5 Dariya News

ਸਿੰਹੋਂਮਾਜਰਾ ਦੋ ਰੋਜ਼ਾ ਵਿਸ਼ਾਲ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸੰਪੰਨ

62 ਕਿਲੋ 'ਚ ਬੂਰਮਾਜਰਾ, 75 ਕਿਲੋ 'ਚ ਸਿਆੜ ਅਤੇ ਇੱਕ ਪਿੰਡ ਓਪਨ 'ਚ ਮਨਾਣਾ ਜੇਤੂ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 03-Mar-2017

ਨੇੜਲੇ ਪਿੰਡ ਸਿੰਹੋਂਮਾਜਰਾ ਵਿਖੇ ਸੂਬੇਦਾਰ ਨੌਰੰਗ ਸਿੰਘ ਮੈਮੋਰੀਅਲ ਯੂਥ ਸਪੋਰਟਸ ਕਲੱਬ ਵੱਲੋਂ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਬਿੱਟੂ ਤੇ ਜਸਪ੍ਰੀਤ ਸਿੰਘ ਟੋਨੀ ਦੀ ਯਾਦ ਵਿਚ ਕਰਵਾਏ ਪਹਿਲੇ ਦੋ ਰੋਜ਼ਾ ਕਬੱਡੀ ਕੱਪ ਵਿਚ 62 ਕਿਲੋ 'ਚ ਬੂਰਮਾਜਰਾ, 75 ਕਿਲੋ 'ਚ ਸਿਆੜ ਅਤੇ ਇੱਕ ਪਿੰਡ ਓਪਨ 'ਚ ਮਨਾਣਾ ਜਿੱਤਾਂ ਦਰਜ਼ ਕੀਤੀਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਰਿੰਦਰ ਸਿੰਘ ਸਿੰਹੋਂਮਾਜਰਾ ਤੇ ਹੋਰਨਾਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ 62 ਕਿਲੋ ਭਾਰ ਵਰਗ ਵਿਚ 16 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਫਾਈਨਲ ਮੁਕਾਬਲੇ ਵਿਚ ਸਿਆੜ ਨੇ ਧਾਦਰਾ (ਸੰਗਰੂਰ) ਨੂੰ ਹਰਾਇਆ, 75 ਕਿਲੋ ਭਾਰ ਵਰਗ ਵਿਚ 12 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਫਾਈਨਲ ਮੁਕਾਬਲਾ ਬੂਰਮਾਜਰਾ ਨੇ ਮੇਜਬਾਨ ਸਿੰਹੋਂਮਾਜਰਾ ਨੂੰ ਹਰਾਕੇ ਜਿੱਤਿਆ ਅਤੇ ਇੱਕ ਪਿੰਡ ਓਪਨ ਮੁਕਾਬਲਿਆਂ ਵਿਚ 26 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਪਹਿਲੇ ਸੈਮੀਫਾਈਨਲ ਵਿਚ ਮਨਾਣਾ ਨੇ ਸ੍ਰੀ ਚਮਕੌਰ ਸਾਹਿਬ ਨੂੰ ਤੇ ਦੂਸਰੇ ਸੈਮੀਫਾਈਨਲ ਵਿਚ ਬਡਵਾਲੀ ਨੇ ਪੀਡਲ (ਹਰਿਆਣਾ) ਨੂੰ ਹਰਾਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਤੇ ਫਸਵੇਂ ਹੋਏ ਫਾਈਨਲ ਮੁਕਾਬਲੇ ਵਿਚ ਮਨਾਣਾ ਨੇ ਬਡਵਾਲੀ ਨੂੰ ਹਰਾਕੇ ਨਗਦ ਰਾਸ਼ੀ ਅਤੇ ਕੱਪ ਤੇ ਕਬਜ਼ਾ ਕੀਤਾ। 

ਇਸ ਮੌਕੇ ਮੁਖ ਮਹਿਮਾਨ ਵੱਜੋਂ ਉਘੇ ਖੇਡ ਪ੍ਰਮੋਟਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜੰਗ ਸਿੰਘ ਸੋਲਖੀਆਂ ਤੇ ਜੈ ਸਿੰਘ ਚੱਕਲਾਂ ਨੇ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਦੌਰਾਨ ਜੰਗ ਸੋਲਖੀਆਂ ਅਤੇ ਜੈਲਦਾਰ ਚੈੜੀਆਂ ਨੇ ਕਿਹਾ ਕਿ ਨੌਜੁਆਨ ਵਰਗ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਅਜਿਹੇ ਖੇਡ ਮੇਲੇ ਸਹਾਈ ਸਿੱਧ ਹੁੰਦੇ ਹਨ । ਇਸ ਦੌਰਾਨ ਕੁਲਵੀਰ ਸਮਰੌਲੀ ਨੇ ਲੱਛੇਦਾਰ ਕੁਮੈਂਟਰੀ ਨਾਲ ਸਰੋਤਿਆਂ ਨੂੰ ਕੀਲੀ ਰਖਿਆ। ਇਸ ਮੌਕੇ ਸਾਬਕਾ ਚੇਅਰਮੈਨ ਗੁਰਨੇਕ ਸਿੰਘ ਭਾਗੋਮਾਜਰਾ, ਜੈ ਸਿੰਘ ਚੱਕਲਾਂ, ਬਲਵਿੰਦਰ ਸਿੰਘ ਚੱਕਲਾਂ, ਬਿੱਟੂ ਬਾਜਵਾ, ਜੱਸਾ ਚੱਕਲ, ਕੁਲਵੀਰ ਆੜਤੀ, ਨਿਰਮਲ ਬੰਨ੍ਹਮਾਜਰਾ, ਬਾਬਲਾ ਗੋਸਲਾਂ, ਮੇਜਰ ਰੋਡਮਾਜਰਾ, ਬਲਦੇਵ ਰੋਡਮਾਜਰਾ, ਗੋਲਾ ਰੋਡਮਾਜਰਾ, ਦਵਿੰਦਰ ਕੋਚ, ਅਮਰੀਕ ਸਿੰਘ ਸਰਪੰਚ ਸਿੰਹੋਂਮਾਜਰਾ, ਮੋਹਰ ਸਿੰਘ ਸਰਪੰਚ ਖਾਬੜਾਂ, ਸਤਨਾਮ ਸਿੰਘ, ਹਰਜਿੰਦਰ ਸਿੰਘ ਹਰਜੀ, ਲਖਵੀਰ ਸਿੰਘ, ਕਰਮ ਸਿੰਘ, ਜਗਵਿੰਦਰ ਸਿੰਘ, ਪਰਮਜੀਤ ਸਿੰਘ, ਜੰਗ ਸੰਧੂ, ਰਾਜੂ ਮਾਵੀ, ਕਾਲਾ ਮਾਵੀ, ਅਮਰਿੰਦਰ ਸਿੰਘ, ਗਿ. ਰਜਿੰਦਰ ਸਿੰਘ, ਟਹਿਲ ਸਿੰਘ, ਪੰਮਾ ਕੰਗ, ਪਰਮਜੀਤ ਕੰਗ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਹੈਪੀ ਸੋਮਲ, ਦਵਿੰਦਰ ਮਾਵੀ, ਸੋਨੀ ਮਾਵੀ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।