5 Dariya News

ਗੁਰਕਿਰਪਾ ਮੋਟਰਜ਼ ਵੱਲੋਂ ਵਿਕਰਾਂਤ 12 ਮੋਟਰਸਾਈਕਲ ਲਾਂਚ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 19-Feb-2017

ਬਜਾਜ ਆਟੋ ਲਿਮ. ਵੱਲੋਂ ਨਵੇਂ ਤਿਆਰ ਕੀਤੇ ਗਏ ਵਿਕਰਾਂਤ 12 ਮੋਟਰਸਾਈਕਲ ਨੂੰ ਗੁਰਕਿਰਪਾ ਮੋਟਰਜ਼ ਕੁਰਾਲੀ ਵਿਖੇ ਏਜੰਸੀ ਦੇ ਪ੍ਰਬੰਧਕਾਂ ਨੇ ਲੋਕਾਂ ਦੀ ਮੌਜੂਦਗੀ ਵਿਚ ਲਾਂਚ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵੀ.12 ਮੋਟਰਸਾਈਕਲ ਵਿਚ 125 ਸੀ. ਸੀ ਇੰਜਣ ਦੇ ਨਾਲ ਨਾਲ  ਇਹ 70 ਕਿਲੋਮੀਟਰ ਇੱਕ ਲੀਟਰ ਤੇਲ ਨਾਲ ਦੂਰੀ ਤੈਅ ਕਰ ਸਕਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ 1971 ਦੀ ਜੰਗ ਵਿਚ ਜਿਸ ਆਈ.ਐਨ.ਐਸ ਵਿਕਰਾਂਤ ਨੇ ਭਾਰਤੀ ਸੈਨਾ ਦੀ ਜਿੱਤ ਵਿਚ ਅਹਿਮ ਰੋਲ ਅਦਾ ਕੀਤਾ ਸੀ ਉਸੀ ਵਿਕਰਾਂਤ ਦੀ ਧਾਤੂ ਨਾਲ ਇਸ ਮੋਟਰਸਾਈਕਲ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਮੋਟਰਸਾਈਕਲ ਦੀਆ ਹੋਰ ਖੂਬੀਆਂ ਸਬੰਧੀ ਲੋਕਾਂ ਨੂੰ ਵਿਸਥਾਰ ਨਾਲ ਜਾਣੂੰ ਕਰਵਾਉਂਦੇ ਹੋਏ ਇਸ ਨੂੰ ਅਪਨਾਉਣ ਦੀ ਅਪੀਲ ਕੀਤੀ।