5 Dariya News

ਸਿੱਖ ਮਿਸ਼ਨਰੀ ਕਾਲਜ ਵਿੱਚ ਫਿਜ਼ੀਓਥੈਰੇਪੀ ਕੇਂਦਰ ਦਾ ਉਦਘਾਟਨ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 19-Feb-2017

ਪਿੰਡ ਚਨਾਲੋਂ ਦੇ ਫੋਕਲ ਪੁਆਇੰਟ ਵਿਚ ਸਥਿਤ ਸਿੱਖ ਮਿਸ਼ਨਰੀ ਕਾਲਜ ਵਿੱਚ ਫਿਜ਼ੀਓਥੈਰੇਪੀ ਕੇਂਦਰ ਸਥਾਪਿਤ ਕੀਤਾ ਗਿਆ। ਇਸ ਦੌਰਾਨ ਉਦਘਾਟਨੀ ਸਮਾਗਮ ਵਿੱਚ ਕਾਹਨ ਸਿੰਘ ਪੰਨੂ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਸਮਾਗਮ ਦੀ ਪ੍ਰਧਾਨਗੀ  ਸੰਸਥਾ ਦੇ ਡਾਇਰੈਕਟਰ ਭਾਈ ਗੁਰਬੀਰ ਸਿੰਘ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਭਾਈ ਸ਼ਮਸੇਰ ਸਿੰਘ ਪਡਿਆਲਾ, ਭਜਨ ਸਿੰਘ ਸ਼ੇਰਗਿੱਲ ਅਤੇ ਕੌਂਸਲਰ ਕੁਲਵੰਤ ਕੌਰ ਪਾਬਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਪਾਠ ਦੇ ਭੋਗ ਪਾਏ ਗਏ ਅਤੇ ਬਾਅਦ ਵਿਚ ਗੁਰਬਾਣੀ ਦਾ ਇਲਾਹੀ ਕੀਰਤਨ ਹੋਇਆ। ਇਸ ਮੌਕੇ ਕਾਹਨ ਸਿੰਘ ਪੰਨੂ ਨੇ ਫਿਜ਼ੀਓਥੈਰੇਪੀ ਕੇਂਦਰ ਦਾ ਉਦਘਾਟਨ ਕਰਦਿਆਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਵਲ ਸਰਕਾਰ ਹੀ ਹਰ ਵਰਗ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੀ ਸਗੋਂ ਇਸ ਮਨੋਰਥ ਲਈ ਸਮਾਜ ਸੇਵੀ ਸੰਸਥਾਵਾਂ ਵੀ ਵਡਮੁੱਲਾ ਯੋਗਦਾਨ ਪਾ ਸਕਦੀਆਂ ਹਨ। ਸੰਸਥਾ ਦੇ ਡਾਇਰੈਕਟਰ ਭਾਈ ਗੁਰਬੀਰ ਸਿੰਘ ਤੇ ਇੰਚਾਰਜ ਹਰਜਿੰਦਰ ਕੌਰ ਨੇ ਦੱਸਿਆ ਕਿ ਇਸ ਆਧੁਨਿਕ ਫਿਜ਼ੀਓਥਰੈਪੀ ਕੇਂਦਰ ਵਿੱਚ ਗਰਦਨ, ਕਮਰ ਦਰਦ, ਮਾਸਪੇਸ਼ੀਆ ਦੀ ਕਮਜ਼ੋਰੀ ਅਤੇ ਚੱਕਰ ਆਉਣ ਦੀ ਤਕਲੀਫ਼ ਦਾ ਇਲਾਜਾ ਮਾਹਿਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਬਹਾਦਰ ਸਿੰਘ ਓ.ਕੇ, ਗੁਰਮੇਲ ਸਿੰਘ ਪਾਬਲਾ, ਭਾਈ ਗੁਰਮੀਤ ਸਿੰਘ ਕੁਰਾਲੀ, ਹਰਭਜਨ ਕੌਰ, ਬਲਵੰਤ ਸਿੰਘ, ਅਵਤਾਰ ਸਿੰਘ ਯ.ੂਐਸ.ਏ ਅਤੇ ਰਣਬੀਰ ਸਿੰਘ ਆਦਿ ਹਾਜ਼ਰ ਸਨ।