5 Dariya News

ਉਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਲਿਟਲ ਆਈਡਲ ਮੁਕਾਬਲਿਆਂ ਦਾ ਆਯੋਜਨ

ਟ੍ਰਾਈ ਸਿਟੀ ਦੇ ਵਿਦਿਆਰਥੀਆਂ ਨੇ ਵੱਖ ਵੱਖ ਈਵੈਂਟ ਵਿਚ ਲਿਆ ਹਿੱਸਾ, ਪਲਕ ਸ਼ਰਮਾ ਅਤੇ ਰਾਘਵ ਦੇ ਸਿਰ ਸੱਜਿਆਂ ਗਾਇਕੀ ਅਤੇ ਡਾਂਸ ਨਾਇਕ ਦਾ ਤਾਜ

5 Dariya News

ਐਸ.ਏ.ਐਸ. ਨਗਰ (ਮੁਹਾਲੀ) 15-Mar-2017

ਉਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਟ੍ਰਾਈ ਸਿਟੀ ਦੇ ਬੱਚਿਆਂ ਵਿਚਲੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਕੈਂਪਸ ਵਿਚ ਲਿਟਲ ਆਈਡੀਅਲ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨਾ ਮੁਕਾਬਲਿਆਂ ਵਿਚ 3 ਤੋਂ 7 ਸਾਲ ਤੱਕ 400 ਦੇ ਕਰੀਬ ਬੱਚਿਆਂ ਨੇ ਗੀਤ ਗਾਉਣ, ਐਕਟਿੰਗ, ਡਾਂਸ, ਸਾਜ ਵਜਾਉਣਾ ਅਤੇ ਕਵਿਤਾਵਾਂ ਦੇ ਉਚਾਰਣ ਸਮੇਤ ਹੋਰ ਕਈ ਮੁਕਾਬਲਿਆਂ ਵਿਚ ਹਿੱਸਾ ਲੈਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।ਇਨ੍ਹਾਂ  ਪ੍ਰਤਿਭਾ ਖੋਜ ਮੁਕਾਬਲਿਆਂ ਦੌਰਾਨ ਬੱਚਿਆਂ ਦੀ ਉਮਰ ਅਨੁਸਾਰ ਵਰਗ ਵੰਡ ਕਰਨ ਉਪਰੰਤ ਉਨ੍ਹਾਂ ਵਿਚ ਮੁਕਾਬਲੇ ਕਰਵਾਏ ਗਏ।ਵੱਖ ਵੱਖ ਈਵੈਂਟ ਵਿਚੋਂ ਵਿਚਰਦੇ ਹੋਏ ਅਖੀਰ ਵਿਚ 100 ਦੇ ਕਰੀਬ ਵਿਦਿਆਰਥੀ ਫਾਈਨਲ ਵਿਚ ਪਹੁੰਚੇ।ਇਸ ਮੌਕੇ ਤੇ ਮਸ਼ਹੂਰ ਕਲਾਕਾਰ ਅਤੇ ਥੀਏਟਰ ਕਲਾਕਾਰ ਅੰਜਲੀ ਸਿੰਘ ਨੇ ਹਿੱਸਾ ਲੈਦੇ ਹੋਏ ਆਪਣੀ ਤਜਰਬੇਕਾਰ ਨਜ਼ਰ ਰਾਹੀਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਚੋਣ ਕੀਤੀ।ਇਸ ਦੌਰਾਨ ਛੋਟੇ ਬੱਚਿਆਂ ਵੱਲੋਂ ਕੀਤੀ ਪੇਸ਼ਕਾਰੀ ਜਿੱਥੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੀ ਗਈ ਉੱਥੇ ਹੀ ਕੁੱਝ ਛੋਟੇ ਕਲਾਕਾਰਾਂ ਦੀ ਪ੍ਰਤਿਭਾ ਵੇਖਕੇ ਜੱਜ ਵੀ ਤਾਲੀਆਂ ਵਜਾਉਦੇਂ ਵਿਖੇ।ਇਹਨਾਂ ਮੁਕਾਬਲਿਆਂ ਲਈ  ਮਾਹਿਰਾਂ ਦੇ ਜੱਜਮੈਂਟ ਪੈਨਲ ਵੱਲੋਂ ਦਿਤੀ ਜੱਜਮੈਂਟ ਤੋਂ ਬਾਅਦ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ । 

