5 Dariya News

ਕਾਂਗਰਸ ਪਾਰਟੀ ਦੀ ਜਿੱਤ, ਲਖਵਿੰਦਰ ਕੌਰ ਗਰਚਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਵੰਡੇ ਲੱਡੂ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਫੜੇਗਾ ਤਰੱਕੀ ਦੀ ਰਾਹ : ਲਖਵਿੰਦਰ ਕੌਰ ਗਰਚਾ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 14-Mar-2017

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਲਖਵਿੰਦਰ ਕੌਰ ਗਰਚਾ ਦੀ ਅਗਵਾਈ ਵਿੱਚ ਕੁਰਾਲੀ ਦੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦੀ ਵਿਧਾਨ ਸਭਾ ਚੋਣਾਂ ਵਿੱਚ 77 ਸੀਟਾਂ ਤੇ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਮਨਾਈ। ਇਸ ਮੌਕੇ ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਨਗਰ ਕੌਂਸਲ ਕੁਰਾਲੀ, ਵਿਪਨ ਕੁਮਾਰ ਸਾਬਕਾ ਕੌਂਸਲਰ, ਪ੍ਰਮੋਦ ਜੋਸ਼ੀ, ਲੱਕੀ ਕਲਸੀ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਮੋਹਾਲੀ, ਵਿੱਕੀ ਚਨਾਲੋਂ, ਰਾਜੇਸ਼ ਰਾਠੌਰ ਜਨਰਲ ਸਕੱਤਰ, ਨਰਿੰਦਰ ਸਿੰਘ ਪਡਿਆਲਾ, ਜੌਨੀ ਨਿਹੋਲਕਾ, ਰਾਜਿੰਦਰ ਸਿੰਘ ਬਰੌਲੀ, ਹਰਪਾਲ ਸਿੰਘ, ਬਲਵਿੰਦਰ ਸਿੰਘ ਬਰੌਲੀ, ਕੁਲਦੀਪ ਸਿੰਘ, ਹਨੀ ਕਲਸੀ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ। ਇਸ ਮੌਕੇ ਲਖਵਿੰਦਰ ਕੌਰ ਗਰਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ ਦਸ ਸਾਲਾਂ ਦੇ ਕਾਰਜਕਾਲ ਵਿੱਚ ਪੰਜਾਬ ਵਿਕਾਸ ਪੱਖੋਂ ਕਾਫ਼ੀ ਜ਼ਿਆਦਾ ਪਛੜ ਚੁੱਕਾ ਹੈ। ਲੋਕ ਭਲਾਈ ਸਕੀਮਾਂ ਦੇ ਨਾਂ 'ਤੇ ਕਰੋੜਾਂ ਰੁਪਇਆ ਪਾਣੀ ਵਾਂਗ ਵਹਾਇਆ ਗਿਆ ਪ੍ਰੰਤੂ ਇਨ੍ਹਾਂ ਸਕੀਮਾਂ ਦੇ ਵਧੇਰੇ ਕਰਕੇ ਅਸਲੀ ਹੱਕਦਾਰਾਂ ਨੂੰ ਲਾਭ ਨਹੀਂ ਮਿਲੇ। ਸਰਕਾਰ ਨੇ ਚੋਣ ਵਰ੍ਹੇ ਵਿੱਚ ਅੱਧੀਆਂ ਅਧੂਰੀਆਂ ਇਮਾਰਤਾਂ ਦੇ  ਉਦਘਾਟਨ ਕਰਕੇ ਪੰਜਾਬ ਦੇ ਲੋਕਾਂ ਦਾ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਆਪਣੀ ਸਰਕਾਰ ਦੇ ਕਾਰਜਕਾਲ ਵਿੱਚ ਕੀਤੇ ਕੰਮਾਂ ਨੂੰ ਚੇਤੇ ਕਰਦਿਆਂ ਅਕਾਲੀ-ਭਾਜਪਾ ਅਤੇ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਿੱਤੀ। ਗਰਚਾ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਹੀ ਪੰਜਾਬ ਦਾ ਵਿਕਾਸ ਹੋਵੇਗਾ ਅਤੇ ਪੰਜਾਬ ਕੈਪਟਨ ਦੀ ਅਗਵਾਈ ਵਿੱਚ ਤੇਜ਼ੀ ਨਾਲ ਤਰੱਕੀ ਕਰੇਗਾ।