ਰਤਨ ਗਰੁੱਪ 'ਚ ਧੂਮਧਾਮ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ, ਵਿਦਿਆਰਥਣਾਂ ਨੇ ਗੁਲਾਲ ਨਾਲ ਖੇਡੀ ਹੋਲੀ
5 Dariya News
ਐਸ.ਏ.ਐਸ. ਨਗਰ (ਮੁਹਾਲੀ) 14-Mar-2017
ਰਤਨ ਗਰੁੱਪ ਆਫ਼ ਇੰਸਟਿਚਿਊਸ਼ਨਜ਼, ਸੁਹਾਣਾ ਵਿਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਕੈਂਪਸ ਦੇ ਵਿਹੜੇ ਵਿਚ ਵਿਦਿਆਰਥਣਾਂ ਨੇ ਸੁੱਕੇ ਰੰਗਾਂ ਨਾਲ ਇਕ ਦੂਜੇ ਤੇ ਗੁਲਾਲ ਸੁੱਟਦੇ ਹੋਏ ਰੰਗਾਂ ਦੇ ਇਸ ਦਿਹਾੜੇ ਦਾ ਆਨੰਦ ਮਾਣਿਆ।ਇਸ ਮੌਕੇ ਤੇ ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਨੇ ਸਭ ਨੂੰ ਹੋਲੀ ਦੇ ਦਿਹਾੜੇ ਦੀ ਵਧਾਈ ਦਿੰਦੇ ਹੋਏ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਚੇਅਰਮੈਨ ਅਗਰਵਾਲ ਨੇ ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਹੋਲੀ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਖ਼ੁਸ਼ੀਆਂ ਅਤੇ ਮਨੋਰੰਜਨ ਦੇ ਇਸ ਤਿਉਹਾਰ ਨੂੰ ਬਿਹਤਰੀਨ ਤਰੀਕੇ ਨਾਲ ਮਨਾਉਦੇਂ ਹੋਏ ਸਾਨੂੰ ਸਭ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ। ਚੇਅਰਮੈਨ ਅਗਰਵਾਲ ਨੇ ਸਮੇਂ ਦੇ ਬਦਲਾਓ ਅਨੁਸਾਰ ਇਸ ਪਵਿੱਤਰ ਤਿਉਹਾਰ ਵਿਚ ਨਸ਼ਾ ਅਤੇ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਤੇ ਚਰਚਾ ਕਰਦੇ ਹੋਏ ਹੋਲੀ ਭਾਈਚਾਰਕ ਸਾਂਝ ਨਾਲ ਮਨਾਉਣ ਦੀ ਪ੍ਰੇਰਨਾ ਦਿਤੀ।