ਅਰਵਿੰਦ ਕੇਜਰੀਵਾਲ, ਕੰਵਰ ਸੰਧੂ ਦੇ ਪੁੱਤਰ ਦੀ ਮੌਤ ਦਾ ਦੁੱਖ ਪ੍ਰਗਟ ਕਰਨ ਲਈ ਕਾਂਸਲ ਪੁੱਜੇ
5 Dariya News (ਭੁਪਿੰਦਰ ਸਿੰਘ ਸ਼ਿੰਗਾਰੀਵਾਲ)
ਨਵਾਂਗਰਾਉਂ 01-Mar-2017
ਹਲਕਾ ਖਰੜ੍ਹ ਦੇ 'ਆਪ' ਉਮੀਦਵਾਰ ਕੰਵਰ ਸਿੰਘ ਸੰਧੂ ਦੇ ਨੌਜਵਾਨ ਸਪੁੱਤਰ ਕਰਨ ਸਿੰਘ ਸੰਧੂ ਦੀ ਮੌਤ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਸ੍ਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਕਾਂਸਲ ਸਥਿਤ ਗ੍ਰਹਿ ਵਿਖੇ ਪੁੱਜਕੇ ਹਮਦਰਦੀ ਦਾ ਪ੍ਰਗਟਾਵਾਂ ਕੀਤਾ। ਇਸ ਸਬੰਧੀ ਉਨ੍ਹਾਂ ਮਿਤ੍ਰਕ ਦੇਹ ਤੇ ਫੁੱਲ ਭੇਂਟ ਕਰਨ ਤੋਂ ਬਾਅਦ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ। ਸ: ਸੰਧੂ ਦੇ ਬੇਟੇ ਦੀ ਮੌਤ ਨੂੰ ਪੂਰੀ 'ਆਪ' ਪਾਰਟੀ ਅਤੇ ਪੰਜਾਬ ਵਾਸੀਆਂ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਪਾਰਟੀ ਵੱਲੋਂ ਉਨ੍ਹਾਂ ਦੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਇਸ ਮੌਕੇ ਕੰਵਰ ਸਿੰਘ ਸੰਧੂ, ਮੈਡਮ ਬਿੱਟੂ ਸੰਧੂ, ਭਗਵੰਤ ਮਾਨ, ਗੁਰਪ੍ਰੀਤ ਸਿੰਘ ਘੁੱਗੀ, ਸੁਖਪਾਲ ਸਿੰਘ ਖਹਿਰਾ, ਐਚ ਐਸ ਫੂਲਕਾ, ਹਰਚਰਨ ਸਿੰਘ ਬੈਂਸ, ਸਕਿੰਦਰ ਸਿੰਘ ਮਲੂਕਾ, ਸ੍ਰੀ ਸੰਜੈ ਸਿੰਘ, ਕੇਵਲ ਸਿੰਘ ਢਿਲੋਂ ਅਤੇ ਕਰਨੈਲ ਸਿੰਘ ਪੀਰਮੁਹੰਮਦ, ਚੌਧਰੀ ਅਰਜਨ ਸਿੰਘ ਕਾਂਸਲ ਅਤੇ ਵੱਡੀ ਗਿਣਤੀ 'ਚ ਪੰਜਾਬ ਭਰ ਦੇ 'ਆਪ' ਆਗੂਆਂ ਤੇ ਇਲਾਕਾ ਵਾਸੀਆਂ ਸਮੇਤ ਅਕਾਲੀ ਦਲ, ਕਾਂਗਰਸ ਅਤੇ ਭਾਂਜਪਾ ਦੇ ਆਗੂ ਤੇ ਵਰਕਰ ਵੀ ਪੁੱਜੇ ਹੋਏ ਸਨ।