5 Dariya News

ਕੈਪਟਨ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਟੋਲ ਟੈਕਸ ਤੇ ਛੋਟ ਦੇਣ ਦੀ ਸਲਾਘਾ

5 Dariya News (ਰਜਨੀਕਾਂਤ ਗਰੋਵਰ)

ਮਾਜਰੀ 19-Mar-2017

ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਣੀ ਕਾਂਗਰਸ ਸਰਕਾਰ ਦੀ ਕੈਬਨਿਟ ਵੱਲੋਂ ਪਹਿਲੀ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਟੋਲ ਟੈਕਸ ਤੋਂ ਛੋਟ ਦੇਣ ਦੇ ਉਪਰਾਲੇ ਦੀ ਨਿਊ ਚੰਡੀਗੜ੍ਹ ਪ੍ਰੈਸ ਕੱਲਬ ਦੇ ਅਹੁਦੇਦਾਰਾਂ ਨੇ ਸਲਾਘਾ ਕੀਤੀ। ਇਸ ਮੌਕੇ ਨਿਊ ਚੰਡੀਗੜ੍ਹ ਪ੍ਰੈਸ ਕੱਲਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਚੇਅਰਮੈਨ ਰਵਿੰਦਰ ਸਿੰਘ ਵਜੀਦਪੁਰ, ਸਰਪ੍ਰਸਤ ਰਣਜੀਤ ਸਿੰਘ ਕਾਕਾ, ਖਜਾਨਚੀ ਦਿਲਬਰ ਖੈਰਪੁਰ, ਜਨਰਲ ਸਕੱਤਰ ਜੇ.ਕੇ ਬੱਤਾ, ਪ੍ਰੈਸ ਸਕੱਤਰ ਨੇਹਾ ਵਰਮਾ, ਸਕੱਤਰ ਰਵਿੰਦਰ ਸੈਣੀ ਸਮੇਤ ਕੱਲਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਦਾ ਸਵਾਗਤ ਕੀਤਾ। ਪ੍ਰਧਾਨ ਸੁਖਵਿੰਦਰ ਸਿੰਘ ਸਿੰਘ ਸੁੱਖੀ ਨੇ ਕਿਹਾ ਕਿ ਹਰ ਵੇਲੇ ਲੋਕਾਂ ਵਿਚ ਵਿਚਰਨ ਵਾਲੇ ਪੱਤਰਕਾਰ ਵਰਗ ਨੂੰ ਟੋਲ ਟੈਕਸ ਤੇ ਛੋਟ ਦੇਣ ਸਮੇਤ ਪੱਤਰਕਾਰਾਂ ਦੇਰ ਪੱਖ ਵਿਚ ਕਈ ਅਹਿਮ ਫੇਸ਼ਲੇ ਲਏ ਜਿਸ ਦਾ ਪੱਤਰਕਾਰ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪੱਤਰਕਾਰ ਵਰਗ ਨੂੰ ਜੋ ਮਾਨਤਾ ਪ੍ਰਾਪਤ ਹਨ ਸੁਵਿਧਾਵਾਂ ਦੇਣ ਨਾਲ ਪੱਤਰਕਾਰ ਵਰਗ ਦੀਆਂ ਜਿੰਮੇਵਾਰੀਆਂ ਵੀ ਵਧੀਆ ਹਨ। ਸੁਖਵਿੰਦਰ ਸਿੰਘ ਸੁੱਖੀ ਨੇ ਪੱਤਰਕਾਰ ਭਾਈਚਾਰੇ ਨੂੰ ਨਿਰਪੱਖ ਅਤੇ ਲੋਕ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਉਜਾਗਰ ਕਰਨ ਦੀ ਅਪੀਲ ਕੀਤੀ।