5 Dariya News

ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੁਦਰਤੀ ਰੰਗਾਂ ਨਾਲ ਮਨਾਈ ਹੋਲੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 12-Mar-2017

ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ ੭੦  ਵਿਖੇ ਪੂਰਾ ਦਿਨ ਖੁਸ਼ੀ, ਹਰਸ਼ੋ-ਉਲਹਾਸ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਤਿਊਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ।ਇਸ ਦੌਰਾਨ ਸਮੂਹ ਵਿਦਿਆਰਥੀਆਂ ਵਲੋਂ ਪੂਰਾ ਹਫਤਾ ਰੋਜ਼ਾਨਾ ਵੱਖ-ਵੱਖ ਰੰਗ ਦੀਆਂ ਪੋਸ਼ਾਕਾਂ ਪਹਿਨੀਆਂ ਗਈਆਂ ਤਾਂ ਜੋ ਉਹ ਰੰਗਾਂ ਦੀ ਪਛਾਣ ਕਰ ਸਕਣ।ਇਸ ਮੌਕੇ ਤੇ ਛੋਟੇ-ਛੋਟੇ ਬੱਚਿਆਂ ਵਲੋਂ ਹੋਲੀ ਦੀ ਗਾਣੇਆਂ ਤੇ ਡਾਂਸ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਸਮੂਹ ਵਿਦਿਆਰਥੀਆਂ ਨੂੰ ਪ੍ਰਹਲਾਦ ਅਤੇ ਹੋਲਿਕਾ ਬਾਰੇ ਵੀ ਅਧਿਆਪਕਾਂ ਵਲੋਂ ਜਾਣੂ ਕਰਵਾਇਆ ਗਿਆ, ਇਸ ਦੇ ਇਲਾਵਾ ਵਿਦਿਆਰਥੀਆਂ ਨੂੰ ਕੁਦਰਤੀ ਰੰਗਾਂ ਤੇ ਕੈਮੀਕਲ ਵਾਲੇ ਰੰਗਾਂ ਬਾਰੇ ਵੀ ਜਾਣੂ ਕਰਵਾਇਆ ਗਿਆ । ਸੀਨੀਅਰ ਵਿਦਿਆਰਥੀਆਂ ਨੇ ਢੋਲ ਦੀ ਥਾਪ ਤੇ ਡਾਂਸ ਕੀਤਾ। ਸਮੂਹ ਵਿਦਿਆਰਥੀਆਂ ਵਿਚ ਕੁਦਰਤੀ ਰੰਗ ਵੰਡੇ ਗਏ ਜਦ ਕਿ ਸਮੂਹ ਵਿਦਿਆਰਥੀਆਂ ਨੂੰ ਪਾਣੀ ਦੀ ਬੱਚਤ ਕਰਨ ਅਤੇ ਸੁੱਕੀ ਹੋਲੀ ਖੇਡਣ ਦਾ ਸੁਨੇਹਾ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਜੇ ਐਸ ਕੇਸਰ ਨੇ ਕਿਹਾ ਕਿ ਹੋਲੀ ਦੇ ਦਿਨ ਪਾਣੀ ਦੀ ਬੇਪਰਵਾਹ ਵਰਤੋਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਜਦ ਕਿ ਹੋਲੀ ਸੁੱਕੇ ਰੰਗਾਂ ਨਾਲ ਖੇਡਣੀ ਚਾਹੀਦੀ ਹੈ।