5 Dariya News

ਓਕਰੇਜ਼ ਸਕੂਲ ਵਿਚ ਵਿਦਿਆਰਥੀਆਂ ਨੂੰ ਪੰਜਾਬ ਦੇ ਸਭਿਆਚਾਰ ਅਤੇ ਰੀਤਾਂ-ਰਿਵਾਜ਼ਾਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ

ਸਕੂਲ ਵਿਚ ਫਾਰਮ ਹਾਊਸ ਦਾ ਦ੍ਰਿਸ਼ ਕੀਤਾ ਤਿਆਰ, ਆਧੁਨਿਕ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵਿਰਸੇ ਨਾਲ ਜੋੜਨਾ ਵਿੱਦਿਅਕ ਅਦਾਰਿਆਂ ਦੀ ਮੌਲਿਕ ਜ਼ਿੰਮੇਵਾਰੀ - ਪਿੰਰਸੀਪਲ ਰਮਨਜੀਤ ਘੁੰਮਣ

5 Dariya News

ਐਸ.ਏ.ਐਸ. ਨਗਰ (ਮੁਹਾਲੀ) 22-Feb-2017

ਓਕਰੇਜ਼ ਇੰਟਰਨੈਸ਼ਨਲ ਸਕੂਲ ਦੇ  ਆਪਣੇ  ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਸਭਿਆਚਾਰ, ਵਿਰਸੇ, ਰੀਤੀ ਰਿਵਾਜ, ਰਹਿਣ ਸਹਿਣ ਅਤੇ ਪੇਂਡੂ ਜੀਵਨ ਦੀ ਝਲਕ ਨਾਲ ਜਾਣੂ ਕਰਾਉਣ ਲਈ ਕੈਂਪਸ ਵਿਚ ਲਾਈਵ ਫਾਰਮ ਹਾਊਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਦੀ ਫੁੱਟਬਾਲ ਗਰਾਊਂਡ ਨੂੰ ਇਕ ਪਿੰਡ ਦੇ ਦ੍ਰਿਸ਼ ਵੱਜੋ ਪੇਸ਼ ਕਰਦੇ ਹੋਏ ਉਸ ਵਿਚ ਨਾ ਸਿਰਫ਼ ਪਿੰਡ ਦੇ ਘਰ ਬਣਾਏ ਗਏ। ਇਸ ਦੇ ਇਲਾਵਾ ਜਿਊਦੇਂ ਪਾਲਤੂ ਜਾਨਵਰ, ਤਾਜ਼ਾ ਫਲ ਅਤੇ ਸਬਜ਼ੀਆਂ ਦੇ ਸਟਾਲ, ਫਾਰਮ ਹਾਊਸ ਦੇ ਸੰਦ, ਗੱਡਾ, ਚਰਖਾ,ਚੁੱਲ੍ਹਾ,ਹੱਲ,ਮਧਾਣੀਆਂ ਅਤੇ ਹੋਰ ਰਸੋਈ ਦੇ ਬਰਤਨਾਂ ਸਮੇਤ ਇਕ ਪੁਰਾਤਨ ਪਿੰਡ ਵਿਚ ਵਿਖਾਈ ਦੇਣ ਵਾਲੀ ਲਗਭਗ ਹਰ ਵਸਤੂ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਰੰਗ ਬਿਰੰਗੇ ਪੰਜਾਬੀ ਪਹਿਰਾਵੇ ਪਹਿਨ ਕੇ ਪਿੰਡ ਦਾ ਮਾਹੌਲ ਪ੍ਰਤੱਖ ਬਣਾ ਦਿਤਾ। ਜਦ ਕਿ ਪੰਜਾਬ ਦਾ ਮਾਣ ਗਿੱਧਾ ਅਤੇ ਭੰਗੜਾ ਵੀ ਵੱਖ ਵੱਖ ਰੂਪਾਂ ਵਿਚ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਸਿੱਖ ਇਤਿਹਾਸ ਦੀ ਬਹਾਦਰੀ ਦਾ ਪ੍ਰਤੀਕ ਗਤਕਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ। 

ਇਸ ਦੇ ਨਾਲ ਹੀ  ਸੂਤ ਦੇ ਬੂਟੇ ਤੋਂ ਲੈ ਕੇ ਉਸ ਦੇ ਕਪੜਾ ਬਣਾਉਣ ਦੇ ਪੁਰਾਣੇ ਤਰੀਕੇ ਵੀ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਦਰਸਾਏ ਗਏ।ਇਸ ਮੌਕੇ ਤੇ ਸਕੂਲ ਦੇ ਪਿੰਰਸੀਪਲ ਰਮਨਜੀਤ ਘੁੰਮਣ  ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਛੋਟੇ ਛੋਟੇ ਬੱਚੇ ਕੋਰੇ ਕਾਗ਼ਜ਼ ਦੀ ਤਰਾਂ ਹੁੰਦੇ ਹਨ । ਓਕਰੇਜ਼ ਸਕੂਲ ਦੀ ਇਹੀ ਕੋਸ਼ਿਸ਼ ਹੈ ਕਿ ਸਾਡੇ ਵਿਦਿਆਰਥੀ ਨਾ ਸਿਰਫ਼ ਆਧੁਨਿਕ ਅਤੇ ਵਿਸ਼ਵ ਪੱਧਰੀ ਸਿੱਖਿਆਂ ਹਾਸਿਲ ਕਰਨ ਬਲਕਿ ਆਪਣੇ ਵਿਰਸੇ ਅਤੇ ਜੜਾਂ ਨਾਲ ਵੀ ਜੁੜੇ ਰਹਿਣ। ਇਸ ਦੇ ਇਲਾਵਾ ਕਿਤਾਬੀ ਜਾਣਕਾਰੀ ਦੇ ਨਾਲ ਨਾਲ ਹਾਸਿਲ ਕੀਤੀ ਪ੍ਰੈਕਟੀਕਲ ਜਾਣਕਾਰੀ ਵੀ ਸਦਾ ਲਈ ਦਿਮਾਗ਼ ਵਿਚ ਘਰ ਕਰ ਜਾਂਦੀ ਹੈ। ਇਸ ਤਰਾਂ ਬੱਚਾ ਆਧੁਨਿਕਤਾ ਨਾਲ ਜੁੜਦੇ ਹੋਏ ਵੀ ਆਪਣੇ ਸਭਿਆਚਾਰ ਅਤੇ ਇਤਿਹਾਸ ਨਾਲ ਜੁੜਿਆਂ ਰਹਿੰਦਾ ਹੈ । ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਉਪਰਾਲਾ ਕੀਤਾ ਗਿਆ ਹੈ। ਇਸ ਮੇਲੇ ਦੀ ਸਮਾਪਤੀ ਢੋਲ ਦੇ ਡੱਗੇ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਭੰਗੜਾ ਪਾਉਂਦੇ ਹੋਏ ਹੋਈ ।