5 Dariya News

ਦੀ ਹੋਲੀ ਵੰਡਰ ਸਮਾਰਟ ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਸਾਇੰਸ ਅਤੇ ਹਿਸਾਬ ਵਿਸ਼ੇ ਤੇ ਪ੍ਰਦਰਸ਼ਨੀ ਦਾ ਆਯੋਜਨ

ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਮਾਡਲ ਅਤੇ ਸਾਇੰਸ ਦੇ ਪ੍ਰਯੋਗ ਦਰਸ਼ਕਾਂ ਨੂੰ ਵਿਖਾਏ

5 Dariya News

ਐਸ.ਏ.ਐਸ. ਨਗਰ (ਮੁਹਾਲੀ) 28-Feb-2017

ਦੀ ਹੋਲੀ ਵੰਡਰ ਸਮਾਰਟ ਸਕੂਲ ਦੇ ਵਿਦਿਆਰਥੀਆਂ ਵੱਲੋਂ  ਸਕੂਲ ਕੈਂਪਸ ਵਿਚ ਸਾਇੰਸ ਅਤੇ ਹਿਸਾਬ ਦੇ ਵਿਸ਼ੇ ਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ  ਪ੍ਰਦਰਸ਼ਨੀ  ਵਿਚ  ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕਰਕੇ ਆਪਣੇ ਲਾਡਲਿਆਂ ਦੀ ਸਖ਼ਤ ਮਿਹਨਤ ਨੂੰ ਸਲਾਹਿਆ। ਇਸ ਦੌਰਾਨ ਵਿਦਿਆਰਥੀਆਂ ਨੇ ਜਿੱਥੇ ਹਿਸਾਬ ਵਿਸ਼ੇ ਨਾਲ ਸਬੰਧਿਤ ਕਈ ਦਿਲਚਸਪ ਪਹਿਲੂਆਂ ਨੂੰ ਚਾਰਟ ਤੇ ਬਣਾ ਕੇ ਉਨ੍ਹਾਂ ਦੀ ਵਿਆਖਿਆ ਕੀਤੀ ਉੱਥੇ ਹੀ ਸੀਨੀਅਰ ਕਲਾਸ ਦੇ ਬੱਚਿਆਂ ਨੇ  ਸਾਇੰਸ ਦੀਆਂ ਖੋਜਾਂ ਨੂੰ ਵੀ ਪ੍ਰਤੱਖ ਰੂਪ ਵਿਚ ਵਿਖਾਇਆ। ਵਿਦਿਆਰਥੀਆਂ ਨੇ ਪਾਣੀ ਦੇ ਵਹਾਅ ਨਾਲ ਬਿਜਲੀ ਪੈਦਾ ਕਰਨਾ, ਡੈਮ ਦੀ ਉਸਾਰੀ, ਰੇਤ ਨਾਲ ਬਿਜਲੀ ਪੈਦਾ ਕਰਨਾ, ਪੁਲਾਂ ਦੇ ਨਿਰਮਾਣ, ਮਨੁੱਖੀ ਸਰੀਰ ਦੀ ਰਚਨਾ, ਟੈਲੀਸਕੋਪ ਬਣਾਉਣ ਦੇ ਤਰੀਕੇ  ਅਤੇ ਹੋਰ ਕਈ ਜਾਣਕਾਰੀ ਇਸ ਪ੍ਰਦਰਸ਼ਨੀ ਵਿਚ ਸਾਂਝੀ ਕੀਤੀ। ਇਸ ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਚਰਨਜੀਤ ਸੈਣੀ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਚੇਅਰਮੈਨ ਸੈਣੀ ਆਪਣੇ ਸੰਬੋਧਨ ਵਿਚ ਕਿਹਾ ਕਿ  ਅਕਸਰ ਵਿਦਿਆਰਥੀ ਜੀਵਨ ਵਿਚ ਕੁੱਝ ਨਵਾਂ ਕਰਨ ਦੀ ਚਾਹਤ ਹੁੰਦੀ ਹੈ । ਇਸ ਉਪਰਾਲੇ ਨਾਲ ਇਹਨਾਂ ਬੱਚਿਆਂ ਦੀ ਐਨਰਜੀ ਨੂੰ ਵਧੀਆਂ ਪਾਸੇ ਲਗਾਇਆ ਜਾ ਸਕਦਾ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਜਿਸ ਨਾਲ  ਬੱਚਿਆਂ ਨੇ ਨਵਾਂ ਕੁੱਝ ਸਿੱਖਦੇ ਹੋਏ ਆਪਣੇ ਮਾਪਿਆਂ ਦੀ ਜਾਣਕਾਰੀ ਨੂੰ ਵੀ ਵਧਾਇਆ । ਅੰਤ ਵਿਚ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਵੱਲੋਂ ਇਨਾਮ ਤਕਸੀਮ ਕੀਤੇ ਗਏ।