5 Dariya News

ਲਾਰੇਂਸ ਲਰਨਿੰਗ ਲਾਜ਼ ਸਕੂਲ 'ਚ ਵਿਦਿਆਰਥੀ ਲਈ ਮਨਾਇਆ ਗਿਆ ਟਰੈਫ਼ਿਕ ਜਾਗਰੂਕਤਾ ਹਫ਼ਤਾ

ਅਖੀਰਲੇ ਦਿਨ ਵਿਦਿਆਰਥੀਆਂ ਨੇ ਟਰੈਫ਼ਿਕ ਪਾਰਕ 'ਚ ਲਈ ਆਵਾਜਾਈ ਕਾਨੂੰਨਾਂ ਦੀ ਅਹਿਮ ਜਾਣਕਾਰੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 02-Mar-2017

ਲਾਰੇਂਸ ਲਰਨਿੰਗ Ñਲਾਜ਼ ਸਕੂਲ, ਸੈਕਟਰ  ੬੮ ਵਿਖੇ ਵਿਦਿਆਰਥੀਆਂ ਦੀ ਜਾਣਕਾਰੀ ਲਈ ਟਰੈਫ਼ਿਕ ਜਾਗਰੂਕਤਾ ਹਫ਼ਤਾ ਮਨਾਇਆ ਗਿਆ । ਇਸ ਜਾਗਰੂਕਤਾ ਹਫ਼ਤੇ ਨੂੰ ਮਨਾਉਣ ਦਾ ਮੁੱਖ ਮੰਤਵ ਰੋਜ਼ਾਨਾ ਹੋਣ ਵਾਲੇ ਸੜਕ ਹਾਦਸੇ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਟਰੈਫ਼ਿਕ ਦੇ ਨਿਯਮਾਂ ਨਾਲ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦੇ ਪਾਲਨ ਲਈ ਪ੍ਰੇਰਿਤ ਕਰਨਾ ਸੀ । ਇਸ ਦੌਰਾਨ ਪੂਰਾ ਹਫ਼ਤਾ ਸਕੂਲ 'ਚ ਜਿੱਥੇ ਵਿਦਿਆਰਥੀਆਂ ਨੂੰ ਸਕੂਲ ਦੇ ਅਧਿਆਪਕਾਂ ਵੱਲੋਂ ਟਰੈਫ਼ਿਕ ਨਿਯਮਾਂ ਤੇ ਟਰੈਫ਼ਿਕ ਦੇ ਸਾਈਨ ਬੋਰਡਾਂ ਬਾਰੇ ਅਹਿਮ ਜਾਣਕਾਰੀ ਦਿਤੀ ਉੱਥੇ ਹੀ  ਹਫ਼ਤੇ ਦੇ ਅਖੀਰਲੇ ਦਿਨ ਵਿਦਿਆਰਥੀਆਂ ਨੇ ਚੰਡੀਗੜ੍ਹ ਦੇ ਟਰੈਫ਼ਿਕ ਪਾਰਕ 'ਚ ਸ਼ਿਰਕਤ ਕਰਕੇ ਟਰੈਫ਼ਿਕ ਮੁਲਾਜ਼ਮਾਂ ਤੋਂ ਅਹਿਮ ਜਾਣਕਾਰੀ ਹਾਸਿਲ ਕੀਤੀ । ਇਸ ਦੌਰਾਨ ਟਰੈਫ਼ਿਕ ਮੁਲਾਜ਼ਮਾਂ ਨੇ ਵਿਦਿਆਰਥੀਆਂ ਨੂੰ ਟਰੈਫ਼ਿਕ ਸਾਇਨ,ਸਿਗਨਲ,ਜ਼ੈਬਰਾ ਕਰਾਸਿੰਗ,ਫੁੱਟਪਾਥ  ਅਤੇ ਟਰੈਫ਼ਿਕ ਲਾਈਟਾਂ ਬਾਰੇ ਜਾਣਕਾਰੀ ਦਿਤੀ । ਇਸ ਦੌਰਾਨ ਵਿਦਿਆਰਥੀਆਂ ਨੇ ਟਰੈਫ਼ਿਕ ਪਾਰਕ 'ਚ ਹੀ ਨਿਯਮਾਂ ਨੂੰ ਪਾਲਨ ਕਰਦੇ ਹੋਏ ਸੜਕ ਦੇ ਨਿਯਮਾਂ ਨਾਲ ਸਬੰਧਿਤ ਕਈ ਰੋਚਕ ਪਰ ਜਾਣਕਾਰੀ ਭਰਪੂਰ ਖੇਡਾਂ ਵਿਚ ਵੀ ਹਿੱਸਾ ਲਿਆ ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ  ਵੰਦਨਾ ਗੁਪਤਾ  ਨੇ ਦੱਸਿਆ ਕਿ ਇਸ ਪੂਰੇ ਹਫ਼ਤੇ ਦੌਰਾਨ ਵਿਦਿਆਰਥੀਆਂ ਨੂੰ ਨਾ ਸਿਰਫ਼ ਟਰੈਫ਼ਿਕ ਨਿਯਮਾਂ  ਬਾਰੇ ਜਾਣਕਾਰੀ ਦਿਤੀ ਗਈ ਬਲਕਿ ਛੋਟੇ-ਛੋਟੇ ਬੱਚਿਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਜੇਕਰ ਉਨ੍ਹਾਂ ਦੇ ਮਾਪੇ ਵੀ ਕਿਸੇ ਤਰਾਂ ਸੜਕ ਤੇ ਜਾਂਦੇ ਹੋਏ ਨਿਯਮਾਂ ਦੀ ਪਾਲਣਾ ਨਹੀ ਕਰਦੇ ਤਾਂ ਉਹ ਆਪਣੇ ਮਾਪਿਆਂ ਨੂੰ ਕਾਨੂੰਨ ਦੀ ਪਾਲਨ ਕਰਨ ਲਈ ਪ੍ਰੇਰਿਤ । ਇਸ ਲਈ ਜੇਕਰ ਉਨ੍ਹਾਂ ਦੀ ਇਸ ਕੋਸ਼ਿਸ਼ ਨਾਲ ਜੇਕਰ ਇਕ ਪਰਿਵਾਰ ਵੀ ਜਾਗਰੂਕ ਹੁੰਦਾ ਹੈ ਤਾਂ ਇਹ ਉਨ੍ਹਾਂ ਦੀ ਕਾਮਯਾਬੀ ਹੋਵੇਗੀ । ਉਨ੍ਹਾਂ ਅੱਗੇ ਕਿਹਾ ਕਿ  ਛੋਟੀ ਉਮਰ 'ਚ ਲਈ ਗਈ ਜਾਣਕਾਰੀ ਬਾਲ ਮਨਾਂ ਤੇ ਜ਼ਿਆਦਾ ਅਸਰ ਕਰਦੀ ਹੈ ਅਤੇ ਭਵਿਖ 'ਚ ਇਹੀ ਆਦਤਾਂ ਬੱਚਿਆਂ ਨੂੰ ਚੰਗੇ ਸ਼ਹਿਰੀ ਬਣਨ ਸਹਾਇਕ ਹੁੰਦੀਆਂ ਹਨ।