ਆਸ਼ਮਾ ਇੰਟਰਨੈਸ਼ਨਲ ਸਕੂਲ ਵਿਚ ਯੋਗਾ ਨੂੰ ਸਮਰਪਿਤ ਯੋਗਾ ਸਪਤਾਹ ਮਨਾਇਆ ਗਿਆ
ਛੋਟੇ ਛੋਟੇ ਬੱਚਿਆਂ ਨੇ ਯੋਗਾ ਦੇ ਸਿੱਖੇ ਗੁਣ
5 Dariya News
ਐਸ.ਏ.ਐਸ. ਨਗਰ (ਮੁਹਾਲੀ) 07-Mar-2017
ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ ੭੦ ਵਿਚ ਸਮੁੱਚੇ ਵਿਸ਼ਵ ਵਿਚ ਭਾਰਤ ਦੀ ਸ਼ਾਨ ਯੋਗਾ ਨੂੰ ਸਮਰਪਿਤ ਯੋਗਾ ਸਪਤਾਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਯੋਗਾ ਦੇ ਗੁਰੂਆਂ ਦੀ ਦੇਖ ਰੇਖ ਵਿਚ ਯੋਗਾ ਕਰਨ ਦੇ ਵੱਖ ਵੱਖ ਆਸਣ ਸਿੱਖਦੇ ਹੋਏ ਉਨ੍ਹਾਂ ਦੇ ਫ਼ਾਇਦੇ ਸਿੱਖੇ। ਇਸ ਦੌਰਾਨ ਛੋਟੇ ਛੋਟੇ ਵਿਦਿਆਰਥੀਆ ਨੇ ਆਪਣੀ ਸਰੀਰਕ ਲਚਕਤਾ ਦਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਥੋੜੇ ਜਿਹੇ ਸਮੇਂ ਵਿਚ ਹੀ ਯੋਗਾ ਦੇ ਕਈ ਆਸਣ ਸਿੱਖ ਲਏ। ਇਸ ਦੇ ਇਲਾਵਾ ਇਨ੍ਹਾਂ ਆਸਣਾਂ ਦੇ ਫ਼ਾਇਦਿਆਂ ਨੂੰ ਸਮਝਦੇ ਹੋਏ ਵਿਦਿਆਰਥੀਆਂ ਨੇ ਵਾਪਸ ਆਪਣੇ ਘਰਾਂ ਵਿਚ ਜਾ ਕੇ ਆਪਣੇ ਮਾਪਿਆਂ ਨੂੰ ਵੀ ਇਹ ਗੁਣ ਸਮਝਾਉਣ ਦਾ ਪ੍ਰਣ ਲਿਆ । ਇਸ ਹਫ਼ਤਾਵਾਰੀ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਜੇ ਐਸ ਕੇਸਰ ਨੇ ਦੱਸਿਆਂ ਕਿ ਬੇਸ਼ੱਕ ਦੁਨੀਆਂ ਭਰ ਦੇ ਲੋਕ ਯੋਗ ਦੇ ਆਸਣਾਂ ਦਾ ਫ਼ਾਇਦਾ ਚੁੱਕ ਰਹੇ ਹਨ ਪਰ ਭਾਰਤ ਵਿਚ ਤੰਦਰੁਸਤੀ ਦੇ ਇਸ ਖ਼ਜ਼ਾਨੇ ਦੀ ਫ਼ਾਇਦਾ ਚੁੱਕਣ ਵਿਚ ਅਸੀਂ ਨਾਕਾਮ ਹੋ ਰਹੇ ਹਾਂ । ਉਨ੍ਹਾਂ ਅੱਗੇ ਕਿਹਾ ਕਿ ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਵਿਦਿਆਰਥੀ ਆਪਣੀ ਇਸ ਸਿੱਖੀ ਹੋਈ ਕਲਾ ਨੂੰ ਅੱਗੇ ਲਿਜਾਦੇ ਹੋਏ ਰੋਜ਼ਾਨਾ ਸਕੂਲ ਅਤੇ ਘਰ ਵਿਚ ਯੋਗਾ ਕਰਦੇ ਹੋਏ ਇਕ ਨਿਰੋਗ ਜਿੰਦਗੀ ਦੇ ਰਾਹ ਤੇ ਚੱਲਣ । ਅਖੀਰ 'ਚ ਯੋਗਾ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਪੰਜ ਵਿਦਿਆਰਥੀਆਂ ਨੂੰ ਮੈਂਨਜ਼ਮੈਂਟ ਵਲੋਂ ਸਨਮਾਨਿਤ ਵੀ ਕੀਤਾ ਗਿਆ।