5 Dariya News

ਜ਼ਿਲ੍ਹਾ ਪੁਲੀਸ ਮੁੱਖੀ ਕੁਲਦੀਪ ਸਿੰਘ ਚਾਹਿਲ ਵੱਲੋਂ ਪਾਰਕਸੇਫ ਮੋਬਾਇਲ ਐਪਲੀਕੇਸ਼ਨ ਦੀ ਸੁਰੂਆਤ

ਪਾਰਕਸੇਫ ਮੋਬਾਇਲ ਐਪਲੀਕੇਸ਼ਨ ਪਾਰਕਿੰਗ ਸਬੰਧੀ ਪ੍ਰੇਸ਼ਾਨੀਆਂ ਅਤੇ ਅਸੁਵਿਧਾਵਾਂ ਨੂੰ ਸੁਲਝਾਉਣ ਲਈ ਬਹੁਮੁੱਲੀ ਸਾਬਤ ਹੋਵੇਗੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 03-Mar-2017

ਜ਼ਿਲਾ੍ਹ ਪੁਲਿਸ ਮੁੱਖੀ ਕੁਲਦੀਪ ਸਿੰਘ ਚਾਹਿਲ ਨੇ ਪੀ.ਸੀ.ਐਸ.ਸਟੇਡੀਅਮ ਵਿਖੇ ਮੁਹਾਲੀ ਸ਼ਹਿਰ ਲਈ ਪਾਰਕਸੇਫ ਮੋਬਾਇਲ ਐਪਲੀਕੇਸ਼ਨ ਦੀ ਸ਼ੁਰੂਆਤ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪਾਰਕਸੇਫ ਮੋਬਾਇਲ ਐਪਲੀਕੇਸ਼ਨ ਪਾਰਕਿੰਗ ਸਬੰਧੀ  ਵਾਹਨ ਮਾਲਕਾਂ ਦੀਆਂ ਪ੍ਰੇਸ਼ਾਨੀਆਂ ਅਤੇ ਅਸੁਵਿਧਾਵਾਂ ਨੂੰ ਸੁਲਝਾਉਣ ਲਈ ਬਹੁਮੁੱਲੀ ਸਾਬਤ ਹੋਵੇਗੀ।ਜ਼ਿਲਾ੍ਹ ਪੁਲਿਸ ਮੁੱਖੀ ਨੇ ਦੱਸਿਆ ਕਿ ਪਾਰਕਸੇਫ ਐਪਲੀਕੇਸ਼ਨ ਦਾ ਉਦੇਸ਼ ਵਹੀਕਲ ਨੂੰ ਝਰੀਟ ਅਤੇ ਟਕਰਾਓ ਤੋਂ ਸੁਰੱਖਿਅਤ ਰੱਖਣਾ ਹੈ। ਇਨਬਿਲਟ ਚੈਟ  ਰਾਹੀਂ ਵਾਹਨ ਦੇ ਮਾਲਕ, ਜਿਸ ਨੇ ਤੁਹਾਡੇ ਵਾਹਨ ਦੇ ਰਸਤੇ ਨੂੰ ਰੋਕਿਆ ਹੈ, ਨਾਲ ਤੁਰੰਤ ਸੰਪਰਕ ਕਰਨ ਵਿੱਚ ਮਦਦ ਕਰਦੀ ਹੈ। ਇਸ ਦਾ ਅਸਲ ਉਦੇਸ਼ ਜਨਤਕ ਅਤੇ ਨਿੱਜ਼ੀ ਪਾਰਕਿੰਗ ਦੇ ਮੁੱਦਿਆਂ ਦਾ ਹੱਲ ਕਰਨਾ ਵੀ ਹੈ, ਜੋ ਕਿ ਅਕਸਰ ਛੋਟੀ  ਅਤੇ  ਵੱਡੀ ਝੜਪ ਦਾ ਰੂਪ ਧਾਰ ਲੈਂਦੇ ਹਾਂ। ਪਾਰਕਸੇਫ ਐਪਲੀਕੇਸ਼ਨ ਉਪਯੋਗੀ ਨੂੰ ਟ੍ਰੈਫਿਕ ਦੇ ਆਵਾਜਾਈ  ਪ੍ਰਵਾਹ ਦੀ ਜਾਣਕਾਰੀ ਲਾਈਵ ਅਪਡੇਟ ਦੇ ਨੋਟੀਫਿਕੇਸ਼ਨ ਭਾਗ ਵਿੱਚ ਪ੍ਰਦਾਨ ਕਰੇਗੀ, ਜਿਸ ਨਾਲ ਉਪਭੋਗੀ ਨੂੰ ਅਸੁਵਿਧਾ ਨਹੀ ਹੋਵੇਗੀ। 

