5 Dariya News

ਦੀ ਹੋਲੀ ਵੰਡਰ ਸਮਾਰਟ ਸਕੂਲ ਦੇ ਸਾਲਾਨਾ ਸਮਾਗਮ 'ਚ ਵਿਦਿਆਰਥੀਆਂ ਨੇ ਰੰਗ ਬੰਨ੍ਹਿਆ

ਲਗਾਤਾਰ ਵੱਧ ਰਹੀਆਂ ਭਰੂਣ ਹੱਤਿਆਵਾਂ ਤੇ ਸੱਟ ਮਾਰਦੇ ਨਾਟਕ ਦਾ ਕੀਤਾ ਮੰਚਨ

5 Dariya News

ਖਰੜ 26-Feb-2017

ਦੀ ਹੋਲੀ ਵੰਡਰ ਸਮਾਰਟ ਸਕੂਲ ਦਾ ਸਾਲਾਨਾ ਸਮਾਗਮ ਧੂਮ ਧਾਮ ਨਾਲ  ਮਨਾਇਆ ਗਿਆ । ਇਸ ਮੌਕੇ ਤੇ ਬੱਚਿਆ ਦੇ ਮਾਪਿਆਂ ਦਾ ਉਤਸ਼ਾਹ ਵੀ ਵੇਖਦੇ ਹੀ ਬਣਦਾ ਸੀ।ਇਸ ਰੰਗਾਂ ਰੰਗ ਪ੍ਰੋਗਰਾਮ ਦੀ ਸ਼ੁਰੂਆਤ  ਸਕੂਲ ਦੇ ਚੇਅਰਮੈਨ ਚਰਨ ਸਿੰਘ ਸੈਣੀ  ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ।ਪਿੰਰਸੀਪਲ ਪ੍ਰੇਮਜੀਤ ਗਰੋਵਰ  ਨੇ  ਸਾਰੇ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਸਕੂਲ ਦੇ ਸਾਲਾਨਾ ਰਿਪੋਰਟ ਨਾਲ ਸਭ ਨੂੰ ਜਾਣੂ ਕਰਵਾਇਆਂ।ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਮਾਂ ਸਰਸਵਤੀ ਦੀ ਵੰਦਨਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਤੋਂ ਬਾਅਦ ਛੋਟੇ ਛੋਟੇ ਬੱਚਿਆ ਵੱਲੋਂ ਸੋਲੋ ਡਾਂਸ, ਗਰੁੱਪ ਡਾਂਸ ਨਾਲ ਮਾਹੌਲ ਨੂੰ ਪੂਰੀ ਤਰਾਂ ਸੰਗੀਤਮਈ ਕਰ ਦਿਤਾ।ਛੋਟੇ ਛੋਟੇ ਬੱਚਿਆਂ ਭਾਰਤ ਦੇ ਭਿੰਨ ਭਿੰਨ ਪ੍ਰਦੇਸ਼ਾਂ ਦੇ  ਨ੍ਰਿਤ  ਪੇਸ਼ ਕਰਕੇ ਸੰਪੂਰਨ ਭਾਰਤ ਦੇ ਖ਼ੂਬਸੂਰਤ ਸਭਿਆਚਾਰ ਦੀ ਝਲਕ ਵਿਖਾਈ। ਇਸ ਦੇ ਨਾਲ ਹੀ  ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਮੈਕਸੀਅਨ ਡਾਂਸ ਅਤੇ ਡਾਂਡੀਆ  ਦਾ ਪ੍ਰਦਰਸ਼ਨ ਵੀ ਬੱਚਿਆਂ ਨੇ ਬਾਖ਼ੂਬੀ ਪੇਸ਼ ਕੀਤਾ।  

ਇਕ ਤੋਂ ਬਾਅਦ ਇਕ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮਾਂ ਤੋਂ ਬਾਅਦ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਜ਼ਰ ਦਰਸ਼ਕਾਂ ਨੇ ਖੂਬ ਸਲਹਾਇਆ । ਇਸ ਦੇ ਇਲਾਵਾ ਵਿਦਿਆਰਥੀਆਂ ਨੇ ਕਲਾਸ-ਰੂਮ ਦਾ ਦ੍ਰਿਸ਼, ਇਕ ਗਰੀਬ ਘਰ ਅਤੇ ਪਿੰਰਸੀਪਲ ਆਫ਼ਿਸ ਦਾ ਦ੍ਰਿਸ਼ ਪੇਸ਼ ਕੀਤਾ । ਇਸ ਦੇ ਇਲਾਵਾ ਮਸਤੀ ਕੀ ਪਾਠਸ਼ਾਲਾ ਗੀਤ ਤੇ ਵਿਦਿਆਰਥੀਆਂ ਦਾ ਨ੍ਰਿਤ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਦੇ ਇਲਾਵਾ ਚਾਂਦ ਤਾਰੇ, ਡਾਂਸ ਪੇ ਚਾਂਸ ਆਦਿ ਗੀਤਾਂ ਤੇ ਬੱਚਿਆਂ ਨੇ ਸੋਲੋ ਅਤੇ ਗਰੁੱਪ ਡਾਂਸ ਪੇਸ਼ ਕੀਤੇ। ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ  ਇਸ ਮੌਕੇ ਤੇ ਦਰਸ਼ਕਾਂ ਨਾਲ ਸੰਬੋਧਿਤ ਹੁੰਦੇ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਪੜਾਈ ਦੇ ਨਾਲ ਨਾਲ ਖੇਡਾਂ, ਕਲਾ ਅਤੇ ਸਮਾਜਿਕ ਕੰਮ ਨਾ ਸਿਰਫ਼ ਬੱਚਿਆ ਦੇ ਆਤਮ ਵਿਸ਼ਵਾਸ 'ਚ ਵਾਧਾ ਕਰਦੇ ਹਨ ਬਲਕਿ  ਉਨ੍ਹਾਂ ਵਿਚਲੇ ਅਨੂਠੇ ਕਲਾਕਾਰਾਂ ਬਾਰੇ ਵੀ ਸਾਰਿਆ ਨੂੰ ਗਿਆਨ ਮਿਲਦਾ ਹੈ ਜੋ ਕਿ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਲਈ ਬਹੁਤ ਸਹਾਈ ਹੁੰਦੇ ਹਨ ।  ਇਸ ਰੰਗਾਂ ਰੰਗ ਸਮਾਰੋਹ ਦੇ ਅੰਤ 'ਚ ਪੜਾਈ,ਖੇਡਾਂ ਅਤੇ ਹੋਰ ਗਤੀਵਿਧੀਆਂ 'ਚ  ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵੱਲੋਂ  ਇਨਾਮ ਵੰਡਦੇ ਹੋਏ  ਉੱਜਲ ਭਵਿਖ ਦੀ ਕਾਮਨਾ ਕੀਤੀ ।