5 Dariya News

ਸਲਾਨਾ ਮੇਲੇ ਤੇ ਲੰਗਰ ਲਗਾਇਆ

5 Dariya News (ਜਸਪ੍ਰੀਤ ਜੱਸੀ)

ਕੁਰਾਲੀ 24-Mar-2017

ਸਥਾਨਕ ਸ਼ਹਿਰ ਵਿਚ ਮਾਤਾ ਸੀਤਲਾ ਦੇ ਮੰਦਿਰ ਵਿਖੇ ਭਰਨ ਵਾਲੇ ਸਲਾਨਾ ਜੋੜ ਮੇਲੇ ਤੇ ਰਾਕੇਸ਼ ਬਠਲਾ ਅਤੇ ਸਤਨਾਮ ਸਿੰਘ ਚਾਚਾ ਦੀ ਅਗਵਾਈ ਵਿਚ ਲੰਗਰ ਲਗਾਇਆ ਗਿਆ। ਇਸ ਮੌਕੇ ਗਲਬਾਤ ਕਰਦਿਆਂ ਰਾਕੇਸ਼ ਬਠਲਾ ਵਾਟਿਕਾ ਫੈਸ਼ਨ ਵਾਲਿਆਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਤੇ ਸ਼ਹਿਰ ਵਿਚ ਦੂਰ ਦੁਰਾਡੇ ਤੋਂ ਆਉਣ ਵਾਲਿਆਂ ਸੰਗਤਾਂ ਲਈ ਲੰਗਰ ਲਗਾਇਆ ਗਿਆ ਜਿਸ ਵਿਚ ਮੇਨ ਬਜ਼ਾਰ ਦੇ ਸਮੁੱਚੇ ਦੁਕਾਨਦਾਰਾਂ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਮੋਹਨ ਸਿੰਘ, ਗੋਪਾਲ ਕੁਰਾਲੀ ਆਦਿ ਸੇਵਾਦਾਰ ਹਾਜ਼ਰ ਸਨ।