ਇਸ ਵਿੱਚ ਇੱਕ ਜਾਣਕਾਰੀ ਭਾਗ ਵੀ ਹੈ, ਜਿਸ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਜਿਸ  ਰਾਹੀ ਉਪਯੋਗੀ ਲਾਗਇੰਨ ਹਾਸਿਲ ਕਰ ਸਕਦੇ ਹਨ। ਇਸ ਮੌਕੇ ਡੀ.ਐਸ.ਪੀ.ਟ੍ਰੈਫਿਕ ਪੁਲਿਸ ਸ੍ਰੀ ਅਮਰੋਜ਼ ਸਿੰਘ ਨੇ ਦੱਸਿਆ ਕਿ ਐਨਵੀਜ਼ਨ ਈ-ਕਮਰਸ ਦੀ ਪਾਰਕਸੇਫ ਮੋਬਾਇਲ ਐਪਲੀਕੇਸ਼ਨ ਐਨਵੀਜ਼ਨ ਈ-ਕਮਰਸ ਦੇ ਸਹਿਯੋਗ ਨਾਲ ਪਾਰਕਸੇਫ ਪਾਰਕਿੰਗ ਐਪਲੀਕੇਸ਼ਨ ਦੀ ਸੁਰੂਆਤ ਕੀਤੀ ਗਈ ਹੈ। ਐਪਲੀਕੇਸ਼ਨ ਡਾਊਨ ਲੋਡ ਕਰਨ ਲਈ ਵੈੱਬਸਾਈਟ www.parksafe.in ਹੈ। ਪ੍ਰੈਸ ਕਾਨਫਰੰਸ ਦੌਰਾਨ ਐਨਵੀਜ਼ਨ ਈ ਕਮਰਸ ਦੇ ਸੀ.ਈ.ਓ ਸ੍ਰੀ ਸੁਨੀਲ ਠਕਰਾਲ ਅਤੇ ਉਨਾਂ੍ਹ ਦੀ ਟੀਮ ਮੈਬਰ ਸ੍ਰੀ  ਵਿਕਰਾਂਤ ਸ਼ੁਕਲਾ ਅਤੇ ਸ਼੍ਰੀ ਰਾਹੁਲ ਠਕਰਾਲ ਵੀ ਮੌਜੂਦ ਸਨ।  ਉਨਾਂਹ ਦੱਸਿਆ ਕਿ ਪਾਰਕਸੇਫ ਐਪਲੀਕੇਸ਼ਨ ਦਾ ਉਦੇਸ਼ ਐਸ.ਏ.ਐਸ.ਨਗਰ ਸ਼ਹਿਰ ਦੇ ਵਾਹਨ ਮਾਲਕਾਂ ਨੂੰ ਤੰਗ ਪਾਰਕਿੰਗ ਜਗਾਂ੍ਹ ਤੋ ਛੁਟਕਾਰਾਂ ਦਵਾਉਣ ਲਈ ਮਦਦ ਪ੍ਰਦਾਨ ਕਰਨਾ ਹੈ।