5 Dariya News

ਸਰਕਾਰੀ ਅਧਿਆਪਕਾਂ ਦੀ ਪਾਣੀ ਬੱਚਤ ਮੁਹਿੰਮ ਰਹੀ ਸਫਲ

5 Dariya News (ਜਸਪ੍ਰੀਤ ਜੱਸੀ)

ਕੁਰਾਲੀ 24-Mar-2017

ਪਾਣੀ ਦੀ ਹੋ ਰਹੀ ਕਮੀ, ਵਧਦੇ ਪ੍ਰਦੂਸ਼ਣ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਤਿੰਨ ਅਧਿਆਪਕਾਂ ਵੱਲੋਂ ਇਸ ਸਬੰਧੀ ''ਵਿਸ਼ਵ ਧਰਤ ਦਿਵਸ'' 2016 ਤੋਂ ਲੈ ਕੇ ''ਵਿਸ਼ਵ ਜਲ ਦਿਵਸ'' 2017 ਤਕ ਸੋਸ਼ਲ ਮੀਡੀਆ ਰਾਂਹੀਂ ਪਾਣੀ ਬਚਾਓ ਸਬੰਧੀ ਇਕ ਮੁਹਿੰਮ ਚਲਾਈ ਗਈ ।ਜਿਸ ਦਾ ਵਿਸ਼ਵ ਜਲ ਦਿਵਸ ਮੌਕੇ ਸਫਲਤਾ ਪੂਰਵਕ ਸਮਾਪਤੀ ਸਮਾਰੋਹ ਕਰਵਾਇਆ ਗਿਆ। ਸ਼ਹਿਰ ਦੇ ਨਿਵਾਸੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਦੇ ਮਾਸਟਰ ਦੀਪਕ ਸ਼ਰਮਾ, ਲੈਕ. ਰਾਜਨ ਸ਼ਰਮਾ ਖੇੜੀ ਨੌਧ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਦੇ ਪੰਜਾਬੀ ਮਾਸਟਰ ਜਗਜੀਤ ਸਿੰਘ ਵੱਲੋਂ ਸਾਲ ਭਰ ਚਲਾਈ ਇਸ ਮੁਹਿੰਮ ਰਾਂਹੀਂ ਹਜਾਰਾਂ ਦੇ ਕਰੀਬ ਲੋਕਾਂ ਨੂੰ ਪਾਣੀ ਬੱਚਤ ਸਬੰਧੀ ਨਵੇਂ ਨਵਂ ਤਰੀਕੇ ਅਪਨਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ। ਇਸ ਮੌਕੇ ਜਗਜੀਤ ਸਿੰਘ, ਦੀਪਕ ਸ਼ਰਮਾ ਤੇ ਰਾਜਨ ਸ਼ਰਮਾ ਸਟੇਟ ਅਵਾਰਡੀ ਨੇ ਇਸ ਸਬੰਧੀ ਦੱਸਿਆ ਕਿ  ਬਹੁਤ ਸਾਰੇ ਲੋਕਾਂ ਨੇ ਇਸ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਪਾਣੀ ਬਚਾਉਣ ਦੇ ਉਪਰਾਲੇ ਸ਼ੁਰੂ ਕੀਤੇ ਹਨ ।ਸਰਕਾਰੀ ਅਧਿਆਪਕਾਂ ਵੱਲੋਂ ਚਲਾਈ ਇਸ ਮੁਹਿੰਮ ਨੂੰ ਸਰਕਾਰੀ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੇ  ਸਲਾਘਾਯੋਗ ਕਦਮ ਦਸਿਆ ਗਿਆ ।