ਇਨ੍ਹਾਂ ਮੁਕਾਬਲਿਆਂ ਦੇ ਦੌਰਾਨ ਜਿੱਥੇ ਵਿਦਿਆਰਥੀਆਂ ਦੀ  ਵਧੀਆਂ ਕਾਰਗੁਜ਼ਾਰੀ ਉੱਭਰ ਕੇ ਸਾਹਮਣੇ ਆਈ ਉੱਥੇ ਹੀ ਉਨ੍ਹਾਂ ਅੰਦਰ ਆਤਮ ਵਿਸ਼ਵਾਸ 'ਚ ਵਾਧਾ ਹੋਇਆ।ਅਖੀਰ ਵਿਚ ਸਖ਼ਤ ਮੁਕਾਬਲੇ ਤੋਂ ਬਾਅਦ ਗੀਤ ਗਾਉਣ ਵਿਚ ਪਲਕ ਸ਼ਰਮਾ ਨੇ ਪਹਿਲਾਂ ਅਤੇ ਰਾਘਵ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਡਾਂਸ ਕੈਟਾਗਰੀ ਵਿਚ ਅਦਿਤੀ ਜੱਗੀ ਅਤੇ ਸਹਿਜਲੀਨ ਕੌਰ ਨੇ ਕ੍ਰਮਵਾਰ ਪਹਿਲਾਂ ਅਤੇ ਦੂਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ  ਉੱਚੇ  ਮਿਆਰ ਵਾਲੀ ਅਤੀ ਆਧੁਨਿਕ ਸਕੂਲ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਸਹਿ ਵਿੱਦਿਅਕ ਗਤੀਵਿਧੀਆਂ ਲਈ ਮੋਹਰੀ  ਉਰਕੇਜ਼ ਇੰਟਰਨੈਸ਼ਨਲ ਸਕੂਲ  ਵੱਲੋਂ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਵਧਾਉਣ, ਉਨ੍ਹਾਂ ਦਾ ਨਜ਼ਰੀਆ ਸਕਾਰਾ ਤਮਕ ਬਣਾਉਣ, ਉਨ੍ਹਾਂ ਦੀਆਂ ਕਲਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤੀ ਪ੍ਰਤਿਭਾ ਨੂੰ ਖੋਜਣਾ ਹੀ ਇਸ ਟੇਲੈਂਟ ਸਰਚ ਮੁਕਾਬਲੇ ਦਾ ਮੁੱਖ ਮਨੋਰਥ ਸੀ, ਜੋ ਕਿ ਪੂਰੀ ਤਰਾਂ ਕਾਮਯਾਬ ਰਿਹਾ । ਉਨ੍ਹਾਂ ਅੱਗੇ ਕਿਹਾ ਕਿ  ਅੱਜ ਦੇ ਮੁਕਾਬਲੇ ਦੌਰ ਵਿਚ ਪੜਾਈ ਬਿਹਤਰੀ ਸਿੱਖਿਆਂ ਦੇ ਨਾਲ ਨਾਲ ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੈ ਅਤੇ ਅਜਿਹੇ ਮੁਕਾਬਲੇ ਉਸ ਆਤਮ ਵਿਸ਼ਵਾਸ ਨੂੰ ਜਗਾਉਣ ਲਈ ਸੰਜੀਵਨੀ ਬੂਟੀ ਦਾ ਕੰਮ ਕਰਦੇ ਹਨ।