5 Dariya News

ਸਮਾਜ ਵਿੱਚ ਰਹਿਣ ਦੇ ਲਈ ਸਿੱਖਿਆ ਇੱਕ ਬੇਹਤਰ ਜਗ੍ਹਾ ਬਣਾਉਂਦੀ ਹੈ - ਸੋਨੀਆ ਮਾਨ

'ਸਮਾਈਲ' (ਸਪੋਰਟ ਮੀ ਆਈ ਲਵ ਐਜੂਕੇਸ਼ਨ) ਦੇ ਨਾਲ ਬਠਿੰਡਾ ਦੇ ਸਿਟੀਜ਼ਨ ਨੇ ਵਧਾਇਆ ਸਿੱਖਿਆ ਦੇ ਵੱਲ ਕਦਮ

5 Dariya News

ਚੰਡੀਗੜ੍ਹ 20-Feb-2017

ਸਿੱਖਿਆ ਦੇ ਬਿਨਾ ਕੋਈ ਭਵਿੱਖ ਨਹੀਂ ਹੈ।ਇਸ ਲਈ ਪ੍ਰਾਥਮਿਕ ਸਿੱਖਿਆ ਦੇਣ ਦੇ ਲਈ, ਸੁਵਿਧਾਵਾਂ ਤੋਂ ਵਾਂਝੇ ਬੱਚਿਆਂ ਦੇ ਪੋਸ਼ਣ ਸੰਬੰਧੀ ਚੀਜ਼ਾਂ ਨੂੰ ਸੁਧਾਰਣ ਦੇ ਲਈ ਅਤੇ ਇੱਕ ਅਜਿਹੀ ਸੰਸਥਾ ਬਨਾਉਣਾ ਜੋ ਬੱਚਿਆਂ ਦੇ ਸੰਪੂਰਨ ਵਿਕਾਸ ਵਿੱਚ ਮਦੱਦ ਕਰੇ ਇਸ ਲਈ ਬਠਿੰਡਾ ਦੀ ਬਿਜਿਨਸ ਹਸਤੀਆਂ ਅਤੇ ਨਾਗਰਿਕਾਂ ਨੇ ਅੱਗੇ ਵੱਧ ਕੇ ਇਸ ਨੇਕ ਕੰਮ 'ਸਮਾਈਲ' ਨੂੰ ਸਪੋਰਟ ਕਰਨ ਲਈ ਕਦਮ ਵਧਾਇਆ ਹੈ। ਉੱਥੇ ਇਸ ਨੇਕ ਕੰਮ ਨੂੰ ਸਪੋਰਟ ਕਰਨ ਅਤੇ ਵਧਾਵਾ ਦੇਣ ਦੇ ਲਈ ਦੱਖਣ ਭਾਰਤੀ ਅਤੇ ਪੰਜਾਬੀ ਅਭਿਨਤੇਰੀ ਸੋਨੀਆ ਮਾਨ ਜਿਨ੍ਹਾਂ ਨੇ ਆਪਣੇ ਕੰਮ ਨਾਲ ਕਈ ਦਿਲ ਜਿੱਤੇ ਹਨ ਉਨ੍ਹਾਂ ਨੇ 'ਸਮਾਈਲ' (ਸਪੋਰਟ ਮੀ ਆਈ ਲਵ ਐਜੂਕੇਸ਼ਨ) ਐਪ ਨੂੰ ਲਾਂਚ ਕੀਤਾ।ਸਾਮੂਹਿਕ ਵਿਕਾਸ ਪ੍ਰੋਗਰਾਮ 'ਸਮਾਈਲ' ਨੇ ਮੇਂਬਰਸ਼ਿਪ ਕੈਂਪੇਨ ਸ਼ੁਰੂ ਕੀਤਾ ਹੈ ਅਤੇ ਇਸਦੇ ਨਾਲ ਹੀ ,ਸਮਾਈਲ ਐਪ ਲਾਂਚ ਕੀਤਾ ਅਤੇ ਪ੍ਰੋਗਰਾਮ 'ਸਾਂਝਾ ਉੱਧਮ' ਦਾ ਆਯੋਜਨ ਕੀਤਾ ਗਿਆ ਜੋ ਕਿ ਸਾਮੂਹਿਕ ਪਹਿਲ ਹੈ ਬਠਿੰਡਾ ਦੀ ਬਿਜਿਨਸ ਹਸਤੀਆਂ ਅਤੇ ਨਾਗਰਿਕਾਂ ਦੀ। ਇਹ ਪ੍ਰੋਗਰਾਮ ਇੱਕ ਸਮਾਨ ਸਟੇਜ ਬਣਾਏਗੀ ਸੱਭ ਸਪੋਰਟ ਕਰਨ ਵਾਲੇ ਲੋਕਾਂ ਦੇ ਲਈ ਜਿਸ ਵਿੱਚ ਹਰ ਇੱਕ ਵਿਅਕਤੀ 'ਸਮਾਈਲ' ਦੇ ਬੱਚਿਆਂ ਦੇ ਲਈ ਇੱਕ ਛੋਟੀ ਰਾਸ਼ੀ ਦਾ ਯੋਗਦਾਨ ਦੇਵੇਗਾ। ਇਸ ਵਿੱਚ ਉਨ੍ਹਾਂ ਬੱਚਿਆਂ ਦੇ ਲਈ ਸਮੂਹਿਕ ਕਿਚਨ ਅਤੇ ਬਾਇਓ ਟਾਇਲਟ ਵੀ ਬਣਾਏ ਜਾਣਗੇ ਜੋ ਠੀਕ ਹਾਲਤ ਵਿੱਚ ਨਹੀਂ ਰਹਿ ਰਹੇ।

ਟੈਲੇੰਟਡ ਅਤੇ ਖੂਬਸੂਰਤ ਅਭਿਨੇਤਰੀ ਸੋਨੀਆ ਮਾਨ ਨੇ ਕਿਹਾ ਕਿ, "ਮੈਨੂੰ ਲੱਗਦਾ ਹੈ ਕਿ ਚਾਹੇ ਉਹ ਐਕਟਰ ਹੋਵੇ ਜਾਂ ਕੋਈ ਭੀ ਪ੍ਰੋਫੈਸ਼ਨਲ ਸੱਭ ਨੂੰ ਸਮਾਜਿਕ ਭਲਾਈ ਅਤੇ ਵਿਕਾਸ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈ। ਸੱਭ ਨੂੰ ਮਿਹਨਤ ਕਰਨੀ ਚਾਹੀਦੀ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਬਿਨਾ ਕਿਸੇ ਉਮੀਦ ਦੇ ਦੂਸਰਿਆਂ ਦੀ ਜ਼ਿੰਦਗੀ ਬੇਹਤਰ ਬਣਾ ਸਕੀਏ। ਮੈਂ ਆਪਣੀ ਤਰਫ ਤੋਂ ਇੱਕ ਛੋਟਾ ਜਿਹਾ ਕਦਮ ਚੁੱਕਿਆ ਹੈ ਇਨ੍ਹਾਂ ਬੱਚਿਆਂ ਅਤੇ ਇਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਬੇਹਰਰ ਬਣਾਉਣ ਦੇ ਲਈ ਕਿਉਂਕਿ ਮੈਂ ਲੋਕਾਂ ਦੇ ਵਿਕਾਸ ਵਿੱਚ ਵਿਸ਼ਵਾਸ ਰੱਖਦੀ ਹਾਂ ਅਤੇ ਮੈਂ ਬੇਹੱਦ ਖੁਸ਼ ਹਾਂ ਇਸ ਕੈਂਪੇਨ ਦਾ ਹਿੱਸਾ ਬਣ ਕੇ। ਮੈਂ ਇਸ ਸੋਚ ਵਿੱਚ ਵਿਸ਼ਵਾਸ ਰੱਖਦੀ ਹਾਂ ਕਿ ਸਿੱਖਿਆ ਸਮਾਜ ਵਿੱਚ ਰਹਿਣ ਦੇ ਲਈ ਇੱਕ ਬੇਹਤਰ ਜਗ੍ਹਾ ਬਣਾਉਦੀ ਹੈ ਇਸ ਲਈ ਸਾਨੂੰ ਹਰ ਇੱਕ ਬੱਚੇ ਦੀ ਜ਼ਿੰਦਗੀ ਬੇਹਤਰ ਬਣਾਉਣੀ ਚਾਹੀਦੀ ਹੈ ਅਤੇ 'ਸਮਾਈਲ' ਦੇ ਨਾਲ ਉਨ੍ਹਾਂ ਦੇ ਹਰ ਇੱਕ ਸੁਪਨੇ ਨੂੰ ਪੂਰਾ ਕਰਨਾ ਚਾਹੀਦਾ ਹੈ।'ਸਮਾਈਲ' ਜਿਸ ਨੇ ਇਸ ਨੇਕ ਕੰਮ ਦੀ ਸ਼ੁਰੂਆਤ ਦੋ ਬੱਚਿਆਂ ਦੀ ਪ੍ਰਾਥਮਿਕ ਸਿੱਖਿਆ ਦੇ ਨਾਲ ਕੀਤੀ ਸੀ ਅੱਜ ਉਹ 300 ਬੱਚਿਆਂ ਨੂੰ ਪ੍ਰਾਥਮਿਕ ਸਿੱਖਿਆ ਪ੍ਰਦਾਨ ਕਰ ਰਹੇ ਹਨ। ਮੌਤ ਦਰ, ਕੁਪੋਸ਼ਣ ਅਤੇ ਸਕੂਲ ਡਰਾਪ ਆਉਟ ਕਰਨ ਵਰਗੀਆਂ ਚੀਜ਼ਾਂ ਨੂੰ ਘੱਟ ਕਰਨ ਦੇ ਲਈ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਅਤੇ ਜ਼ਰੂਰਤ ਦੀਆਂ ਚੀਜ਼ਾਂ ਵਿੱਚ ਸੁਧਾਰ ਦੇ ਲਈ 'ਸਮਾਈਲ' ਨੇ ਉਨ੍ਹਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ ਜਿਸ ਨਾਲ ਉਹ ਆਪਣੇ ਬੱਚਿਆਂ ਦਾ ਵਿਕਾਸ ਕਰ ਸਕਣ। ਉੱਠੇ ਹੀ ਗਾਇਕ ਕੰਵਰ ਗਰੇਵਾਲ ਅਤੇ ਮਿਹਤਾਬ ਵਿਰਕ ਨੇ ਵੀ ਇਸ ਨੇਕ ਕੰਮ ਨੂੰ ਸਪੋਰਟ ਕੀਤਾ।