹੋਏ ਵੱਖ ਵੱਖ ਭਾਰ ਵਰਗਾਂ ਦੇ ਮੁਕਾਬਲਿਆਂ ਵਿਚ 37 ਕਿਲੋ ਭਾਰ ਵਰਗ ਵਿਚ ਸੁਹਾਣਾ ਨੇ ਪਹਿਲਾ ਅਤੇ ਫਰੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, 47 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿਚ ਖੀਰਨੀਆਂ ਨੂੰ ਪਹਿਲਾਂ ਤੇ ਬਾਬਾ ਮਸਤ ਰਾਮ ਕਲੱਬ ਖੀਰਨੀਆ ਨੇ ਦੂਸਰਾ ਸਥਾਨ ਮਿਲਿਆ, ਜਦਕਿ 52 ਕਿਲੋ ਭਾਰ ਵਰਗ ਦੇ ਫਸਵੇਂ ਮੁਕਾਬਲੇ ਦੇਰ ਸ਼ਾਮ ਤੱਕ ਜਾਰੀ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਹਰ ਸਿੰਘ ਖ਼ਾਬੜਾਂ ਅਤੇ ਲਖਬੀਰ ਸਿੰਘ ਖ਼ਾਬੜਾਂ ਨੇ ਦੱਸਿਆ ਕਿ ਕੱਲ੍ਹ ਹੋਣ ਵਾਲੇ ਇਕ ਪਿੰਡ ਓਪਨ ਦੇ ਕਬੱਡੀ ਕੇ ਮੁਕਾਬਲਿਆਂ ਵਿਚ ਜੇਤੂ ਟੀਮ ਨੂੰ ਪੈਂਤੀ ਹਜ਼ਾਰ ਰੁਪਏ, ਉੱਪ ਜੇਤੁ ਨੂੰ ਪੱਚੀ ਹਜ਼ਾਰ ਨਕਦ ਅਤੇ ਟਰਾਫੀ ਨਾਲ ਮੁਖ ਮਹਿਮਾਨ ਦਵਿੰਦਰ ਸਿੰਘ ਬਾਜਵਾ ਅਤੇ ਨਰਿੰਦਰ ਸਿੰਘ ਕੰਗ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਕਬੱਡੀ ਕੱਪ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਪਹਿਲੇ ਦਿਨ ਦੀਆਂ ਜੇਤੂ ਟੀਮਾਂ ਨੂੰ ਬਿੱਟੂ  ਬਾਜਵਾ ਅਤੇ ਬਲਵਿੰਦਰ ਸਿੰਘ ਚੱਕਲਾਂ ਨੇ ਇਨਾਮ ਵੰਡੇ। ਪਹਿਲੇ ਦਿਨ ਦੇ ਹੋਏ ਵੱਖ ਵੱਖ ਕਬੱਡੀ ਮੁਕਾਬਲਿਆਂ ਦੀ ਕੁਮੈਂਟਰੀ ਕੁਲਬੀਰ ਸਿੰਘ ਸਮਰੌਲੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ।  ਇਸ ਮੌਕੇ ਖੇਡ ਪ੍ਰਮੋਟਰ ਕੁਲਦੀਪ ਸਿੰਘ ਪਥਰੇੜੀ ਜੱਟਾਂ, ਪ੍ਰਧਾਨ ਸੁਖਜੀਤ ਸਿੰਘ, ਮਨਪ੍ਰੀਤ ਸਿੰਘ ਸੋਨੀ ਮੀਤ ਪ੍ਰਧਾਨ, ਗੁਰਨੇਕ ਸਿੰਘ, ਦਰਸ਼ਨ ਸਿੰਘ ਸੋਲਖੀਆਂ, ਮਾਸਟਰ ਗੁਰਪ੍ਰੀਤ ਸਿੰਘ, ਮਾਸਟਰ ਗੁਰਿੰਦਰ ਸਿੰਘ ਗੋਗੀ,  ਜਸ਼ਨ, ਜਸਵੀਰ ਸਿੰਘ, ਜਸਵੰਤ ਸਿੰਘ, ਜਸਵੀਰ ਸਿੰਘ, ਗੁਰਮੇਲ ਸਿੰਘ, ਦਲਵੀਰ ਸਿੰਘ, ਜਸਵਿੰਦਰ ਸਿੰਘ, ਜਸਵਿੰਦਰ ਸਿੰਘ, ਰਮਨਦੀਪ ਸਿੰਘ, ਪਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ।