5 Dariya News

ਆਸ਼ਮਾ ਇੰਟਰਨੈਸ਼ਨਲ ਸਕੂਲ 'ਚ ਸਲਾਨਾ ਖੇਡ ਦਿਹਾੜੇ ਮੌਕੇ ਲੱਗੀਆਂ ਰੋਣਕਾਂ,ਵਿਦਿਆਰਥੀਆਂ ਨੇ ਵਿੱਲਖਣ ਖੇਡ ਪ੍ਰਤਿਭਾਵਾਂ ਦਾ ਕੀਤਾ ਪ੍ਰਦਰਸ਼ਨ

ਖੇਡਾਂ ਜਿੰਦਗੀ ਦਾ ਅੜਿੱਖਵਾਂ ਅੰਗ- ਜੇ.ਐਸ ਕੇਸਰ

5 Dariya News

ਐਸ.ਏ.ਐਸ. ਨਗਰ (ਮੁਹਾਲੀ) 04-Mar-2017

ਆਸ਼ਮਾਂ ਇੰਟਰਨੈਸ਼ਨਲ ਸਕੂਲ,ਸੈਕਟਰ 70 ਮੁਹਾਲੀ  'ਚ ਸਲਾਨਾ ਖੇਡ ਦਿਹਾੜਾ ਖੂਬ ਜੋਸ਼ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਆਸ਼ਮਾਂ ਇੰਟਰਨੈਸ਼ਨਲ ਸਕੁਲ ਦੇ ਡਾਇਰੈਕਟਰ ਜੇ.ਐਸ  ਕੇਸਰ ਨੇ  ਝੰਡਾ ਲਹਿਰਾ ਕੇ ਸਲਾਨਾ ਖੇਡਾਂ ਦੀ ਸ਼ੁਰੂਆਤ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡ ਭਾਵਨਾਂ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਹੁੰ ਚੁੱਕਾਈ ।ਇਸ ਤੋਂ ਪਹਿਲਾਂ  ਸਕੂਲ ਦੇ ਪਿੰ੍ਰਸੀਪਲ ਅਮਰਪ੍ਰੀਤ ਕੌਰ ਨੇ ਸਮੂਹ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਜੀ ਆਇਆ ਕਹਿੰਦੇ ਹੋਏ ਪ੍ਰੋਗਰਾਮ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿਤੀ । ਜਿਸ ਤੋਂ ਬਾਅਦ ਛੋਟੇ ਛੋਟੇ ਬੱਚਿਆਂ ਵਲੋਂ ਮਾਰਚ ਪਾਸਟ ਕੀਤਾ ਗਿਆ, ਜਿਸ ਦੀ ਅਗਵਾਈ ਹਰ ਹਾਊਸ ਦੇ ਕੈਪਟਨ ਵਲੋਂ ਕੀਤੀ ਗਈ। ਇਸ ਦੌਰਾਨ ਸਮੂਹ ਵਿਦਿਆਰਥੀਆਂ ਵਲੋਂ ਪੀ.ਟੀ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ।ਸਕੂਲ ਦੇ ਛੋਟੇ-ਛੋਟੇ ਵਿਦਿਆਰਥੀਆਂ ਵਲੋਂ ਜਲੇਬੀ ਦੌੜ,ਗੁਬਾਰਾ ਦੌੜ,ਨਿੱਬੂ ਦੌੜ,ਪੁੱਠੀ ਦੌੜ, ਟੋਪੀ ਦੌੜ, ਡੱਡੂ ਦੌਂੜ ਆਦਿ ਕਈ ਖੇਡਾਂ ਪੇਸ਼ ਕੀਤੀਆਂ ਗਈਆਂ, ਜਿਸਦਾ ਉਨਾਂ ਦੇ ਮਾਪਿਆਂ ਨੇ ਖੂਬ ਅਨੰਦ ਮਾਣਿਆ। 

ਇਸ ਦੇ ਨਾਲ ਹੀ  ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ ਅੜਿਕਾ ਦੌੜ ,ਜਲੇਬੀ ਦੌੜ, ਤਿੰਨ ਲੱਤ ਦੌੜ, ਨਿੱਬੂ ਦੌੜ ਆਦਿ ਪੇਸ਼ ਕਰਕੇ ਮਾਹੌਲ ਹੋਰ ਮੌਨਰੰਜਕ ਬਣਾ ਦਿਤਾ।ਜੂਨੀਅਰ ਵਰਗ ਵਿਚੋ ਰੇਨੀਅਲ, ਗੁਰਨੂਰ ਅਤੇ ਸਹਿਬਜੋਤ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਬੈੱਸਟ ਅਥਲੀਟ ਚੁਣੇ ਗਏ। ਜਦ ਕਿ ਸੀਨੀਅਰ ਵਰਗ ਵਿਚ ਦਿਲਪ੍ਰੀਤ ਸਿੰਘ, ਰਾਧਿਕਾ ਅਤੇ ਐਂਜ਼ਲ ਬੈੱਸਟ ਅਥਲੀਟ ਬਣੇ।ਇਸ ਮੌਕੇ ਤੇ ਡਾਇਰੈਕਟਰ ਕੇਸਰ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ਖੇਡ ਭਾਵਨਾ ਅਤੇ ਉਨਾਂ ਦੀ ਪੇਸ਼ਕਸ਼ ਦੀ ਭਰਪੂਰ ਸਲਾਘਾ ਕਰਦੇ ਹੋਏ ਕਿਹਾ ਕਿ  ਸਿੱਖਿਆਂ ਦੀ ਤਰਾਂ ਖੇਡਾਂ ਵੀ ਸਾਡੇ ਜੀਵਨ ਦਾ ਅੜਿਖਵਾਂ ਅੰਗ ਹਨ।ਉਨਾਂ ਵਿਦਿਆਰਥੀਆਂ ਨੂੰ ਪ੍ਰੇਰਣਾ ਦਿਤੀ ਕਿ ਜੇਕਰ ਉਹ ਜਿੰਦਗੀ 'ਚ ਇਕ ਕਾਮਯਾਬ ਹਸਤੀ ਬਣਨਾ ਚਾਹੁੰਦੇ ਹਨ ਤਾਂ ਪੜਾਈ ਅਤੇ ਖੇਡਾਂ 'ਚ ਵੱਧ ਤੋਂ ਵੱਧ ਭਾਗ ਲੈਣ । ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਚੇਅਰਮੈਨ ਕੇਸਰ ਵਲੋਂ ਇਨਾਮ ਵੰਡੇ ਗਏ । ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ  ਹਮੇਸ਼ਾ ਵਧ-ਚੜ ਕੇ ਭਾਗ ਲੈਣ ਲਈ ਪ੍ਰਰੇਰੇਆਂ। ਇਸ ਖੇਡ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ ।