5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਹੁਨਰਮੰਦ ਜ਼ਿੰਦਗੀ ਅਤੇ ਭਾਵਨਾਤਮਕ ਸੋਚ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

ਅਧਿਆਪਕਾਂ ਨੂੰ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਸਕਾਰਾਤਮਿਕ ਅਤੇ ਪ੍ਰਗਤੀਸ਼ੀਲ ਸੋਚ ਅਪਣਾਉਣ ਦੇ ਤਰੀਕੇ ਦੱਸੇ

5 Dariya News

ਐਸ.ਏ.ਐਸ. ਨਗਰ (ਮੁਹਾਲੀ) 23-Mar-2017

ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਅਧਿਆਪਕਾਂ ਨਾਲ ਹੁਨਰਮੰਦ ਜ਼ਿੰਦਗੀ ਅਤੇ ਭਾਵਨਾਤਮਕ ਸੋਚ ਨਾਲ ਜਿਊਣ ਦੇ ਤਰੀਕਿਆਂ ਸਬੰਧੀ ਵਿਚਾਰ ਸਾਂਝੇ ਕੀਤੇ ਗਏ।ਇਸ ਮੌਕੇ ਤੇ ਆਈ ਏ ਐੱਸ ਅਫ਼ਸਰ, ਲੇਖਕ ਅਤੇ ਪ੍ਰੇਰਕ ਬੁਲਾਰੇ ਵਿਵੇਕ ਅਤੇ ਅਤੇ ਡੀ ਏ ਵੀ ਕਾਲਜ ਦੇ ਇਸਟੈਂਟ ਪ੍ਰੋਫੈਸਰ ਸਿਮਰਨ ਜੈਦਕਾ ਨੇ ਅਧਿਆਪਕਾਂ ਨਾਲ ਇਸ ਅਹਿਮ ਵਿਸ਼ੇ ਤੇ ਨੁਕਤੇ ਸਾਂਝੇ ਕੀਤੇ ਗਏ।ਇਸ  ਮੌਕੇ ਤੇ ਆਈ ਏ ਐੱਸ ਵਿਵੇਕ ਅੱਤਰੇ ਨੇ ਹਾਜ਼ਰ ਅਧਿਆਪਕਾਂ ਨਾਲ ਬਹੁਤ ਸਾਰੀਆਂ ਪ੍ਰੇਰਣਾਦਾਇਕ ਕਹਾਣੀਆਂ ਰਾਹੀਂ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਸਫਲ ਜੀਵਨ ਜਾਂਚ ਦੇ ਤਰੀਕੇ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਅਧਿਆਪਕਾਂ ਨਾਲ ਆਪਣੀ ਊਰਜਾ ਅਤੇ ਕੁਦਰਤੀ ਗੁਣਾਂ ਦੀ ਸਹੀ ਵਰਤੋਂ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਉਸ ਦੀ ਬਿਹਤਰੀਨ ਵਰਤੋਂ, ਦੂਜਿਆਂ ਲਈ ਪ੍ਰੇਰਨਾ ਸ੍ਰੋਤ ਬਣਨ, ਅਖੰਡਤਾ ਅਤੇ ਇਮਾਨਦਾਰੀ ਦੀ ਮਹੱਤਤਾ, ਜੀਵਨ ਵਿਚ ਹਮਦਰਦੀ ਅਤੇ ਸਕਾਰਾਤਮਿਕ ਸੋਚ ਜਿਹੇ ਵਿਸ਼ਿਆਂ ਤੇ ਜਾਣਕਾਰੀ ਸਾਂਝੀ ਕੀਤੀ। ਪ੍ਰੋ ਸਿਮਰਨ ਵੈਦਿਕਾ ਨੇ ਅਧਿਆਪਕਾਂ ਨਾਲ ਅਕੈਡਮਿਕ ਸਿੱਖਿਆਂ ਦੇ ਨਾਲ ਇਕ ਬੱਚੇ ਦੇ ਵਿਚਲੇ ਗੁਣਾਂ ਨੂੰ ਸਮਝਣ ਅਤੇ ਬਿਹਤਰੀਨ ਨਤੀਜੇ ਹਾਸਿਲ ਕਰਨ ਦੇ ਕਈ ਗੁਰ ਸਾਂਝੇ ਕੀਤੇ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਬਿਹਤਰੀਨ ਅਤੇ ਸੰਤੁਲਿਤ ਜ਼ਿੰਦਗੀ ਜਿਊਣ ਲਈ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਇਕ ਅਧਿਆਪਕ ਨੂੰ ਸਕਾਰਤਾਮ ਸੋਚ ਦੇ ਨਾਲ ਨਾਲ ਦੂਰ ਅੰਦੇਸ਼ੀ ਅਤੇ ਵਿਕਸਿਤ ਸੋਚ ਦਾ ਮਾਲਕ ਹੋਣਾ ਵੀ ਜ਼ਰੂਰੀ ਹੈ। ਪ੍ਰਿੰਸੀਪਲ ਘੁੰਮਣ ਅਨੁਸਾਰ ਜੇਕਰ ਇਕ ਅਧਿਆਪਕ ਅੰਦਰ ਨਕਾਰਾਤਮਿਕ ਸੋਚ ਹੋਵੇਗੀ ਤਾਂ ਉਹ ਨਾ ਸਿਰਫ਼ ਆਪਣੀ ਤਰੱਕੀ ਦੇ ਰਾਹ ਵਿਚ ਰੋੜੇ ਅਟਕਾ ਲੈਦਾ ਹੈ ਬਲਕਿ ਦੇਸ਼ ਦੇ ਭਵਿਖ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਵੀ ਧੋਖਾ ਕਰਦਾ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਇਸ ਸੈਮੀਨਾਰ ਬਹੁਤ ਸਫਲ ਰਿਹਾ ਜਿਸ ਵਿਚ ਨਵੇਕਲੀਆਂ ਗੱਲਾਂ ਸਾਹਮਣੇ ਆਈਆਂ। ਇਸ ਮੌਕੇ ਤੇ ਅਧਿਆਪਕਾਂ ਨੇ ਵੀ ਮਾਹਿਰਾਂ ਤੋਂ ਜਗਿਆਸਾ ਪੂਰਕ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਬਹਿਰਤਰੀਨ ਤਰੀਕੇ ਨਾਲ ਦਿਤਾ।